
ਉਤਪਾਦਨ ਲਾਗਤ ਵਧਣ ਨਾਲ ਗਾਹਕਾਂ 'ਤੇ ਵੀ ਪਵੇਗਾ ਅਸਰ
ਲੁਧਿਆਣਾ: ਆਮ ਆਦਮੀ 'ਤੇ ਮਹਿੰਗਾਈ ਦੀ ਇਕ ਹੋਰ ਮਾਰ ਪੈਣ ਵਾਲੀ ਹੈ। ਦਰਅਸਲ 15 ਜੁਲਾਈ 2023 ਤੋਂ ਕਾਟਨ ਤੇ ਪੋਲਿਸਟਰ ਦੀ ਰੰਗਾਈ ਦੀ ਕੀਮਤ ਵਿਚ ਵਾਧਾ ਹੋਣ ਕਰ ਕੇ ਰੈਡੀਮੇਡ ਕੱਪੜਿਆਂ ਦੀਆਂ ਕੀਮਤਾਂ ਵਿਚ 10 ਫ਼ੀਸਦੀ ਤੱਕ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਹਰਿਆਣਾ: ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਿਅਵਰਤ ਫੌਜੀ ਦੇ ਭਰਾ ਰਾਕੇਸ਼ ਰਾਕਾ ਦਾ ਐਨਕਾਊਂਟਰ
ਰੰਗਾਈ ਸਨਅਤਕਾਰਾਂ ਵਲੋਂ ਕੀਮਤਾਂ ਵਧਾਉਣ ਦਾ ਫ਼ੈਸਲਾ ਲੈਣ ਨਾਲ ਰੈਡੀਮੇਡ ਕੱਪੜਿਆਂ ਦਾ ਉਤਪਾਦਨ ਕਰਨ ਵਾਲੇ ਕਾਰਖ਼ਾਨੇਦਾਰਾਂ ਦੀ ਉਤਪਾਦਨ ਲਾਗਤ 'ਚ ਵਾਧਾ ਹੋ ਜਾਵੇਗਾ, ਜਿਸ ਦਾ ਅਸਰ ਰੈਡੀਮੇਡ ਕੱਪੜੇ ਖ੍ਰੀਦਣ ਵਾਲੇ ਗਾਹਕਾਂ 'ਤੇ ਪਵੇਗਾ।
ਇਹ ਵੀ ਪੜ੍ਹੋ: ਗਰਮੀਆਂ ਵਿਚ ਖਾਉ ਇਹ ਫਲ, ਹੋਣਗੇ ਕਈ ਫ਼ਾਇਦੇ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਰੰਗਾਈ ਕਾਰਖ਼ਾਨੇਦਾਰਾਂ ਨੇ ਪੰਜਾਬ ਸਰਕਾਰ ਵਲੋਂ ਗਰਾਊਂਡ ਵਾਟਰ ਕਰ ਲਗਾਉਣ ਕਰ ਕੇ ਕਾਟਨ ਤੇ ਪੋਲਿਸਟਰ ਦੀ ਰੰਗਾਈ ਕੀਮਤ ਵਧਣ ਨਾਲ ਰੈਡੀਮੇਡ ਕੱਪੜਿਆਂ ਦੀ ਕੀਮਤ 'ਚ 10 ਫ਼ੀਸਦੀ ਵਧਣ ਕਾਰਨ 15 ਜੁਲਾਈ ਤੋਂ ਕਾਟਨ ਦੀ ਰੰਗਾਈ ਦੀ ਕੀਮਤ 10 ਰੁਪਏ ਪ੍ਰਤੀ ਕਿਲੋ ਅਤੇ ਪੋਲਿਸਟਰ ਦੀ ਕੀਮਤ ਵਿਚ 15 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਜੇਕਰ ਕਾਟਰ ਤੇ ਪੋਲਿਸਟਰ ਦੀ ਰੰਗਾਈ ਕੀਮਤ ਵਿਚ ਵਾਧਾ ਹੋਵੇਗਾ, ਤਾਂ ਇਸ ਦਾ ਸਿੱਧਾ ਅਸਰ ਰੇਡੀ ਕਾਟਨ ਤੇ ਪੋਲਿਸਟਰ ਦੀ ਰੰਗਾਈ ਕੀਮਤ ਵਧਣ ਨਾਲ ਰੈਡੀਮੇਡ ਕੱਪੜਿਆਂ ਦੀ ਕੀਮਤ 10 ਫ਼ੀਸਦੀ ਦੀ ਵਧੇਗੀ।