
ਅਤਿਵਾਦੀ ਹਮਲਿਆਂ ਦੇ ਸ਼ੱਕ ਨਾਲ ਦੇਸ਼ ਦੇ ਸਾਰੇ ਹਵਾਈ ਅੱਡਿਆਂ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿਚ ਧਾਰਾ 370 ਹਟਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਅਤਿਵਾਦੀ ਹਮਲਿਆਂ ਦੇ ਸ਼ੱਕ ਨਾਲ ਦੇਸ਼ ਦੇ ਸਾਰੇ ਹਵਾਈ ਅੱਡਿਆਂ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਬਿਊਰੋ ਆਫ ਸਿਵਲ ਏਵੀਏਸ਼ਨ ਸਰਵਿਸ (BCAS) ਨੇ ਸਾਰੀਆਂ ਏਅਰਲਾਈਨਜ਼ ਅਤੇ ਹਵਾਈ ਅੱਡਿਆਂ ਦੇ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਹੁਣ ਘਰੇਲੂ ਉਡਾਨਾਂ ਲਈ ਯਾਤਰੀਆਂ ਨੂੰ 3 ਘੰਟੇ ਪਹਿਲਾਂ ਹਵਾਈ ਅੱਡੇ ਤੇ ਪਹੁੰਚਣਾ ਹੋਵੇਗਾ।
Artical 370
ਇਸ ਦੇ ਨਾਲ ਦੀ ਅੰਤਰਰਾਸ਼ਟਰੀ ਉਡਾਨਾਂ ਲੈਣ ਵਾਲਿਆਂ ਨੂੰ 4 ਘੰਟੇ ਪਹਿਲਾਂ ਹਵਾਈ ਅੱਡੇ ਤੇ ਪਹੁੰਚਣਾ ਹੋਵੇਗਾ। ਅਜ਼ਾਦੀ ਦਿਵਸ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਨਿਯਮ 10 ਅਗਸਤ ਤੋਂ 30 ਅਗਸਤ ਤੱਕ ਲਾਗੂ ਰਹਿਣਗੇ, ਜਦਕਿ ਆਮ ਹਲਾਤਾਂ ਵਿਚ ਘਰੇਲੂ ਉਡਾਨਾਂ ਲਈ 2 ਘੰਟੇ ਅਤੇ ਅੰਤਰਰਾਸ਼ਟਰੀ ਉਡਾਨਾਂ ਲਈ 3 ਘੰਟੇ ਪਹਿਲਾਂ ਹਵਾਈ ਅੱਡੇ ਤੇ ਜਾਣਾ ਹੁੰਦਾ ਸੀ।
Indra Gandhi International Airport
ਏਅਰਪੋਰਟ ‘ਤੇ ਆਉਣ ਵਾਲੀਆਂ ਸਾਰੀਆਂ ਗੱਡੀਆਂ ਦੀ ਜਾਂਚ ਹੋਵੇਗੀ। ਚਾਹੇ ਉਹ ਪਾਰਕਿੰਗ ਵਿਚ ਹੋਵੇ ਜਾਂ ਟਰਮੀਨਲ ਦੇ ਬਾਹਰ ਹੋਵੇ। ਇਸੇ ਤਰ੍ਹਾਂ ਸਾਰੇ ਯਾਤਰੀਆਂ ਦੀ ਵੀ ਏਅਰਪੋਰਟ ‘ਤੇ ਆਉਣ ਅਤੇ ਬਾਹਰ ਜਾਣ ਸਮੇਂ ਚੈਕਿੰਗ ਹੋਵੇਗੀ। ਸਿਰਫ਼ ਇੰਨਾ ਹੀ ਨਹੀਂ 30 ਅਗਸਤ ਤੱਕ ਏਅਰਪੋਰਟ ‘ਤੇ ਵੀਜ਼ਿਟਿੰਗ ਪਾਸ ਨਹੀਂ ਮਿਲਣਗੇ ਬਿਊਰੋ ਨੇ ਵੀਜ਼ਿਟਿੰਗ ਐਂਟਰੀ ਬੰਦ ਕਰ ਦਿੱਤੀ ਹੈ।
BCAS
ਇਸ ਦੌਰਾਨ ਸਿਰਫ਼ ਯਾਤਰੀਆਂ ਦੀ ਹੀ ਜਾਂਚ ਨਹੀਂ ਹੋਵੇਗੀ ਬਲਕਿ ਪਾਇਲਟ, ਕਰੂ ਸਟਾਫ਼, ਗ੍ਰਾਊਂਡ ਸਟਾਫ਼ ਸਮੇਤ ਏਅਰਪੋਰਟ ਦੇ ਸਾਰੇ ਕਰਮਚਾਰੀਆਂ ਦੀ ਜਾਂਚ ਕੀਤੀ ਜਾਵੇਗੀ। BCAS ਨੇ ਕਿਹਾ ਕਿ ਸਾਰਿਆਂ ਦਾ ਬ੍ਰੇਥ ਏਨਾਲਾਈਜ਼ਰ ਟੈਸਟ ਵੀ ਕੀਤਾ ਜਾਵੇਗਾ। ਇਸ ਦੌਰਾਨ ਜਿਸ ਨੇ ਵੀ ਸ਼ਰਾਬ ਪੀਤੀ ਹੋਵੇਗੀ, ਉਸ ਦੇ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਇਸ ਦੌਰਾਨ ਕੋਈ ਵੀ ਪਾਇਲਟ ਫੜਿਆ ਗਿਆ ਤਾਂ ਉਸ ਦਾ ਲਾਇਸੰਸ ਵੀ ਰੱਦ ਹੋ ਸਕਦਾ ਹੈ। BCAS ਨੇ ਹਵਾਈ ਅੱਡਿਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਹਵਾਈ ਅੱਡਿਆਂ ‘ਤੇ ਡਰੋਨ, ਮਾਡਲ ਅਤੇ ਮਾਈਕਰੋਲਾਈਟ ਏਅਰਕ੍ਰਾਫਟ ‘ਤੇ ਨਿਗਰਾਨੀ ਰੱਖੀ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।