ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਅਜਿਹੇ ਰੈਸਟੋਰੈਂਟ ਜਾਂਦੇ ਹੀ ਕਿਉਂ ਹੋ ਜਿਥੇ ਸ਼ਾਕਾਹਾਰੀ ਤੇ ਮਾਸਾਹਾਰੀ ਭੋਜਨ ਮਿਲਦਾ ਹੈ : ਖਪਤਕਾਰ ਕਮਿਸ਼ਨ

By : PARKASH

Published : Jun 8, 2025, 2:32 pm IST
Updated : Jun 8, 2025, 2:32 pm IST
SHARE ARTICLE
If sentiments are hurt, why do you go to restaurants where both veg and non-veg food is available: Consumer Commission
If sentiments are hurt, why do you go to restaurants where both veg and non-veg food is available: Consumer Commission

ਮਾਸਾਹਾਰੀ ਭੋਜਨ ਪਰੋਸਣ ਲਈ 6 ਲੱਖ ਦਾ ਮੁਆਵਜ਼ਾ ਮੰਗਣ ਵਾਲੇ ਵਿਅਕਤੀ ਨੂੰ ਪਾਈ ਝਾੜ   

ਕਮਿਸ਼ਨ ਨੇ ਰੈਸਟੋਰੈਂਟ ਵਿਰੁਧ ਵਿਅਕਤੀ ਦੀ ਸ਼ਿਕਾਇਤ ਕੀਤੀ ਰੱਦ

Consumer dispute redressal commission: ਮੁੰਬਈ ਵਿੱਚ ਇੱਕ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਕਿਹਾ ਕਿ ਜੇਕਰ ਮਾਸਾਹਾਰੀ ਭੋਜਨ ਇੱਕ ਸ਼ਾਕਾਹਾਰੀ ਵਿਅਕਤੀ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ, ਤਾਂ ਉਹ ਅਜਿਹੀ ਜਗ੍ਹਾ ਤੋਂ ਭੋਜਨ ਕਿਉਂ ਖ਼ਰੀਦਦਾ ਹੈ ਜਿੱਥੇ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਭੋਜਨ ਉਪਲਬਧ ਹਨ। ਮੁੰਬਈ ਉਪਨਗਰੀ (ਵਧੀਕ) ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਪਿਛਲੇ ਮਹੀਨੇ ਜਾਰੀ ਕੀਤੇ ਇੱਕ ਆਦੇਸ਼ ਵਿੱਚ ਕਿਹਾ ਕਿ ਇਹ ਤਰਕਸੰਗਤ ਜਾਪਦਾ ਹੈ ਕਿ ‘ਕੋਈ ਵੀ ਸਮਝਦਾਰ ਵਿਅਕਤੀ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਖਾਣ ਤੋਂ ਪਹਿਲਾਂ ਅੰਤਰ ਦੀ ਪਛਾਣ ਕਰ ਸਕਦਾ ਹੈ।’ ਕਮਿਸ਼ਨ ਨੇ ਇੱਕ ਰੈਸਟੋਰੈਂਟ ਵਿਰੁੱਧ ਦੋ ਵਿਅਕਤੀਆਂ ਦੁਆਰਾ ਦਾਇਰ ਸ਼ਿਕਾਇਤ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੂੰ ਸ਼ਾਕਾਹਾਰੀ ਭੋਜਨ ਦਾ ਆਰਡਰ ਦੇਣ ਦੇ ਬਾਵਜੂਦ ਮਾਸਾਹਾਰੀ ਭੋਜਨ ਪਰੋਸਿਆ ਗਿਆ ਸੀ।

ਕਮਿਸ਼ਨ ਨੇ ਇਸ ਮਾਮਲੇ ਵਿੱਚ ਕਿਹਾ, ‘‘ਜੇਕਰ ਸ਼ਿਕਾਇਤਕਰਤਾ ਸ਼ਾਕਾਹਾਰੀ ਹਨ ਅਤੇ ਮਾਸਾਹਾਰੀ ਭੋਜਨ ਨਾਲ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਤਾਂ ਉਨ੍ਹਾਂ ਨੇ ਇੱਕ ਅਜਿਹਾ ਰੈਸਟੋਰੈਂਟ ਕਿਉਂ ਚੁਣਿਆ ਜਿੱਥੇ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਭੋਜਨ ਉਪਲਬਧ ਹੋਵੇ, ਬਜਾਏ ਇਸ ਦੇ ਕਿ ਉਹ ਸਿਰਫ਼ ਸ਼ਾਕਾਹਾਰੀ ਭੋਜਨ ਪਰੋਸਣ ਵਾਲੇ ਰੈਸਟੋਰੈਂਟ ਤੋਂ ਆਰਡਰ ਕਰਦੇ।’’ 

ਸ਼ਿਕਾਇਤਕਰਤਾਵਾਂ ਦੇ ਅਨੁਸਾਰ, ਉਨ੍ਹਾਂ ਨੇ 19 ਦਸੰਬਰ 2020 ਨੂੰ ਮੁੰਬਈ ਦੇ ਸਿਓਨ ਵਿੱਚ ‘ਵਾਹ ਮੋਮੋ’ ਰੈਸਟੋਰੈਂਟ ਵਿੱਚ ਸਟੀਮਡ ‘ਦਾਰਜੀਲਿੰਗ ਮੋਮੋਜ਼’ ਦੇ ਨਾਲ ਇੱਕ ਸਾਫ਼ਟ ਡਰਿੰਕ ‘ਆਰਡਰ’ ਕੀਤਾ ਸੀ। ਸ਼ਿਕਾਇਤਕਰਤਾਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੋ ਵਾਰ ਅਪਣੀ ਸ਼ਾਕਾਹਾਰੀ ਪਸੰਦ ਨੂੰ ਖ਼ਾਸ ਤੌਰ ’ਤੇ ਸਪੱਸ਼ਟ ਕੀਤਾ ਸੀ, ਪਰ ਉਨ੍ਹਾਂ ਨੂੰ ਸਟੀਮਡ ‘ਚਿਕਨ ਦਾਰਜੀਲਿੰਗ ਮੋਮੋਜ਼’ ਪਰੋਸੇ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਰੈਸਟੋਰੈਂਟ ਦੇ ਸਟਾਫ਼ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਰੈਸਟੋਰੈਂਟ ਦੇ ‘ਬੋਰਡ’ ’ਤੇ ਸ਼ਾਕਾਹਾਰੀ ਜਾਂ ਮਾਸਾਹਾਰੀ ਵਿਕਲਪ ਸਪੱਸ਼ਟ ਤੌਰ ’ਤੇ ਪ੍ਰਦਰਸ਼ਿਤ ਨਹੀਂ ਕੀਤੇ ਗਏ ਸਨ। ਸ਼ਿਕਾਇਤਕਰਤਾਵਾਂ ਨੇ ਮਾਨਸਿਕ ਤਣਾਅ, ਭਾਵਨਾਤਮਕ ਪ੍ਰੇਸ਼ਾਨੀ ਅਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦਾਅਵਾ ਕਰਦੇ ਹੋਏ 6 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ ਸੀ।

ਕੰਪਨੀ ਨੇ ਕਿਹਾ ਕਿ ਸ਼ਿਕਾਇਤਕਰਤਾਵਾਂ ਨੇ ਖ਼ੁਦ ਮਾਸਾਹਾਰੀ ਮੋਮੋਜ਼ ਦਾ ਆਰਡਰ ਦਿੱਤਾ ਸੀ, ਜਿਵੇਂ ਕਿ ਬਿੱਲ ਵਿੱਚ ਦਿਖਾਇਆ ਗਿਆ ਹੈ। ਕੰਪਨੀ ਨੇ ਦੋਸ਼ ਲਗਾਇਆ ਕਿ ਸ਼ਿਕਾਇਤਕਰਤਾਵਾਂ ਨੇ ਉਨ੍ਹਾਂ ਦੇ ਕਰਮਚਾਰੀ ਨਾਲ ਦੁਰਵਿਵਹਾਰ ਕੀਤਾ ਅਤੇ ਹੰਗਾਮਾ ਕੀਤਾ, ਜਿਸ ਕਾਰਨ ਕੰਪਨੀ ਨੇ ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ ਅਤੇ ਉਨ੍ਹਾਂ ਨੂੰ ਮੁਫ਼ਤ ਭੋਜਨ ਵੀ ਦਿੱਤਾ। ਕੰਪਨੀ ਨੇ ਇਹ ਵੀ ਕਿਹਾ ਕਿ ਉਸਨੇ 1,200 ਰੁਪਏ ਦਾ ਵਾਊਚਰ ਗਿਫ਼ਟ ਕਰਨ ਦੀ ਵੀ ਪੇਸ਼ਕਸ਼ ਕੀਤੀ ਸੀ, ਪਰ ਸ਼ਿਕਾਇਤਕਰਤਾਵਾਂ ਨੇ 3 ਲੱਖ ਰੁਪਏ ਦੀ ਮੰਗ ਕੀਤੀ। ਕੰਪਨੀ ਨੇ ਦਾਅਵਾ ਕੀਤਾ ਕਿ ਇਹ ਸ਼ਿਕਾਇਤ ਕੰਪਨੀ ਨੂੰ ਪਰੇਸ਼ਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।

(For more news apart from Mumbai Latest News, stay tuned to Rozana Spokesman)

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement