
ਕੇਂਦਰੀ ਮੰਤਰੀ ਮੰਡਲ ਵਿਚ ਵੱਡੇ ਫੇਰਬਦਲ ਨੂੰ ਲੈ ਕੇ ਕਾਂਗਰਸ ਦੀ ਪ੍ਰਤਿਕਿਰਿਆ ਆਈ ਹੈ।
ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਵਿਚ ਵੱਡੇ ਫੇਰਬਦਲ ਨੂੰ ਲੈ ਕੇ ਕਾਂਗਰਸ ਦੀ ਪ੍ਰਤਿਕਿਰਿਆ ਆਈ ਹੈ। ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਕੈਬਨਿਟ ਵਿਚ ਫੇਰ ਬਦਲ ’ਤੇ ਵਿਅੰਗ ਕੱਸਦਿਆਂ ਕਿਹਾ, ‘ਖ਼ਰਾਬੀ ਇੰਜਣ ਵਿਚ ਹੈ ਅਤੇ ਬਦਲੇ ਡੱਬੇ ਜਾ ਰਹੇ ਹਨ! ਇਹੀ ਤਾਂ ਹੈ “ਦੁਰਦਸ਼ਾਜੀਵੀ ਮੋਦੀ ਮੰਤਰੀ ਮੰਡਲ” ਦੇ ਵਿਸਥਾਰ ਦੀ ਸੱਚਾਈ’।
Union Cabinet expansion
ਹੋਰ ਪੜ੍ਹੋ: ਪਤੀ-ਪਤਨੀ ਨੂੰ ਪਿਆਰ ਪਰਖਣਾ ਪਿਆ ਮਹਿੰਗਾ, ਮਜ਼ਾਕ-ਮਜ਼ਾਕ ‘ਚ ਪੀਤਾ ਜ਼ਹਿਰ, ਪਤਨੀ ਦੀ ਮੌਤ
ਉਹਨਾਂ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ ਕਿ ਜਿਸ ਮਹਾਂਮਾਰੀ ਦਾ ਪ੍ਰਬੰਧਨ “ਨੈਸ਼ਨਲ ਆਪਦਾ ਪ੍ਰਬੰਧਨ ਅਥਾਰਟੀ” ਜ਼ਰੀਏ ਕੀਤਾ ਜਾ ਰਿਹਾ ਹੈ, ਉਸ ਦੇ ਚੇਅਰਮੈਨ ਪ੍ਰਧਾਨ ਮੰਤਰੀ ਖੁਦ ਹਨ। ਕੀ ਉਹ ਵੀ ਅਪਣੇ ਗੈਰ-ਜ਼ਿੰਮੇਦਰਾਨਾ ਰਵੱਈਏ ਦੀ ਜ਼ਿੰਮੇਵਰੀ ਲੈਣਗੇ? ਅਸਤੀਫਾ ਦੇਣਗੇ? ਜਾਂ ਸਿਰਫ ਸਿਹਤ ਨੂੰ ਬਲੀ ਦਾ ਬੱਕਰਾ ਬਣਾ ਕੇ ਅਪਣਾ ਪੱਲਾ ਝਾੜ ਲੈਣਗੇ?’
Randeep Surjewala
ਹੋਰ ਪੜ੍ਹੋ: ਅਲਵਿਦਾ ਦਿਲੀਪ ਕੁਮਾਰ! ਅੰਗਰੇਜ਼ਾਂ ਖਿਲਾਫ਼ ਭਾਸ਼ਣ ਦੇਣ ਲਈ ਜੇਲ੍ਹ ਵੀ ਗਏ ਸਨ ਦਿਲੀਪ ਕੁਮਾਰ
ਇਸ ਤੋਂ ਇਲਾਵਾ ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਆਗੂ ਪੀ ਚਿਦੰਬਰਮ ਨੇ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਤੇ ਸਿਹਤ ਰਾਜ ਮੰਤਰੀ ਦਾ ਅਸਤੀਫਾ ਦੇਣਾ ਸਪੱਸ਼ਟ ਤੌਰ ’ਤੇ ਇਹ ਸਵਿਕਾਰ ਕਰਨਾ ਹੈ ਕਿ ਮੋਦੀ ਸਰਕਾਰ ਕੋਰੋਨਾ ਮਹਾਂਮਾਰੀ ਦੌਰਾਨ ਪ੍ਰਬੰਧਨ ਵਿਚ ਪੂਰੀ ਤਰ੍ਹਾਂ ਫੇਲ ਰਹੀ।
P Chidambaram
ਹੋਰ ਪੜ੍ਹੋ: Nandigram Election Case: ਮਮਤਾ ਬੈਨਰਜੀ ਨੂੰ ਵੱਡਾ ਝਟਕਾ, HC ਨੇ ਲਾਇਆ 5 ਲੱਖ ਜੁਰਮਾਨਾ
ਇਕ ਹੋਰ ਟਵੀਟ ਵਿਚ ਉਹਨਾਂ ਕਿਹਾ ਕਿ ਇਹ ਅਸਤੀਫਾ ਪੂਰੀ ਤਰ੍ਹਾਂ ਮੰਤਰੀਆਂ ਲਈ ਸਬਕ ਹੈ। ਜੇਕਰ ਚੀਜ਼ਾਂ ਸਹੀ ਹੁੰਦੀਆਂ ਤਾਂ ਇਹ ਕ੍ਰੈਡਿਟ ਪ੍ਰਧਾਨ ਮੰਤਰੀ ਨੂੰ ਜਾਂਦਾ, ਜੇ ਚੀਜ਼ਾਂ ਗਲਤ ਹੋਈਆਂ ਤਾਂ ਇਸ ਦਾ ਜ਼ਿੰਮੇਵਾਰ ਮੰਤਰੀ ਹੀ ਹੁੰਦਾ ਹੈ।
Dr. Harsh Vardhan
ਹੋਰ ਪੜ੍ਹੋ: ਕੇਂਦਰੀ ਕੈਬਨਿਟ ‘ਚ ਬਦਲਾਅ:12 ਮੰਤਰੀਆਂ ਨੇ ਦਿੱਤਾ ਅਸਤੀਫ਼ਾ, ਕੈਬਨਿਟ 'ਚ ਸ਼ਾਮਲ ਹੋਣਗੇ ਇਹ ਨਵੇਂ ਚਿਹਰੇ
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ- ਸਿਹਤ ਮੰਤਰੀ ਹਰਸ਼ਵਰਧਨ, ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ, ਰਮੇਸ਼ ਪੋਖਰਿਆਲ ਨਿਸ਼ੰਕ (ਸਿੱਖਿਆ ਮੰਤਰੀ), ਬਾਬੁਲ ਸੁਪਰੀਓ, ਰਾਓ ਸਾਹਬ ਦਾਨਵੇ ਪਾਟਿਲ, ਪ੍ਰਤਾਪ ਸਾਰੰਗੀ, ਸੰਤੋਸ਼ ਗੰਗਵਾਰ (ਕਿਰਤ ਮੰਤਰੀ) , ਥਾਵਰਚੰਦ ਗਹਿਲੋਤ, ਸਦਾਨੰਦ ਗੌੜਾ, ਸੰਜੇ ਧੋਤਰੇ, ਦੇਬਾਸ਼੍ਰੀ ਚੌਧਰੀ ਅਤੇ ਰਤਨ ਲਾਲ ਕਟਾਰੀਆ ਨੇ ਵੀ ਮੰਤਰੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।