
ਪੱਛਮੀ ਚੱਕਰਵਾਤਾਂ ਕਾਰਨ ਪੂਰੇ ਦੇਸ਼ ਖ਼ਾਸ ਕਰ ਕੇ ਉਤਰੀ ਭਾਰਤ ਦੇ ਮੌਸਮ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ।
ਆਗਰਾ: ਪੱਛਮੀ ਚੱਕਰਵਾਤਾਂ ਕਾਰਨ ਪੂਰੇ ਦੇਸ਼ ਖ਼ਾਸ ਕਰ ਕੇ ਉਤਰੀ ਭਾਰਤ ਦੇ ਮੌਸਮ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਉਤਰ ਪੱਛਮੀ ਭਾਰਤ ਦੇ ਕਈ ਹਿਸਿਆਂ 'ਚ ਜਿੱਥੇ ਮੀਂਹ ਨਾਲ ਗੜੇਮਾਰੀ ਹੋਈ ਉਥੇ ਹੀ ਦੇਸ਼ ਦੇ ਕਈ ਹਿਸਿਆਂ 'ਚ ਭਿਆਨਕ ਤੂਫ਼ਾਨ ਆਉਣ ਦੀਆਂ ਖ਼ਬਰਾਂ ਵੀ ਹਨ। ਅਜਿਹੀ ਹੀ ਇਕ ਖ਼ਬਰ ਉਤਰ ਪ੍ਰਦੇਸ਼ ਤੋਂ ਆ ਰਹੀ ਹੈ। ਉਤਰ ਪ੍ਰਦੇਸ਼ ਦੇ ਬ੍ਰਜ 'ਚ ਆਏ ਭਾਰੀ ਤੂਫ਼ਾਨ ਨੇ ਕੁੱਝ ਮਿੰਟਾਂ 'ਚ ਹੀ ਅਜਿਹੀ ਤਬਾਹੀ ਮਚਾਈ ਕਿ 16 ਲੋਕਾਂ ਦੀ ਮੌਤ ਹੋ ਗਈ। Minaret At Taj Mahal Complex Collapses After Heavy Rainਭਿਆਨਕ ਤੂਫ਼ਾਨ ਨੇ ਸ਼ਹਿਰੀ ਖੇਤਰ ਤੋਂ ਪੇਂਡੂ ਖੇਤਰ ਤਕ ਅਣਗਿਣਤ ਦਰੱਖ਼ਤ, ਹੋਰਡਿੰਗ, ਟੀਨਸ਼ੈੱਡ ਅਤੇ ਖੰਭੇ ਉਖਾੜ ਦਿਤੇ। ਕਈ ਜਗ੍ਹਾ 'ਤੇ ਮਕਾਨ ਅਤੇ ਦੀਵਾਰਾਂ ਢਹਿ ਗਈਆਂ। ਆਗਰਾ ਦੇ ਅਛਨੇਰਾ ਅਤੇ ਡੌਕੀ 'ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਥੁਰਾ ਅਤੇ ਫ਼ਿਰੋਜ਼ਾਬਾਦ ਵਿਚ ਅੱਠ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਨੀ ਨੁਕਸਾਨ ਦੇ ਨਾਲ-ਨਾਲ ਤੂਫ਼ਾਨ ਦਾ ਕਹਿਰ ਤਾਜ ਮਹਿਲ 'ਤੇ ਵੀ ਟੁਟਿਆ। ਵਿਸ਼ਵ ਪ੍ਰਸਿੱਧ ਇਮਾਰਤ ਦੇ ਦੋ ਗੇਟਾਂ ਦੀਆਂ ਮੀਨਾਰਾਂ ਡਿੱਗਣ ਨਾਲ ਮੁੱਖ ਯਾਦਗਾਰ ਨੂੰ ਵੀ ਨੁਕਸਾਨ ਪਹੁੰਚਿਆ। ਜਾਣਕਾਰੀ ਮੁਤਾਬਕ ਤੂਫ਼ਾਨੀ ਹਾਦਸਿਆਂ ਵਿਚ ਚਾਰ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਵਾ- ਵਰੋਲੇ ਵਿਚ ਕਰੋੜਾਂ ਦੇ ਨੁਕਸਾਨ ਦੀ ਵੀ ਸੂਚਨਾ ਮਿਲੀ ਹੈ। ਉਥੇ ਹੀ ਕਈ ਇਲਾਕੇ ਪਾਣੀ ਵਿਚ ਡੁੱਬ ਗਏ। ਕਣਕ ਦੀ 80 ਫ਼ੀ ਸਦੀ ਤਕ ਫ਼ਸਲ ਤਬਾਹ ਹੋ ਗਈ।
Minaret At Taj Mahal Complex Collapses After Heavy Rainਤਾਜਨਗਰੀ ਵਿਚ ਸ਼ਾਮ 7. 30 ਵਜੇ ਅਚਾਨਕ ਬਿਜਲੀ ਲਿਸ਼ਕਣ ਤੋਂ ਬਾਅਦ ਬੱਦਲ ਮੰਡਰਾਉਣ ਲੱਗੇ। ਅਚਾਨਕ ਦੇਖਦੇ ਹੀ ਦੇਖਦੇ ਤੂਫ਼ਾਨ ਦਾ ਅਜਿਹਾ ਵਾ- ਵਰੋਲਾ ਉਠਿਆ ਅਤੇ ਕੁੱਝ ਹੀ ਪਲਾਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ। ਉਸ ਤੋਂ ਪਹਿਲਾਂ ਕਿ ਲੋਕ ਸੰਭਲਦੇ ਉਦੋਂ ਤਕ ਕਾਫ਼ੀ ਕੁੱਝ ਤੂਫ਼ਾਨ ਦੀ ਲਪੇਟ 'ਚ ਆ ਚੁਕਾ ਸੀ।ਸ਼ਹਿਰ ਵਿਚ ਵਾਟਰ ਵਰਕਸ ਗਊਸ਼ਾਲਾ ਦੀ ਦੀਵਾਰ ਕਈ ਮਕਾਨਾਂ 'ਤੇ ਜਾ ਡਿੱਗੀ। ਪੁਲਿਸ ਕੰਟਰੋਲ ਰੂਮ ਦੀ ਛੱਤ ਢਹਿ ਗਈ। ਕਈ ਪੁਲਿਸ ਕਰਮੀ ਵਾਲ-ਵਾਲ ਬਚੇ, ਤਮਾਮ ਘਰਾਂ ਅਤੇ ਦੁਕਾਨਾਂ ਵਿਚ ਪਾਣੀ ਵੜ ਗਿਆ। ਆਗਰੇ ਦੇ ਕੱਪੜਿਆਂ ਵਾਲੇ ਥੋਕ ਬਾਜ਼ਾਰ 'ਚ ਪਾਣੀ ਭਰਨ ਨਾਲ ਕਰੋੜਾਂ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਤੂਫ਼ਾਨ ਇੰਨਾ ਭਿਆਨਕ ਸੀ ਕਿ ਹਰ ਪਾਸੇ ਤੋਂ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਮਥੁਰਾ ਤੋਂ ਇਹ ਖ਼ਬਰ ਆਈ ਹੈ ਕਿ ਇਕ ਮਕਾਨ ਡਿੱਗਣ ਕਾਰਨ ਇਕੋ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ।
Minaret At Taj Mahal Complex Collapses After Heavy Rainਤੂਫ਼ਾਨੀ ਤਬਾਹੀ ਦੇ ਚਲਦੇ ਬ੍ਰਜ ਵਿਚ ਸ਼ਾਮ 7.30 ਵਜੇ ਤੋਂ ਹੀ ਹਨ੍ਹੇਰਾ ਛਾ ਗਿਆ। ਬਿਜਲੀ ਵਿਭਾਗ ਨੂੰ ਸੱਭ ਤੋਂ ਜ਼ਿਆਦਾ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪੁੱਲ ਟੁੱਟ ਕੇ ਸੜਕਾਂ 'ਤੇ ਡਿੱਗ ਗਏ। ਤੂਫ਼ਾਨ ਦੀ ਤਬਾਹੀ ਨਾਲ ਰੇਲ ਮਾਰਗ ਬੁੱਧਵਾਰ ਰਾਤ ਚਾਰ ਘੰਟੇ ਠੱਪ ਰਿਹਾ। ਆਗਰਾ - ਦਿੱਲੀ ਅਤੇ ਆਗਰਾ - ਝਾਂਸੀ ਰੂਟ ਦੀਆਂ 18 ਤੋਂ ਜ਼ਿਆਦਾ ਰੇਲਗੱਡੀਆਂ ਰਸਤੇ 'ਚ ਹੀ ਖੜੀਆਂ ਰਹੀਆਂ। ਇਸ ਦੌਰਾਨ ਦੇਰ ਰਾਤ ਮੁਸਾਫ਼ਰਾਂ ਨੂੰ ਭਾਰੀ ਮੀਂਹ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
Taj Mahalਤੂਫਾਨ ਅਤੇ ਮੀਂਹ ਕਾਰਨ ਲਖਨਊ ਐਕਸਪ੍ਰੈਸ ਵੇਅ 'ਤੇ ਬਣੇ ਇਕ ਟੋਲ ਪਲਾਜ਼ਾ ਦਾ ਬੂਥ ਵੀ ਹਵਾ ਵਿਚ ਉਡ ਗਿਆ। ਜਿਸ ਕਾਰਨ ਟੋਲ ਪਲਾਜ਼ਾ ਦੇ ਕਰਮਚਾਰੀਆਂ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਦੇ ਮੁਸਾਫ਼ਰਾਂ ਵਿਚ ਹਫ਼ੜਾ-ਤਫ਼ੜੀ ਮੱਚ ਗਈ। ਮੀਂਹ ਕਾਰਨ ਐਕਸਪ੍ਰੈਸਵੇਅ 'ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸ ਤੋਂ ਇਲਾਵਾ ਪੂਰੇ ਇਲਾਕੇ ਵਿਚ ਬਿਜਲੀ ਦੀ ਸਪਲਾਈ ਵੀ ਬੰਦ ਹੋ ਗਈ, ਜਿਸ ਕਾਰਨ ਸਾਰੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ। ਅਸਮਾਨ ਵਿਚੋਂ ਕੁਦਰਤ ਦਾ ਅਜਿਹਾ ਕਹਿਰ ਵਾਪਰਿਆਂ ਜਿਸ ਨਾਲ ਕਿਸਾਨਾਂ ਦੀ ਫ਼ਸਲ ਨੂੰ ਸੱਭ ਤੋਂ ਵਧ ਮਾਰ ਪਈ। ਤੂਫ਼ਾਨ ਨੇ ਖੜੀ ਫ਼ਸਲ ਨੂੰ ਡੇਗ ਦਿਤਾ। ਕਣਕ ਸਮੇਤ ਹੋਰ ਸਾਰੀਆਂ ਫ਼ਸਲਾਂ 'ਚ ਪਾਣੀ ਭਰ ਗਿਆ ਜਿਸ ਨਾਲ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਗਏ।
Farmerਦਸਣਯੋਗ ਹੈ ਕਿ ਨੁਕਸਾਨੇ ਗਏ ਤਾਜ ਮਹਿਲ ਦੇ ਇਨ੍ਹਾਂ ਗੇਟਾਂ ਦਾ ਉਸਾਰੀ 1631 ਤੋਂ 1638 ਵਿਚ ਹੋਈ ਸੀ। ਪੁਰਾਤਤਵ ਵਿਭਾਗ ਦੇ ਡਾ. ਜਗਤ ਵਿਕਰਮ ਨੇ ਦਸਿਆ ਕਿ ਮੀਨਾਰਾਂ 'ਤੇ ਦਰੱਖ਼ਤ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ।