
ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੇਡਰੇਸ਼ਨ ਦੇ ਪ੍ਰਧਾਨ ਸ ਸੁਝਦੇਵ ਸਿੰਘ ਰਿਆਤ ਵਲੋਂ ਬੀਤੇ ਦਿਨੀ ਅਫਗਾਨਿਸਤਾਨ ਦੇ ਜਲਾਲਾਬਾਦ ਵਿਖੇ ਸਿੱਖਾਂ ਤੇ ਹੋਏ ਆਤਮਘਾਤੀ ...
ਪਾਨੀਪਤ : ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੇਡਰੇਸ਼ਨ ਦੇ ਪ੍ਰਧਾਨ ਸ ਸੁਝਦੇਵ ਸਿੰਘ ਰਿਆਤ ਵਲੋਂ ਬੀਤੇ ਦਿਨੀ ਅਫਗਾਨਿਸਤਾਨ ਦੇ ਜਲਾਲਾਬਾਦ ਵਿਖੇ ਸਿੱਖਾਂ ਤੇ ਹੋਏ ਆਤਮਘਾਤੀ ਹਮਲੇ ਵਿੱਚ ਸਿੱਖਾਂ ਦੇ ਕਤਲ ਸੰਬੰਧੀ ਡੂੰਗਾ ਦੁੱਖ ਪ੍ਰਗਟਾਵਾ ਕੀਤਾ।ਉਨਾਂ ਕਿਹਾ ਕਿ ਘੱਟ ਗਿਣਤੀ ਸਿੱਖਾਂ ਕੌਮ ਉਤੇ ਹਮਲਾਂ ਕਰਨਾ ਮੰਦਭਾਗਾ ਅਤੇ ਨੀਂਦਣਯੋਗ ਕਾਰਵਾਈ ਹੈ।
ਉਨ੍ਹਾਂ ਸ਼ੰਕਾ ਜਾਹਿਰ ਕੀਤੀ ਕਿ ਇਹ ਕਤਲ ਨਹੀਂ ਕੀਤੇ ਗਏ ਇਕ ਸੋਚੀ ਸਮਜ਼ੀ ਸਾਜਿਸ਼ ਦੇ ਤਹਿਤ ਕਰਵਾਏ ਗਏ ਹਨ।ਉਹਨਾਂ ਦੱਸਿਆ ਕਿ ਵੇਦੇਸ਼ੀ ਵਸਦੇ ਸਿੱਖ ਵਡੇ ਵੱਡੇ ਅਹੁਦਿਆਂ ਉਪਰ ਕਾਬਜ਼ ਹਨ।ਕੈਨੇਡਾ ਵਰਗੇ ਦੇਸ਼ ਵਿੱਚ ਇਕ ਅਮ੍ਰਿਤਧਾਰੀ ਸਾਬਤ ਸੂਰਤ ਸਿੱਖ ਮੈਂਬਰ ਪਰਲੀਮੈਂਟ ਬਣਿਆ ਅਤੇ ਹੋਰ ਵੀ ਕਈ ਅਹਿਮ ਆਹੁਦਿਆਂ ਤੇ ਸਿੱਖਾਂ ਆਪਣੀ ਪਕੜ ਬਣਾਈ ਹੋਈ ਹੈ।ਸ ਸੁਖਦੇਵ ਸਿੰਘ ਰਿਆਤ ਨੇ ਦੱਸਿਆ ਗਿਆ ਕਿ ਹੁਣ ਜੋ ਕਿਸੇ ਸਿੱਖ ਦੀ ਅਫ਼ਗ਼ਾਨਿਸਤਾਨ ਦੀ ਪਾਰਲੀਮੈਂਟ ਵਿੱਚ ਪਹੁੰਚਣ ਦੀ ਆਸ ਲੱਗੀ ਹੋਵੀ ਸੀ ਅਤੇ ਰਾਜਨੀਤੀ ਵਿੱਚ ਆਪਣਾ ਸਿਰ ਚੁੱਕ ਰਹੇ ਸਨ ਉਹਨਾਂ ਤੇ ਆਤਮਘਾਤੀ ਹਮਲਾ ਕਰਵਾ ਦਿੱਤਾ ਗਿਆ।
ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਦੁਨੀਆ ਦੇ ਕੋਨੇ ਕੋਨੇ ਵਿੱਚ ਸਿੱਖ ਵਸਦੇ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਅਤੇ ਸਰਬੱਤ ਦੇ ਭਲੇ ਵਾਸਤੇ ਸਿੱਖ ਕੌਮ ਦਾ ਵਡਮੁੱਲਾ ਯੋਗਦਾਨ ਰਿਹਾ ਹੈ।ਉਹਨਾਂ ਕਿਹਾ ਕਿ ਸਿੱਖਾਂ ਨੇ ਅਫਗਾਨਿਸਤਾਨ ਦੀ ਤਰੱਕੀ ,ਭਾਈਚਾਰਕ ਸਾਝ ਤੇ ਸਰਬੱਤ ਦਾ ਭਲਾ ਕਰਨ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ।
ਪ੍ਰਧਾਨ ਸੁਖਦੇਵ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੇਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਫਗਾਨਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰ ਦਬਾਉ ਬਣਾ ਕਿ ਸਿੱਖਾਂ ਦੀ ਸੁਰੱਖਿਆ ਲਈ ਪੁੱਖਤਾ ਪ੍ਰਬੰਧ ਕਰਨ ਲਈ ਕਹਿਣ। ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਰ ਰਸੂਖ ਵਰਤ ਕੇ ਆਪਣੇ ਮੁਲਕ ਅੰਦਰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।