
ਮੌਸਮੀ ਬਦਲਾਅ ਕਾਰਨ ਗਰਮੀਆਂ ਅਤੇ ਸਰਦੀਆਂ ਦੇ ਵਿੱਚ ਆਈ ਤਬਦੀਲੀ
ਲੁਧਿਆਣਾ( ਰਾਜ ਸਿੰਘ) ਪੰਜਾਬ ਵਿੱਚ ਮਈ ਮਹੀਨੇ ਅੰਦਰ ਆਮ ਨਾਲੋਂ ਗਰਮੀ ਘੱਟ ਪਈ ਹੈ ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਕੀਤਾ ਹੈ, ਮਈ ਮਹੀਨੇ ਵਿੱਚ ਜ਼ਿਆਦਾਤਰ ਆਮ ਨਾਲੋਂ ਪਾਰਾ 2-3 ਡਿਗਰੀ ਘੱਟ ਰਿਹਾ ਹੈ, ਉਨ੍ਹਾਂ ਦੱਸਿਆ ਕਿ ਆਉਣ ਵਾਲੇ 48 ਘੰਟਿਆਂ ਅੰਦਰ ਪੰਜਾਬ ਦੇ ਵਿੱਚ ਮੌਸਮ ਬੱਦਲਵਾਈ ਵਾਲਾ ਜਾਂ ਕਿਤੇ ਕਿਤੇ ਹਲਕੀ ਬਾਰਿਸ਼ ਵਾਲਾ ਰਹੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ।
Rain
ਡਾ ਪ੍ਰਭਜੋਤ ਕੌਰ ਨੇ ਕਿਹਾ ਕਿ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਵੀ ਵੇਖਣ ਨੂੰ ਮਿਲ ਰਹੀਆਂ ਨੇ ਪਰ ਚੰਗੀ ਖ਼ਬਰ ਇਹ ਹੈ ਕਿ ਮੌਨਸੂਨ ਸਮੇਂ ਸਿਰ ਦੇਸ਼ ਅੰਦਰ ਆ ਰਿਹਾ ਹੈ ਅਤੇ ਉਮੀਦ ਹੈ ਕਿ ਪਹਿਲੀ ਜੁਲਾਈ ਤਕ ਪੰਜਾਬ 'ਚ ਵੀ ਦਾਖਲ ਹੋ ਜਾਵੇਗਾ।
Dr. Prabhjot Kaur
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਦੱਸਿਆ ਕਿ ਮਈ ਮਹੀਨੇ ਦੇ ਵਿੱਚ ਜ਼ਿਆਦਾਤਰ ਪਾਰਾ ਚਾਲੀ ਡਿਗਰੀ ਤੋਂ ਹੇਠਾਂ ਰਿਹਾ ਹੈ ਸਿਰਫ ਇਕ ਅੱਧੇ ਦਿਨ ਹੀ ਗਰਮੀ ਜ਼ਿਆਦਾ ਪਈ ਹੈ ਲਗਾਤਾਰ ਆ ਰਹੇ ਸਾਈਕਲੋਨ ਅਤੇ ਚੱਕਰਵਾਤ ਕਾਰਨ ਗਰਮੀ ਉਸ ਪੱਧਰ ਦੀ ਨਹੀਂ ਪਈ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ ਦਿਨਾਂ 'ਚ ਮੌਸਮ ਗਰਮੀ ਤੋਂ ਕੁਝ ਰਾਹਤ ਦੇਵੇਗਾ
Dr. Prabhjot Kaur
ਪਰ ਨਾਲ ਹੀ ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਵੱਡੇ ਕਲਾਈਮੇਟ ਚੇਂਜ ਹੋ ਰਹੇ ਹਨ ਜਿਸ ਕਰਕੇ ਪ੍ਰਿਥਵੀ ਦੇ ਅੰਦਰੂਨੀ ਤਾਪਮਾਨ 'ਚ ਸਿਰਫ ਇੱਕ ਡਿਗਰੀ ਦਾ ਹੀ ਫ਼ਰਕ ਪਿਆ ਹੈ ਪਰ ਇਸਦਾ ਜਾਨਵਰਾਂ ਅਤੇ ਬਨਸਪਤੀ ਤੇ ਜ਼ਿਆਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਉਨ੍ਹਾਂ ਕਿਹਾ ਇਹੀ ਕਾਰਨ ਹੈ ਕਿ ਗਰਮੀ ਅਤੇ ਸਰਦੀਆਂ ਆਪਣੇ ਸਮੇਂ ਤੋਂ ਦੇਰੀ ਨਾਲ ਜਾਂ ਪਹਿਲਾਂ ਆ ਜਾਂਦੀਆਂ ਹਨ ਅਤੇ ਇਕਦਮ ਗਰਮੀ ਕਦੇ ਵਧ ਜਾਂਦੀ ਹੈ ਅਤੇ ਕਦੇ ਸਰਦੀ ਵਧ ਜਾਂਦੀ ਹੈ
RAIN
ਉਨ੍ਹਾਂ ਕਿਹਾ ਕਿ ਇਸ ਦਾ ਇੱਕੋ ਇੱਕ ਕਾਰਨ ਹੈ ਜੋ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਅਸੀਂ ਹਰਿਆਲੀ ਤੋਂ ਲਗਾਤਾਰ ਦੂਰ ਹੁੰਦੇ ਜਾ ਰਹੇ ਹਾਂ ਪੰਜਾਬ ਜੋ ਕਿ ਖੇਤੀਬਾੜੀ ਸੂਬਾ ਹੈ ਉਸ ਥਾਂ ਤੇ ਏਅਰ ਕੁਆਲਿਟੀ ਇੰਡੈਕਸ ਹੇਠਾਂ ਡਿੱਗ ਰਿਹਾ ਹੈ ਜੋ ਇਹ ਚਿੰਤਾ ਦਾ ਵਿਸ਼ਾ ਹੈ।