45 ਡਿਗਰੀ ਤਾਪਮਾਨ ‘ਚ ਪੈਦਲ ਸਫ਼ਰ ਕਰ ਰਹੀ ਸੀ ਬੱਚੀ, ਪਾਣੀ ਦੀ ਘਾਟ ਕਾਰਨ ਹੋਈ ਮੌਤ
Published : Jun 8, 2021, 4:36 pm IST
Updated : Jun 8, 2021, 5:37 pm IST
SHARE ARTICLE
6 year old dies due to lack of water in rajasthan jalore
6 year old dies due to lack of water in rajasthan jalore

ਰਾਜਸਥਾਨ ਦੇ ਜਲੌਰ ਜ਼ਿਲ੍ਹੇ ‘ਚ ਵਾਪਰੀ ਇਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਤਪਦੀ ਗਰਮੀ ‘ਚ ਆਪਣੀ ਨਾਨੀ ਨਾਲ ਸਫ਼ਰ ਕਰ ਰਹੀ ਬੱਚੀ ਦੀ ਪਾਣੀ ਦੀ ਘਾਟ ਕਾਰਨ ਮੌਤ ਹੋ ਗਈ।

ਜਲੌਰ: ਸਭ ਤੋਂ ਵੱਡਾ ਲੋਕਤੰਤਰ (Democracy), ਭਾਰਤ ਦੁਨਿਆ ਦੇ ਆਧੁਨਿਕ ਦੇਸ਼ਾਂ ਨਾਲ ਵਿਕਾਸ ਦੀ ਦੌੜ ਵਿੱਚ ਸ਼ਾਮਲ ਹੈ। ਆਧੁਨਿਕਤਾ ਦੇ ਸਾਰੇ ਦਾਅਵਿਆਂ ਵਿਚਕਾਰ ਕੁਝ ਅਜਿਹੀਆਂ ਘਟਨਾਵਾਂ ਅਜੇ ਵੀ ਸਾਹਮਣੇ ਆਉਂਦੀਆਂ ਹਨ, ਜੋ ਸ਼ਰਮ ਨਾਲ ਸਿਰ ਝੁਕਾਉਣ ਤੇ ਮਜਬੂਰ ਕਰ ਦਿੰਦੀਆਂ ਹਨ। ਅਜਿਹਾ ਹੀ ਕੁਝ ਰਾਜਸਥਾਨ (Rajasthan) ਦੇ ਜਲੌਰ ਜ਼ਿਲ੍ਹੇ ਵਿੱਚ ਵਾਪਰਿਆ, ਜਿਥੇ ਤਪਦੀ ਧੁੱਪ ਵਿੱਚ ਸਫ਼ਰ ਕਰ ਰਹੀ ਬੱਚੀ ਦੀ ਪਾਣੀ ਨਾ ਮਿਲਣ ਕਾਰਨ ਮੌਤ ਹੋ ਗਈ। ਬੱਚੀ ਆਪਣੀ ਨਾਨੀ ਨਾਲ ਸੀ, ਜੋ ਕਿ ਬੇਹੋਸ਼ ਹੋ ਗਈ।

6 year old girl dies due to lack of water6 year old girl dies due to lack of water

ਇਹ ਵੀ ਪੜ੍ਹੋ- ਪਾਕਿਸਤਾਨ 'ਚ 6 ਸਾਲਾਂ ਤੋਂ ਜੇਲ੍ਹ 'ਚ ਕੈਦ ਹਨ ਮਾਨਸਿਕ ਤੌਰ 'ਤੇ ਬੀਮਾਰ 17 ਭਾਰਤੀ

ਇਹ ਮਾਮਲਾ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੇ ਰਾਣੀਵਾੜਾ ਇਲਾਕੇ ਦਾ ਹੈ। ਜਿਥੇ ਰੇਤਲੇ ਟਿਬਿਆਂ ‘ਚ ਇੱਕ ਲੜਕੀ ਦੀ ਮੌਤ ਹੋ ਗਈ। ਬੱਚੀ ਆਪਣੀ ਨਾਨੀ ਨਾਲ ਸੀ ਅਤੇ 45 ਡਿਗਰੀ ਦੇ ਤਾਪਮਾਨ ਵਿੱਚ ਗਰਮ ਰੇਤਲੇ ਟਿੱਬਿਆਂ ’ਤੇ ਸਫ਼ਰ ਕਰ ਰਹੀ ਸੀ। ਜਿਸ ਕਾਰਨ ਦੋਨੋਂ ਪਿਆਸ ਨਾਲ ਬੇਹਾਲ ਹੋ ਗਈਆਂ। ਜਦ ਪਿੰਡ ਵਾਸੀਆਂ ਨੂੰ ਉਹਨਾਂ ਬਾਰੇ ਪਤਾ ਲੱਗਿਆ ਤਾਂ ਉਹਨਾਂ ਵਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਪਾਕਿਸਤਾਨ 'ਚ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਦੀ 'ਚ ਡਿੱਗੀ, 17 ਮਰੇ

PHOTOPHOTO

ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬਜ਼ੁਰਗ ਔਰਤ ਨੂੰ ਪਾਣੀ ਪਿਆਇਆ ਅਤੇ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਉਸੇ ਸਮੇਂ ਮਾਸੂਮ ਦੀ ਮ੍ਰਿਤਕ ਦੇਹ ਨੂੰ ਵੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦਾ ਪੋਸਟਮਾਰਟਮ ਕੀਤਾ ਗਿਆ ਅਤੇ ਮੌਤ ਦਾ ਕਾਰਨ ਪਾਣੀ ਦੀ ਘਾਟ ਪਾਇਆ ਗਿਆ।

ਇਹ ਵੀ ਪੜ੍ਹੋ- 'ਸਾਈਕਲ ਗਰਲ' ਨਾਲ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਗੱਲਬਾਤ ਕਰ ਦਿੱਤਾ ਇਹ ਭਰੋਸਾ

ਦੱਸਿਆ ਜਾ ਰਿਹਾ ਹੈ ਕਿ 60 ਸਾਲਾ ਸੁਖੀ ਦੇਵੀ ਆਪਣੀ ਦੋਹਤੀ ਅੰਜਲੀ ਨਾਲ ਦੁਪਹਿਰ ਸਿਰੋਹੀ ਨੇੜੇ ਰਾਏਪੁਰ ਤੋਂ ਰਾਣੀਵਾੜਾ ਖੇਤਰ ਦੇ ਡੁੰਗਰੀ ਵਿਖੇ ਆਪਣੇ ਘਰ ਨੂੰ ਪਰਤ ਰਹੀ ਸੀ। ਕੋਰੋਨਾ ਦੇ ਚਲਦਿਆਂ ਵਾਹਨਾਂ ਦੀ ਆਵਾਜਾਈ ਬੰਦ ਹੋਣ ਕਰਕੇ ਉਹਨਾਂ ਨੂੰ ਕੋਈ ਸਾਧਨ ਨਹੀਂ ਮਿਲਿਆ, ਜਿਸ ਕਰਕੇ ਉਹ ਪੈਦਲ ਹੀ ਆਪਣੀ ਦੋਹਤੀ ਨਾਲ ਪਿੰਡ ਨੂੰ ਪਰਤ ਰਹੀ ਸੀ।

ਇਹ ਵੀ ਪੜ੍ਹੋ- ਹਸਪਤਾਲ ਨੇ ਇਸ ਕਾਰਨ ਰੱਦ ਕੀਤਾ ਹਨੀਪ੍ਰੀਤ ਦਾ ਅਟੈਂਡੇਟ ਕਾਰਡ

Prakash JavadekarPrakash Javadekar

ਹੁਣ ਇਸ ਮੁੱਦੇ ’ਤੇ ਰਾਜਨੀਤਕ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ (Union Minister Prakash Javadekar) ਨੇ ਕਾਂਗਰਸ ਸਰਕਾਰ ’ਤੇ ਸਵਾਲ ਚੁੱਕੇ ਹਨ। ਉਹਨਾਂ ਨੇ ਲਿਖਿਆ ਕਿ 9 ਘੰਟੇ ਤੱਕ ਪਾਣੀ ਨਾ ਮਿਲਣ ਕਾਰਨ ਬੱਚੀ ਦੀ ਮੌਤ ਹੋ ਜਾਣਾ, ਬੇਹੱਦ ਸ਼ਰਮਨਾਕ ਘਟਨਾ ਹੈ। ਇਸਦੇ ਲਈ ਰਾਜਸਥਾਨ ਸਰਕਾਰ ਜ਼ਿੰਮੇਵਾਰ ਹੈ। ਸੋਨੀਆ, ਰਾਹੁਲ, ਪ੍ਰਿਯੰਕਾ ਹੁਣ ਚੁੱਪ ਕਿਉਂ ਹਨ?

Location: India, Rajasthan

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement