
ਭਾਰਤੀ ਮੌਸਮ ਵਿਭਾਗ ਨੇ ਅਪਣੇ ਤਾਜ਼ਾ ਬੁਲਟਿਨ ਵਿਚ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ 2-3 ਦਿਨਾਂ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਦਿਤੀ ਹੈ।
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਅਪਣੇ ਤਾਜ਼ਾ ਬੁਲਟਿਨ ਵਿਚ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ 2-3 ਦਿਨਾਂ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਦਿਤੀ ਹੈ। ਮੌਸਮ ਵਿਭਾਗ ਨੇ ਇਹਨਾਂ ਸੂਬਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਰੈੱਡ ਅਲਰਟ ਦਾ ਮਤਬਲ ਹੈ ਕਿ ਐਕਸ਼ਨ ਲਿਆ ਜਾਵੇ। ਮੌਸਮ ਵਿਭਾਗ ਮੁਤਾਬਕ 7 ਅਗਸਤ ਤੱਕ ਭਾਰਤ ਵਿਚ 28 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਹਾਲਾਂਕਿ 1 ਜੂਨ ਤੋਂ ਸ਼ੁਰੂ ਹੋਏ ਮੌਨਸੂਨ ਸੀਜ਼ਨ ਵਿਚ ਹੁਣ ਤੱਕ 5 ਫੀਸਦੀ ਘੱਟ ਬਾਰਿਸ਼ ਹੋਈ ਹੈ।
Rain
ਮੌਸਮ ਵਿਭਾਗ ਮੁਤਾਬਕ 9 ਅਗਸਤ ਨੂੰ ਕੇਰਲ, ਕੋਸਟਲ ਅਤੇ ਦੱਖਣੀ ਕਰਨਾਟਕ ਦੇ ਅੰਦਰੂਨੀ ਹਿੱਸਿਆਂ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਤਮਿਲਨਾਡੂ, ਗੋਆ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੂਰਬੀ ਰਾਜਸਥਾਨਸ ਲਕਸ਼ਦੀਪ, ਤੇਲੰਗਾਨਾ, ਜੰਮੂ ਕਸ਼ਮੀਰ, ਪੰਜਾਬ, ਉੱਤਰੀ ਹਰਿਆਣਾ, ਅੰਡੇਮਾਨ ਨਿਕੋਬਾਰ ਆਦਿ ਖੇਤਰਾਂ ਵਿਚ ਬਾਰਿਸ਼ ਹੋ ਸਕਦੀ ਹੈ।
Rain
10 ਅਗਸਤ ਨੂੰ ਇਹਨਾਂ ਸੂਬਿਆਂ ਵਿਚ ਹੋਵੇਗੀ ਬਾਰਿਸ਼
ਗੁਜਰਾਤ, ਕੇਰਲ, ਦੱਖਣੀ ਕਰਨਾਟਕਾ ਦੇ ਅੰਦਰੂਨੀ ਹਿੱਸਿਆਂ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਤਮਿਲਨਾਡੂ, ਗੋਆ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ, ਜੰਮੂ ਕਸ਼ਮੀਰ, ਅੰਡੇਮਾਨ ਨਿਕੋਬਾਰ ਵਿਚ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੂਰਬੀ ਰਾਜਸਥਾਨਸ ਲਕਸ਼ਦੀਪ, ਤੇਲੰਗਾਨਾ, ਜੰਮੂ ਕਸ਼ਮੀਰ, ਪੰਜਾਬ, ਉੱਤਰੀ ਹਰਿਆਣਾ, ਅੰਡੇਮਾਨ ਨਿਕੋਬਾਰ, ਕਰਨਾਟਰ ਦੇ ਅੰਦਰੂਨੀ ਹਿੱਸਿਆਂ ਵਿਚ ਬਾਰਿਸ਼ ਹੋ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।