
ਲੜਕੀ 'ਤੇ ਭੀਖ ਮੰਗ ਕੇ ਸ਼ਰਧਾਲੂਆਂ ਨੂੰ ਪਰੇਸ਼ਾਨ ਕਰਨ ਦਾ ਲਾਇਆ ਦੋਸ਼
ਹਿਮਾਚਲ ਪ੍ਰਦੇਸ਼- ਹਿਮਾਚਲ ਪ੍ਰਦੇਸ਼ ਤੋਂ ਇਕ ਅਨੋਖੀ ਘਟਨਾ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ 'ਚ ਪੈਂਦੇ ਮਸ਼ਹੂਰ ਸ਼੍ਰੀ ਨੈਨਾ ਦੇਵੀ ਮੰਦਰ ਚੋਂ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਜਿੱਥੇ ਇਕ ਵਰਦੀਧਾਰੀ ਪੁਲਿਸ ਮੁਲਾਜ਼ਮ ਵਲੋਂ ਇਕ ਬੱਚੀ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਬੱਚੀ ਨੂੰ ਕੁੱਟ ਰਿਹਾ ਜਵਾਨ ਨੈਨਾ ਦੇਵੀ ਮੰਦਰ ਦੇ ਪ੍ਰਬੰਧਕਾਂ ਵੱਲੋਂ ਰੱਖਿਆ ਹੋਮਗਾਰਡ ਜਵਾਨ ਹੈ।
The girl's brutally assaulted by the policemen in Naina Devi Temple
ਮਾਮਲਾ ਕੁੱਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਇੱਥੇ ਆਉਣ ਵਾਲੇ ਸ਼ਰਧਾਲੂਆਂ ਤੋਂ ਭੀਖ ਮੰਗਦੀ ਹੈ। ਇਹ ਵੀ ਦੋਸ਼ ਲਗਾਇਆ ਗਿਆ ਉਹ ਸ਼ਰਧਾਲੂਆਂ ਦੇ ਹੱਥਾਂ ਵਿਚੋਂ ਪੈਸੇ ਖੋਹ ਲੈਂਦੀ ਸੀ। ਇਸੇ ਦੌਰਾਨ ਜਦੋਂ ਬੱਚੀ ਸ਼ਰਧਾਲੂਆਂ ਨੂੰ ਭੀਖ ਮੰਗ ਕੇ ਤੰਗ ਪਰੇਸ਼ਾਨ ਕਰ ਰਹੀ ਸੀ ਤਾਂ ਹੋਮਗਾਰਡ ਜਵਾਨ ਨੇ ਲੜਕੀ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉਥੇ ਮੌਜੂਦ ਕਿਸੇ ਵਿਅਕਤੀ ਨੇ ਇਹ ਵੀਡੀਓ ਬਣਾ ਲਿਆ।
ਇਸ ਮਾਮਲੇ ਵਿਚ ਮੰਦਰ ਵਿਚ ਹੋਮਗਾਰਡ ਇੰਚਾਰਜ ਗੋਲਡੀ ਨੇ ਇਸ ਵੀਡੀਓ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਬੰਧਤ ਹੋਮਗਾਰਡ ਜਵਾਨ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਹੋਮਗਾਰਡ ਜਵਾਨ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ ਅਤੇ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਹੋਮਗਾਰਡ ਦੇ ਜਵਾਨ ਵਲੋਂ ਲੜਕੀ ਦੀ ਕੁੱਟਮਾਰ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ।