
ਧੀ ਨੂੰ ਲੋਕਾਂ ਨੇ ਖੂਹ 'ਚੋਂ ਸੁਰੱਖਿਅਤ ਕੱਢਿਆ ਬਾਹਰ
ਅਜਮੇਰ: ਅਜਮੇਰ 'ਚ ਕਲਯੁਗੀ ਪਿਤਾ ਨੇ ਆਪਣੇ ਦੋ ਬੱਚਿਆਂ ਨੂੰ ਖੂਹ ਵਿਚ ਸੁੱਟ ਦਿੱਤਾ। ਪੁੱਤਰ ਦੀ ਡੁੱਬਣ ਕਾਰਨ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਲੋਕਾਂ ਨੇ ਬੇਟੀ ਨੂੰ ਬਚਾਇਆ। ਨੌਜਵਾਨ ਨੇ ਤੀਜੀ ਵੱਡੀ ਧੀ ਨੂੰ ਵੀ ਖੂਹ ਵਿੱਚ ਸੁੱਟਣਾ ਚਾਹਿਆ ਪਰ ਉਹ ਹੱਥ ਛੁਡਵਾ ਕੇ ਭੱਜ ਗਿਆ। ਇਹ ਘਟਨਾ ਸ਼ੁੱਕਰਵਾਰ ਨੂੰ ਅਜਮੇਰ ਦੇ ਫੈਸਾਗਰ ਤਲਾਈ ਨੇੜੇ ਹਥੀਖੇੜਾ ਪਿੰਡ ਦੀ ਹੈ। ਪੁਲਿਸ ਨੇ ਦੋਸ਼ੀ ਪਿਤਾ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ: ਮਹਿੰਗਾਈ ਦੀ ਇਕ ਹੋਰ ਮਾਰ: ਰੈਡੀਮੇਡ ਕੱਪੜਿਆਂ ਦੀ ਕੀਮਤ 'ਚ 10 ਫ਼ੀ ਸਦੀ ਹੋਵੇਗਾ ਵਾਧਾ
ਜਾਣਕਾਰੀ ਅਨੁਸਾਰ ਹਾਥੀਖੇੜਾ ਦਾ ਰਹਿਣ ਵਾਲਾ ਆਕਾਸ਼ ਉਰਫ ਵਿਜੇ ਰਾਵਤ (35) ਦੁਪਹਿਰ ਸਮੇਂ ਹਾਥੀਖੇੜਾ ਸਥਿਤ ਪ੍ਰਾਈਵੇਟ ਸਕੂਲ 'ਚ ਆਪਣੇ ਬੱਚਿਆਂ ਨੂੰ ਲੈਣ ਗਿਆ ਸੀ। ਉਹ ਤਿੰਨੋਂ ਬੱਚਿਆਂ ਹਰਸ਼ਵਰਧਨ (5), ਹਰਸ਼ਿਤਾ (7), ਪ੍ਰਿਅੰਕਾ (9) ਨੂੰ ਸਕੂਲ ਦੀਆਂ ਛੁੱਟੀ ਤੋਂ ਪਹਿਲਾਂ ਲੈ ਆਇਆ। ਬਾਅਦ ਵਿਚ ਉਹ ਉਨ੍ਹਾਂ ਨਾਲ ਘੁੰਮਦਾ ਰਿਹਾ । ਪਿੰਡ ਵਾਲਿਆਂ ਨੇ ਵੀ ਉਸ ਨੂੰ ਦੇਖਿਆ ਪਰ ਕਿਸੇ ਨੇ ਧਿਆਨ ਨਹੀਂ ਦਿਤਾ।
ਇਹ ਵੀ ਪੜ੍ਹੋ: ਹਰਿਆਣਾ: ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਿਅਵਰਤ ਫੌਜੀ ਦੇ ਭਰਾ ਰਾਕੇਸ਼ ਰਾਕਾ ਦਾ ਐਨਕਾਊਂਟਰ
ਬਾਅਦ ਵਿਚ ਸ਼ਾਮ 4 ਵਜੇ ਉਹ ਬੱਚਿਆਂ ਨਾਲ ਆਪਣੇ ਖੇਤ ਵਿਚ ਚਲਾ ਗਿਆ। ਉੱਥੇ ਸਭ ਤੋਂ ਪਹਿਲਾਂ ਛੋਟੇ ਬੱਚੇ ਹਰਸ਼ਵਰਧਨ ਨੂੰ ਖੂਹ 'ਚ ਧੱਕਾ ਦਿਤਾ ਗਿਆ। ਇਸ ਦੌਰਾਨ ਵੱਡੀ ਬੇਟੀ ਪ੍ਰਿਅੰਕਾ ਹੱਥ ਛੁਡਾ ਕੇ ਭੱਜ ਗਈ। ਦੂਜੀ ਬੇਟੀ ਹਰਸ਼ਿਤਾ ਨੂੰ ਵੀ ਖੂਹ 'ਚ ਧੱਕਾ ਦਿਤਾ। ਨੇੜੇ ਹੀ ਮੌਜੂਦ ਪਿੰਡ ਵਾਸੀ ਛੋਟੂ ਸਿੰਘ ਨੇ ਉਸ ਨੂੰ ਬੱਚਿਆਂ ਨੂੰ ਖੂਹ ਵਿਚ ਸੁੱਟਦਿਆਂ ਦੇਖਿਆ।
ਉਸਨੇ ਖੂਹ ਵਿਚ ਛਾਲ ਮਾਰ ਕੇ ਹਰਸ਼ਿਤਾ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਸਿਵਲ ਡਿਫੈਂਸ ਨੂੰ ਮੌਕੇ ’ਤੇ ਬੁਲਾਇਆ। ਸਿਵਲ ਡਿਫੈਂਸ ਟਰੇਨਿੰਗ ਇੰਚਾਰਜ ਰਵੀ ਕੁਮਾਰ ਨੇ ਦਸਿਆ ਕਿ ਹਰਸ਼ਵਰਧਨ ਨੂੰ ਟੀਮ ਨੇ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਘਟਨਾ ਤੋਂ ਬਾਅਦ ਪਿਤਾ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਥਾਣਾ ਗੰਜ ਦੀ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।