ਕੇ ਐਮ ਜੋਜ਼ੇਫ਼ ਸਮੇਤ ਤਿੰਨਾਂ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕੀ
Published : Aug 8, 2018, 10:55 am IST
Updated : Aug 8, 2018, 10:55 am IST
SHARE ARTICLE
Justice K. M. Joseph
Justice K. M. Joseph

ਜਸਟਿਸ ਇੰਦਰਾ ਬੈਨਰਜੀ, ਵਿਨੀਤ ਸਰਨ ਅਤੇ ਕੇ ਐਮ ਜੋਜ਼ੇਫ਼ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕ ਲਈ...............

ਨਵੀਂ ਦਿੱਲੀ : ਜਸਟਿਸ ਇੰਦਰਾ ਬੈਨਰਜੀ, ਵਿਨੀਤ ਸਰਨ ਅਤੇ ਕੇ ਐਮ ਜੋਜ਼ੇਫ਼ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕ ਲਈ। ਸਹੁੰ-ਚੁੱਕ ਸਮਾਗਮ ਸਵੇਰੇ ਸਾਢੇ ਦਸ ਵਜੇ ਮੁੱਖ ਜੱਜ ਦੇ ਕੋਰਟਰੂਮ ਵਿਚ ਹੋਇਆ। ਜਸਟਿਸ ਬੈਨਰਜੀ ਨੇ ਸੀਨੀਆਰਤਾ ਦੇ ਹਿਸਾਬ ਨਾਲ ਸੱਭ ਤੋਂ ਪਹਿਲਾਂ ਸਹੁੰ ਚੁੱਕੀ। ਮੁੱਖ ਜੱਜ ਦੀਪਕ ਮਿਸਰਾ ਨੇ ਤਿੰਨਾਂ ਜੱਜਾਂ ਨੂੰ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਕੋਰਟਰੂਮ ਵਿਚ ਸਾਰੇ ਜੱਜ, ਕਾਨੂੰਨ ਅਧਿਕਾਰੀ ਅਤੇ ਵਕੀਲ ਮੌਜੂਦ ਸਨ। ਤਿੰਨਾਂ ਜੱਜਾਂ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ 25 ਹੋ ਗਈ ਹੈ ਜਦਕਿ ਮਨਜ਼ੂਰਸ਼ੁਦਾ ਆਸਾਮੀਆਂ 31 ਹਨ।

Justice Vineet SarnJustice Vineet Sarn

ਜਸਟਿਸ ਬੈਨਰਜੀ ਮਦਰਾਸ ਹਾਈ ਕੋਰਟ ਦੀ ਮੁੱਖ ਜੱਜ, ਜਸਟਿਸ ਸਰਨ ਅਤੇ ਜਸਟਿਸ ਜੋਜ਼ੇਫ਼ ਕ੍ਰਮਵਾਰ ਉੜੀਸਾ ਅਤੇ ਉਤਰਾਖੰਡ ਹਾਈ ਕੋਰਟਾਂ ਦੇ ਮੁੱਖ ਜੱਜ ਸਨ। ਜਸਟਿਸ ਜੋਜ਼ੇਫ਼ ਦੀ ਸੀਨੀਆਰਤਾ ਦਾ ਮਸਲਾ ਹਾਲੇ ਹੱਲ ਨਹੀਂ ਹੋਇਆ। ਕਲ ਕੁੱਝ ਜੱਜਾਂ ਨੇ ਮੁੱਖ ਜੱਜ ਨੂੰ ਮਿਲ ਕੇ ਕੇਂਦਰ ਦੁਆਰਾ ਜਸਟਿਸ ਜੋਜ਼ੇਫ਼ ਦੀ ਸੀਨੀਆਰਤਾ ਘਟਾਏ ਜਾਣ ਦਾ ਮਾਮਲਾ ਚੁਕਿਆ ਸੀ ਅਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ। ਸੂਤਰਾਂ ਨੇ ਕਿਹਾ ਸੀ ਕਿ ਇਸ ਸਟੇਜ 'ਤੇ ਮਾਮਲੇ ਦਾ ਹੱਲ ਨਹੀਂ ਹੋ ਸਕਦਾ ਅਤੇ ਜੱਜਾਂ ਨੂੰ ਸਹੁੰ ਚੁਕਣੀ ਹੀ ਪਵੇਗੀ।

Justice Indira BanerjeeJustice Indira Banerjee

ਮੁੱਖ ਜੱਜ ਨੇ ਜੱਜਾਂ ਨੂੰ ਭਰੋਸਾ ਦਿਤਾ ਸੀ ਕਿ ਉਹ ਕੇਂਦਰ ਕੋਲ ਮਾਮਲਾ ਚੁਕਣਗੇ। ਸੁਪਰੀਮ ਕੋਰਟ ਦੇ ਇਤਿਹਾਸ ਵਿਚ ਪਹਿਲੀ ਵਾਰ ਮਹਿਲਾ ਜੱਜਾਂ ਦੀ ਮੌਜੂਦਾ ਗਿਣਤੀ ਤਿੰਨ ਹੋ ਗਈ ਹੈ। ਆਜ਼ਾਦੀ ਮਗਰੋਂ ਜਸਟਿਸ ਬੈਨਰਜੀ ਸੁਪਰੀਮ ਕੋਰਟ ਦੀ ਅਠਵੀਂ ਮਹਿਲਾ ਜੱਜ ਹੈ। ਉਨ੍ਹਾਂ ਤੋਂ ਪਹਿਲਾਂ ਵਕੀਲ ਇੰਦੂ ਮਲਹੋਤਰ ਸੁਪਰੀਮ ਕੋਰਟ ਦੀ ਸਤਵੀਂ ਮਹਿਲਾ ਜੱਜ ਬਣੀ ਸੀ। ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਜਸਟਿਸ ਫ਼ਾਤਿਮਾ ਬੀਵੀ ਸੀ ਜਿਸ ਦੀ ਨਿਯੁਕਤੀ ਆਜ਼ਾਦੀ ਤੋਂ 39 ਸਾਲ ਮਗਰੋਂ ਸਾਲ 1989 ਵਿਚ ਹੋਈ ਸੀ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement