
ਏਅਰ ਏਸ਼ੀਆ ਇੰਡੀਆ ਨੇ ਰੋਜ਼ਾਨਾ ਸਿੱਧੀਆਂ ਉਡਾਨਾਂ ਕੀਤੀਆਂ ਸ਼ੁਰੂ
ਚੰਡੀਗੜ੍ਹ (ਸਰਬਜੀਤ ਢਿੱਲੋਂ) : ਭਾਰਤ ਦੀ ਸੱਭ ਤੋਂ ਪਸੰਦੀਦਾ ਘੱਟ ਲਾਗਤ ਵਾਲੀ ਹਵਾਈ ਸੇਵਾ ਏਅਰਏਸ਼ੀਆ ਇੰਡੀਆ ਨੇ ਅਪਣੇ ਨੈਟਵਰਕ ਦੇ ਵਿਸਥਾਰ ਦੀਆਂ ਯੋਜਨਾਵਾਂ ਤਹਿਤ ਨਵੀਂ ਦਿੱਲੀ ਅਤੇ ਚੰਡੀਗੜ ਦਰਮਿਆਨ ਰੋਜ਼ਾਨਾ ਸਿੱਧੀਆਂ ਉਡਾਣਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਉਦਘਾਟਨ ਦੇ ਮੌਕੇ ਤੇ ਬੁਕਿੰਗ ਦਾ ਕਿਰਾਇਆ 1365 ਰੁਪਏ ਹੋਵੇਗਾ। ਹਾਲਾਂਕਿ ਬੁਕਿੰਗ ਲਈ ਸੇਲ 24 ਜੁਲਾਈ 2019 ਤੋਂ ਸ਼ੁਰੂ ਕੀਤੀ ਜਾਵੇਗੀ ਅਤੇ 1 ਅਗੱਸਤ 2019 ਨੂੰ ਉਦਘਾਟਨੀ ਉਡਾਣ ਰਵਾਨਾ ਹੋਵੇਗੀ।
AirAsia India
ਏਅਰ ਏਸ਼ੀਆ ਇੰਡੀਆ 05 ਅਗੱਸਤ 2019 ਤੋਂ ਨਵੀਂ ਦਿੱਲੀ ਤੋਂ ਬੈਂਗਲੂਰ ਤਕ ਵਧੇਰੇ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਹਵਾਈ ਸੇਵਾ ਦੇ ਵਿਸਥਾਰ ਬਾਰੇ ਬੋਲਦੇ ਹੋਏ, ਏਅਰਏਸ਼ੀਆ ਇੰਡੀਆ ਦੇ ਸੀਓਓ ਸ੍ਰੀ ਸੰਜੇ ਕੁਮਾਰ ਨੇ ਕਿਹਾ, “ਅਸੀਂ ਨਵੀਂ ਦਿੱਲੀ ਅਤੇ ਚੰਡੀਗੜ੍ਹ ਦਰਮਿਆਨ ਰੋਜ਼ਾਨਾ ਸਿੱਧੀਆਂ ਉਡਾਣਾਂ ਦੀ ਸ਼ੁਰੂਆਤ ਕਰ ਕੇ ਬਹੁਤ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ। ਦੋਵਾਂ ਸ਼ਹਿਰਾਂ ਵਿਚਕਾਰ ਸਿੱਧੀ ਹਵਾਈ ਸੇਵਾ ਸ਼ੁਰੂ ਹੋਣ ਨਾਲ ਚੰਡੀਗੜ੍ਹ ਤੋਂ ਭਾਰਤ ਦੀ ਰਾਜਧਾਨੀ ਲਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਬਹੁਤ ਆਸਾਨੀ ਹੋ ਜਾਵੇਗੀ।