
ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਉੱਚ ਨੇਤਾ ਪੀ . ਚਿਦੰਬਰਮ ਦੇ ਘਰ ਚੋਰੀ ਦੀ ਘਟਨਾ ਸਾਹਮਣੇ ਆਈ ਹੈ
ਨਵੀਂ ਦਿੱਲੀ, ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਉੱਚ ਨੇਤਾ ਪੀ . ਚਿਦੰਬਰਮ ਦੇ ਘਰ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਚੇੱਨਈ ਸਥਿਤ ਉਨ੍ਹਾਂ ਦੇ ਘਰ ਵਿਚ ਚੋਰੀ ਦੀ ਇਹ ਵਾਰਦਾਤ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਚਿਦੰਬਰਮ ਦੇ ਘਰੋਂ ਨਕਦ ਡੇਢ ਲੱਖ ਰੁਪਏ ਦੀ ਚੋਰੀ ਹੋਈ ਹੈ। ਦੱਸ ਦਈਏ ਕੇ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
P Chidambaramਦੱਸ ਦਈਏ ਕਿ ਚਿਦੰਬਰਮ ਅਤੇ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਕਾਫ਼ੀ ਮੁਸ਼ਕਲ ਹਾਲਾਤਾਂ ਵਿਚੋਂ ਲੰਘ ਰਿਹਾ ਹੈ। ਇੱਕ ਪਾਸੇ ਚਿਦੰਬਰਮ INX ਮੀਡੀਆ ਨੂੰ ਦਿੱਤੀ ਗਈ ਮਨਜ਼ੂਰੀ ਮਾਮਲੇ ਦਾ ਸਾਹਮਣੇ ਕਰ ਰਹੇ ਹਨ ਅਤੇ ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਏਅਰਸੇਲ - ਮੈਕਸਿਸ ਡੀਲ ਵਿਚ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
P Chidambaramਦੱਸਣਯੋਗ ਹੈ ਕੇ ਕਾਰਤੀ ਚਿਦੰਬਰਮ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਦੀ ਕੰਪਨੀ ਨੇ INX ਮੀਡੀਆ ਸਮੂਹ ਨੂੰ ਵਿਦੇਸ਼ੀ ਨਿਵੇਸ਼ ਦੇ ਮਾਮਲੇ ਵਿਚ ਮਨਜ਼ੂਰੀ ਦਵਾਉਣ ਲਈ ਰਿਸ਼ਵਤ ਲਈ ਸੀ। ਦੱਸ ਦਈਏ ਕਿ ਯੂਪੀਏ ਸਰਕਾਰ ਦੇ ਦੌਰਾਨ INX ਮੀਡੀਆ ਦੇ ਫੰਡ ਨੂੰ FIPB (ਫਾਰਨ ਇੰਵੇਸਟਮੇਂਟ ਪ੍ਰਮੋਸ਼ਨ ਬੋਰਡ) ਦੇ ਜ਼ਰੀਏ ਮਨਜ਼ੂਰੀ ਦਿੱਤੀ ਗਈ ਸੀ। ਉਸ ਦੌਰਾਨ ਇਹ ਵਿਭਾਗ ਚਿਦੰਬਰਮ ਦੇ ਕੋਲ ਸੀ। ਦੱਸ ਦਈਏ ਕਿ ਉੱਧਰ ਹੀ ਪਿਛਲੇ ਮਹੀਨੇ ਚਿਦੰਬਰ ਦੇ ਇੱਕ ਰਿਸ਼ਤੇਦਾਰ ਸ਼ਿਵਮੂਰਤੀ ਦੀ ਅਗਵਾ ਕਰ ਕੇ ਹੱਤਿਆ ਕਰ ਦਿੱਤੀ ਗਈ ਸੀ।
P Chidambaramਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਆਰੋਪੀਆਂ ਨੂੰ ਗਿਰਫਤਾਰ ਕੀਤਾ ਸੀ। ਚਿਦੰਬਰਮ 'ਤੇ ਸੰਕਟ ਦੀ ਘੜੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਹੁਣ ਇਸ ਚੋਰੀ ਦੀ ਵਾਰਦਾਤ ਨੇ ਪੀ. ਚਿਦੰਬਰਮ ਨੂੰ ਫਿਰ ਤੋਂ ਸੁਰਖੀਆਂ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਚਿਦੰਬਰਮ ਦੇ ਘਰੋਂ ਮਹਿਜ਼ ਨਕਦੀ ਚੋਰੀ ਦੀ ਗੱਲ ਸਾਹਮਣੇ ਆਈ ਹੈ ਨਕਦੀ ਤੋਂ ਬਿਨਾ ਕੋਈ ਗਹਿਣਾ ਗੱਟਾ ਜਾਂ ਕੋਈ ਹੋਰ ਕੀਮਤੀ ਸਮਾਨ ਚੋਰੀ ਹੋਣ ਦੀ ਪੁਸ਼ਟੀ ਹਲੇ ਨਹੀਂ ਕੀਤੀ ਗਈ।