
ਯਾਤਰੀਆਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਤਿਆਰ ਹੋ ਰਹੇ Post Covid ਰੇਲਵੇ ਕੋਚ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਹਰ ਕਿਸੇ ਦਾ ਟਰੇਨ ਵਿਚ ਸਫਰ ਕਰਨ ਦਾ ਤਰੀਕਾ ਬਦਲ ਜਾਵੇਗਾ। ਇਸ ਦੌਰਾਨ ਭਾਰਤੀ ਰੇਲਵੇ ਵੱਲੋਂ ਯਾਤਰੀਆਂ ਲਈ ਕਈ ਨਿਯਮ ਬਣਾਏ ਗਏ ਹਨ। ਭਾਰਤੀ ਰੇਲਵੇ ਦੀ ਟਿਕਟ ਫਰਮ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਵੱਲੋਂ ਵੀ ਯਾਤਰੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਨਵੇਂ ਨਿਯਮ ਤਿਆਰ ਕੀਤੇ ਜਾ ਚੁੱਕੇ ਹਨ।
Railway Station
ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਰੇਲਵੇ ਨੇ ਰੇਗੂਲਰ ਟਾਈਮ-ਟੇਬਲ ਵਾਲੀਆਂ ਸਾਰੀਆਂ ਯਾਤਰੀ ਸੇਵਾਵਾਂ 12 ਅਗਸਤ ਤੱਕ ਪਹਿਲਾਂ ਹੀ ਰੱਦ ਕਰ ਦਿੱਤੀਆਂ ਹਨ। ਕੋਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਲਗਾਤਾਰ ਯਾਤਰੀਆਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਹਰ ਕੋਸ਼ਿਸ਼ ਕਰ ਰਿਹਾ ਹੈ।
Railway Station
ਤਿਆਰ ਹੋ ਰਹੇ ਪੋਸਟ ਕੋਵਿਡ ਕੋਚ
ਇਸ ਕੜੀ ਵਿਚ ਹੁਣ ਰੇਲਵੇ ਪੋਸਟ ਕੋਵਿਡ ਕੋਚ ਤਿਆਰ ਕਰ ਰਿਹਾ ਹੈ। ਇਸ ਦੇ ਜ਼ਰੀਏ ਯਾਤਰੀਆਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਵੱਖ-ਵੱਖ ਉਪਾਅ ਅਪਣਾਏ ਗਏ ਹਨ। ਕਈ ਤਰ੍ਹਾਂ ਦੀਆਂ ਮੁਫ਼ਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਪਲਾਜ਼ਮਾ ਏਅਰ ਪਿਓਰੀਫਿਕੇਸ਼ਨ ਸਿਸਟਮ ਲਗਾਇਆ ਜਾ ਰਿਹਾ ਹੈ।
Indian Railway
ਫਿਲਹਾਲ ਇਸ ਤਰ੍ਹਾਂ ਦੇ ਕੋਚ ਨੂੰ ਕਪੂਰਥਲਾ ਰੇਲ ਕੋਚ ਫੈਕਟਰੀ ਵਿਚ ਤਿਆਰ ਕੀਤਾ ਜਾ ਰਿਹਾ ਹੈ। ਕੋਰੋਨਾ ਸੰਕਰਮਣ ਤੋਂ ਬਾਅਦ ਰੇਲਵੇ ਯਾਤਰਾ ਕਿਹੋ ਜਿਹੀ ਹੋਵੇਗੀ, ਇਸ ‘ਤੇ ਰੇਲਵੇ ਲਗਾਤਾਰ ਕੰਮ ਕਰ ਰਹੀ ਹੈ। ਇਸੇ ਦਿਸ਼ਾ ਵਿਚ ਪੋਸਟ ਕੋਵਿਡ ਕੋਚ ਤਿਆਰ ਕਰਨਾ ਵੀ ਸ਼ਾਮਲ ਹੈ।
Train
ਬਿਨਾਂ ਹੱਥ ਦੀ ਵਰਤੋਂ ਹੋ ਜਾਣਗੇ ਕਈ ਕੰਮ
ਇਸ ਵਿਚ ਕਈ ਅਜਿਹੇ ਫੀਚਰ ਹੋਣਗੇ, ਜਿਨ੍ਹਾਂ ਵਿਚ ਕਿਸੇ ਸੁਵਿਧਾ ਲਈ ਹੱਥ ਦੀ ਵਰਤੋਂ ਨਹੀਂ ਕਰਨੀ ਪਵੇਗੀ। ਪਾਣੀ ਦੇ ਨਲ, ਬਾਥਰੂਮ ਦੇ ਦਰਵਾਜ਼ੇ ਨੂੰ ਖੋਲ੍ਹਣਾ ਜਾਂ ਬੰਦ ਕਰਨਾ ਆਦਿ ਕੰਮ ਪੈਰਾਂ ਨਾਲ ਹੀ ਹੋ ਸਕਣਗੇ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ ਵਿਚ ਲਗਾਤਾਰ ਵਧਦੇ ਜਾ ਰਹੇ ਹਨ। ਬੀਤੇ 24 ਘੰਟਿਆਂ ਵਿਚ ਰਿਕਾਰਡ 62 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿਚ ਕੁੱਲ ਮਾਮਲਿਆਂ ਦੀ ਗਿਣਤੀ 21 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ।