
ਸ਼ਸ਼ੀ ਥਰੂਰ ਨੇ ਕੀਮਤਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿਚ ਲਿਖਿਆ ਗਿਆ ਸੀ ਕਿ ਬਸ ਕਰੋ ਮਹਾਦੇਵ ਬਹੁਤ ਵਿਕਾਸ ਹੋ ਗਿਆ।
ਨਵੀਂ ਦਿੱਲੀ - ਵਿਕਾਸ ਦੇ ਨਾਮ 'ਤੇ ਸੱਤਾ ਵਿਚ ਆਈ ਮੋਦੀ ਸਰਕਾਰ ਨੇ ਜਮ ਕੇ ਵਿਕਾਸ ਦੇ ਗੁਣ ਗਾਏ ਹਨ ਪਰ ਉਸ ਦਾ ਨਤੀਜਾ ਇਹ ਹੋਇਆ ਕਿ ਸਾਲ 2004 ਤੋਂ ਲੈ ਕੇ ਹੁਣ ਤੱਕ ਖਾਣਾ ਬਣਾਉਣ ਵਾਲਾ ਤੇਲ, ਪੈਟਰੋਲ, ਡੀਜ਼ਲ ਗੈਸ ਅਤੇ ਦੁੱਧ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਹ ਚੀਜ਼ਾਂ ਸਿਰਫ਼ ਆਮ ਲੋਕਾਂ ਨਾਲ ਜੁੜੀਆਂ ਹੋਈਆਂ ਹਨ। ਇਹ ਕੀਮਤਾਂ ਉਸ ਸਮੇਂ ਵਧੀਆਂ ਜਦੋਂ ਲੋਕ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜ ਰਹੇ ਹਨ ਅਤੇ ਆਪਣੀ ਦੋ ਵਕਤ ਦੀ ਰੋਟੀ ਚਲਾਉਣ ਲਈ ਜੱਦੋ ਜਹਿਦ ਕਰ ਰਹੇ ਹਨ।
Inflation
ਸਾਲ 2004 ਵਿਚ ਨੈਸ਼ਨਲ ਡੈਮੋਕਰੇਟਿਕ ਗੱਠਜੋੜ (ਐਨਡੀਏ) ਦੀ ਸਰਕਾਰ ਸੱਤਾ ਤੋਂ ਚਲੀ ਗਈ ਸੀ। ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ। ਉਸ ਤੋਂ ਬਾਅਦ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ ਪੀ ਏ) ਦੀ ਸਰਕਾਰ ਮਨਮੋਹਨ ਸਿੰਘ ਦੀ ਅਗਵਾਈ ਵਿਚ ਆਈ। 2004 ਵਿਚ ਦੇਸ਼ ਵਿਚ ਪੈਟਰੋਲ ਦੀ ਕੀਮਤ 36.81 ਰੁਪਏ ਪ੍ਰਤੀ ਲੀਟਰ ਸੀ। 2014 ਵਿਚ, ਜਦੋਂ ਐਨਡੀਏ ਦੀ ਸਰਕਾਰ ਮੋਦੀ ਦੀ ਅਗਵਾਈ ਵਿਚ ਵਾਪਸ ਆਈ, ਤਾਂ ਇਸ ਦੀ ਕੀਮਤ 71 ਰੁਪਏ ਹੋ ਗਈ। 2021 ਵਿਚ ਇਹ 106 ਰੁਪਏ ਤੱਕ ਪਹੁੰਚ ਗਿਆ। ਇਸ ਸਮੇਂ ਦੌਰਾਨ ਡੀਜ਼ਲ ਦੀ ਕੀਮਤ 24.16 ਰੁਪਏ ਤੋਂ 57 ਰੁਪਏ ਅਤੇ ਫਿਰ 100 ਰੁਪਏ ਹੋ ਗਈ ਹੈ।
Cylinder
ਗੈਸ ਦੀ ਕੀਮਤ 261.50 ਰੁਪਏ ਪ੍ਰਤੀ ਸਿਲੰਡਰ ਸੀ। 2014 ਵਿਚ ਇਹ 414 ਰੁਪਏ ਹੋ ਗਈ ਅਤੇ ਹੁਣ ਸੱਤ ਸਾਲਾਂ ਬਾਅਦ ਇਹ 835 ਰੁਪਏ ਤੱਕ ਪਹੁੰਚ ਗਈ। ਇਸ ਦੀ ਕੀਮਤ ਰਸੋਈ ਨੂੰ ਸਿੱਧਾ ਪ੍ਰਭਾਵਿਤ ਕਰ ਰਹੀ ਹੈ। ਤੇਲ ਵੀ ਜ਼ਰੂਰੀ ਚੀਜ਼ਾਂ ਵਿੱਚੋਂ ਇੱਕ ਹੈ। ਇਹ 2004 ਵਿਚ 30 ਰੁਪਏ ਪ੍ਰਤੀ ਲੀਟਰ ਸੀ ਜੋ 2014 ਵਿਚ ਵਧ ਕੇ 52 ਰੁਪਏ ਹੋ ਗਿਆ ਸੀ। ਹੁਣ ਇਹ 180 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਦੁੱਧ ਹਰ ਘਰ ਦੀ ਪਹਿਲੀ ਜ਼ਰੂਰਤ ਹੈ ਪਰ ਇਸ ਵਿਚ ਵਾਧਾ ਹੋਣ 'ਤੇ ਦੇਰ ਨਾ ਲੱਗੀ।
Milk Rate
2004 ਵਿਚ ਦੁੱਧ ਦੀ ਕੀਮਤ 16 ਰੁਪਏ ਪ੍ਰਤੀ ਲੀਟਰ ਸੀ। 2014 ਵਿਚ ਇਸ ਦੀ ਕੀਮਤ ਦੁੱਗਣੀ 32 ਰੁਪਏ ਹੋ ਗਈ ਸੀ, ਪਰ ਅੱਜ ਇਹ 60 ਰੁਪਏ ਤੋਂ ਵੱਧ ਵਿਚ ਵਿਕ ਰਿਹਾ ਹੈ, ਹਾਲਾਂਕਿ ਮੁੰਬਈ ਵਰਗੇ ਸ਼ਹਿਰ ਵਿਚ ਤਬੇਲੇ ਦਾ ਸ਼ੁੱਧ ਦੁੱਧ 76 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜੇ ਗੱਲ ਕੱਚੇ ਤੇਲ ਦੀਆਂ ਕੀਮਤਾਂ ਦੀ ਕੀਤੀ ਜਾਵੇ ਤਾਂ ਕਾਂਗਰਸ ਗਠਬੰਧਨ ਦੇ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਵਿਚ 222 ਫੀਸਦੀ ਇਜਾਫਾ ਹੋਇਆ ਪਰ ਉਸ ਨੇ ਪੈਟਰੋਲ ਦੀ ਕੀਮਤ ਵਿਚ 77.5 ਫੀਸਦੀ ਅਤੇ ਡੀਜ਼ਲ ਦੀ ਕੀਮਤ ਵਿਚ 66 ਫੀਸਦੀ ਦਾ ਵਾਧਾ ਕੀਤਾ ਗਿਆ।
ਭਾਜਪਾ ਗਠਬੰਧਨ ਦੀ ਸਰਕਾਰ ਦੇ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਵਿਚ 27.6 ਫੀਸਦੀ ਦੀ ਕਮੀ ਆਈ ਪਰ ਇਸ ਸਰਕਾਰ ਦੇ ਰਾਜ ਵਿਚ ਪੈਟਰੋਲ ਦੀਆਂ ਕੀਮਤਾਂ 39.8 ਅਤੇ ਡੀਜ਼ਲ ਦੀਆਂ ਕੀਮਤਾਂ 56 ਫੀਸਦੀ ਵਧੀਆ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਅਰਥ ਹੈ ਸਰਕਾਰ ਦੀ ਆਮਦਨੀ। ਸਰਕਾਰ ਨੇ ਇਸ ਸਮੇਂ ਦੌਰਾਨ ਬਹੁਤ ਕਮਾਈ ਕੀਤੀ ਹੈ। ਪ੍ਰਤੀ ਲੀਟਰ ਦੀ ਗੱਲ ਕਰੀਏ ਤਾਂ ਜੂਨ 2014 ਵਿਚ ਸਰਕਾਰ 48.4 ਰੁਪਏ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਲੈਂਦੀ ਸੀ।
Prime Minister Narendra Modi
ਇਸ ਵਿੱਚ ਕੇਂਦਰ ਸਰਕਾਰ ਦਾ ਟੈਕਸ 10.4 ਰੁਪਏ, ਸੂਬਾ ਟੈਕਸ 12.2 ਰੁਪਏ ਅਤੇ ਡੀਲਰ ਕਮਿਸ਼ਨ 2 ਰੁਪਏ ਹੁੰਦਾ ਸੀ। 2021 ਵਿਚ ਸਭ ਬਦਲ ਗਿਆ। ਡੀਲਰਾਂ ਕੋਲੋਂ ਕੀਮਤ 39.20 ਰੁਪਏ ਲਈ ਗਈ ਪਰ ਕੇਂਦਰ ਸਰਕਾਰ ਦਾ ਟੈਕਸ 32.29 ਰੁਪਏ, ਸੂਬਾ ਟੈਕਸ 22.80 ਰੁਪਏ ਅਤੇ ਡੀਲਰ ਦਾ ਕਮਿਸ਼ਨ 3.8 ਰੁਪਏ ਸੀ।
Petrol, Diesel
ਇਸ ਦਾ ਅਸਰ ਇਹ ਹੋਇਆ ਕਿ ਗਾਹਕਾਂ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਅਤੇ ਵੈਟ ਦੇ ਰੂਪ ਵਿਚ 5.25 ਲੱਖ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਨਾ ਪਿਆ। ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਅਤੇ ਵੈਟ ਤੋਂ ਇਲਾਵਾ, ਅੱਧੀ ਦਰਜਨ ਤੋਂ ਵੱਧ ਛੋਟੇ ਟੈਕਸ, ਫੀਸ ਅਤੇ ਸੈੱਸ ਲੱਗਦੇ ਹਨ ਜੋ ਇਸ ਤੋਂ ਵੱਖਰੇ ਹਨ। ਪਿਛਲੇ ਸਾਲ ਤੱਕ, ਮੋਦੀ ਸਰਕਾਰ ਨੇ ਆਪਣੇ ਕਾਰਜਕਾਲ (2014-202020) ਦੌਰਾਨ ਟੈਕਸਾਂ ਰਾਹੀਂ ਪੈਟਰੋਲ ਅਤੇ ਡੀਜ਼ਲ ਤੋਂ 17.80 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਸੀ।
— Shashi Tharoor (@ShashiTharoor) July 6, 2021
ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕੀਮਤਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿਚ ਲਿਖਿਆ ਗਿਆ ਸੀ ਕਿ ਬਸ ਕਰੋ ਮਹਾਦੇਵ ਬਹੁਤ ਵਿਕਾਸ ਹੋ ਗਿਆ। ਸਾਲ 2014 ਵਿਚ ਕੱਚੇ ਤੇਲ ਦੀਆਂ ਕੀਮਤਾਂ 109 ਡਾਲਰ ਤੋਂ ਘਟ ਕੇ 78 ਡਾਲਰ ਪ੍ਰਤੀ ਬੈਰਲ ਤੇ ਔਸਤ ਦੇ ਰੂਪ ਨਾਲ ਆ ਗਈ ਹੈ। ਹਾਲਾਂਕਿ ਪਿਛਲੇ ਸਾਲ ਤਾਂ ਇਹ 40 ਡਾਲਰ ਤੋਂ ਵੀ ਹੇਠਾਂ ਚਲੀ ਗਈ ਸੀ।
oil
ਖਾਣ ਵਾਲੇ ਤੇਲਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਇਹ 11 ਸਾਲਾਂ ਦੇ ਮੁਕਾਬਲੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਦਾਲਾਂ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ ਵੀ ਇਸੇ ਤਰ੍ਹਾਂ ਵਧੀਆਂ ਹਨ। 2006 ਵਿਚ ਦਾਲਾਂ ਦੀ ਕੀਮਤ 35-45 ਰੁਪਏ ਪ੍ਰਤੀ ਕਿੱਲੋ ਸੀ। ਪਿਆਜ਼ ਦੀ ਕੀਮਤ 10-12 ਰੁਪਏ ਸੀ ਜਦੋਂ ਕਿ ਟਮਾਟਰ ਦੀ ਕੀਮਤ 8-10 ਰੁਪਏ ਸੀ। ਆਟੇ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 13 ਰੁਪਏ ਪ੍ਰਤੀ ਕਿੱਲੋ ਸੀ, ਚੀਨੀ ਦੀ ਕੀਮਤ 12-13 ਰੁਪਏ ਪ੍ਰਤੀ ਕਿੱਲੋ ਸੀ।
Pulses
ਸਾਲ 2014 ਵਿਚ ਦਾਲਾਂ ਦੀ ਔਸਤਨ ਕੀਮਤ 60 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਸੀ। ਇਸ ਵਿਚ ਤੂਰ ਦਾਲ 60 ਰੁਪਏ, ਉੜ ਦੀ ਦਾਲ 65 ਰੁਪਏ, ਮੂੰਗੀ ਦੀ ਦਾਲ 87 ਰੁਪਏ ਪ੍ਰਤੀ ਕਿਲੋ ਵਿਕ ਰਹੀ ਸੀ। ਹਾਲਾਂਕਿ, 2004 ਅਤੇ 2013 ਦੇ ਵਿਚਕਾਰ ਸਾਰੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ 157 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ। ਇਸ ਵਿਚ ਚਾਵਲ, ਕਣਕ ਅਤੇ ਹਰ ਤਰਾਂ ਦੀਆਂ ਦਾਲਾਂ ਸ਼ਾਮਲ ਸਨ। ਸਬਜ਼ੀਆਂ ਦੇ ਭਾਅ ਵਿਚ 3 ਗੁਣਾ ਤੋਂ ਵੀ ਵੱਧ ਦਾ ਵਾਧਾ ਹੋਇਆ ਸੀ ਜਦੋਂ ਕਿ ਪਿਆਜ਼ ਦੀਆਂ ਕੀਮਤਾਂ ਵਿਚ 5 ਗੁਣਾ ਤੋਂ ਵੀ ਵੱਧ ਦਾ ਵਾਧਾ ਹੋਇਆ ਸੀ।
inflation
ਇਸ ਵਾਰ ਦੀ ਗੱਲ ਕਰੀਏ ਤਾਂ ਤੂਰ ਦਾਲ ਦੀ ਕੀਮਤ 120-140 ਰੁਪਏ ਪ੍ਰਤੀ ਕਿੱਲੋ ਹੈ। ਉੜਦ ਦੀ ਦਾਲ ਦੀ ਕੀਮਤ 115 ਰੁਪਏ ਹੈ ਜਦੋਂਕਿ ਮਸੂਰ ਦੀ ਦਾਲ ਦੀ ਕੀਮਤ 87 ਰੁਪਏ ਹੈ। ਜੇ ਪਿਆਜ਼ ਦੀ ਕੀਮਤ 30 ਰੁਪਏ ਤੋਂ ਵੱਧ ਹੈ, ਤਾਂ ਟਮਾਟਰ ਦੀ ਕੀਮਤ 20-25 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਆਟੇ ਦੀ ਕੀਮਤ 45 ਰੁਪਏ ਪ੍ਰਤੀ ਕਿੱਲੋ ਹੈ। ਅੱਜ ਖੰਡ ਦੀ ਕੀਮਤ 40 ਰੁਪਏ ਤੋਂ ਉਪਰ ਹੈ।