Maharashtra: ਰਤਨਾਗਿਰੀ 'ਚ LPG ਟੈਂਕਰ ਅਤੇ ਮਿੰਨੀ ਬੱਸ ਵਿਚਕਾਰ ਹੋਈ ਭਿਆਨਕ ਟੱਕਰ

By : PARKASH

Published : Jun 8, 2025, 11:28 am IST
Updated : Jun 8, 2025, 11:28 am IST
SHARE ARTICLE
Maharashtra: A terrible collision between LPG tanker and a minibus in Ratnagiri
Maharashtra: A terrible collision between LPG tanker and a minibus in Ratnagiri

Maharashtra: ਗੈਸ ਲੀਕ ਹੋਣ ਨਾਲ ਘਰ ਤੇ ਗਊਸ਼ਾਲਾ ਨੂੰ ਲੱਗੀ ਅੱਗ 

 

A terrible collision between LPG tanker and a minibus in Ratnagiri: ਮਹਾਰਾਸ਼ਟਰ ਦੇ ਰਤਨਾਗਿਰੀ ਵਿੱਚ ਐਤਵਾਰ ਸਵੇਰੇ ਮੁੰਬਈ-ਗੋਆ ਹਾਈਵੇਅ ’ਤੇ ਇੱਕ ਐਲਪੀਜੀ ਗੈਸ ਟੈਂਕਰ ਅਤੇ ਇੱਕ ਮਿੰਨੀ ਬੱਸ ਵਿਚਕਾਰ ਭਿਆਨਕ ਟੱਕਰ ਹੋਈ, ਜਿਸ ਤੋਂ ਬਾਅਦ ਗੈਸ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਖ਼ਤਰਨਾਕ ਸੀ ਕਿ ਘਰ, ਇੱਕ ਗਊਸ਼ਾਲਾ ਅਤੇ ਕੁਝ ਵਾਹਨ ਸੜ ਕੇ ਸੁਆਹ ਹੋ ਗਏ ਹਨ। ਇਸ ਅੱਗ ਵਿਚ ਗਊਸ਼ਾਲਾ ਦੀਆਂ ਕਈ ਗਾਵਾਂ ਝਲੁਸ ਗਈਆਂ। ਐਲਪੀਜੀ ਗੈਸ ਟੈਂਕਰ ਦੇ ਲੀਕ ਹੋਣ ਕਾਰਨ ਅੰਬਾਂ ਦੀ ਇੱਕ ਖੇਪ ਵੀ ਸੜ ਗਈ।

ਤਾਜ਼ਾ ਜਾਣਕਾਰੀ ਅਨੁਸਾਰ, ਐਲਪੀਜੀ ਗੈਸ ਲੀਕ ਹੋਣ ਕਾਰਨ ਆਸ ਪਾਸ ਦੇ ਇਲਾਕਿਆਂ ਵਿੱਚ ਅੱਗ ਵਧਦੀ ਜਾ ਰਹੀ ਹੈ। ਹਾਦਸੇ ਤੋਂ ਬਾਅਦ, ਮੁੰਬਈ-ਗੋਆ ਹਾਈਵੇਅ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਅਤੇ ਲੀਕ ਹੋਣ ਵਾਲੀ ਗੈਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਜ਼ਿਕਰਯੋਗ ਹੈ ਕਿ ਅਹਿਜੀ ਹੀ ਇਕ ਘਟਨਾ ਪਿਛਲੇ ਸਾਲ ਜੈਪੁਰ ਵਿਚ ਵੀ ਵਾਪਰੀ ਸੀ ਜਿਸ ਵਿਚ ਐਲਪੀਜੀ ਗੈਸ ਟੈਂਕਰ ਅਤੇ ਟਰੱਕ ਦੀ ਟੱਕਰ ’ਚ 11 ਲੋਕਾਂ ਦੀ ਬੁਰੀ ਤਰ੍ਹਾਂ ਝੁਲਸਣ ਕਾਰਨ ਮੌਤ ਹੋ ਗਈ ਸੀ ਅਤੇ 30 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋ ਗਏ ਸਨ। ਇਸ ਹਾਦਸੇ ਵਿਚ ਕਈ ਗੱਡੀਆਂ ਵੀ ਨੁਸਾਨੀਆਂ ਗਈਆਂ ਸਨ। 

(For more news apart from Ratnagiri Latest News, stay tuned to Rozana Spokesman)

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement