
ਇਹ ਪ੍ਰੋਗਰਾਮ ਅੱਜ ਸ਼ਾਮ 4 ਵਜੇ ਸ਼ੁਰੂ ਹੋਵੇਗਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਰਾਸ਼ਟਰੀ ਸੱਵਛਤਾ ਕੇਂਦਰ' ਦਾ ਉਦਘਾਟਨ ਕਰਨਗੇ। ਮਹਾਤਮਾ ਗਾਂਧੀ ਨੂੰ ਸਮਰਪਿਤ ਰਾਸ਼ਟਰੀ ਸੱਵਛਤਾ ਕੇਂਦਰ ਦਾ ਸਭ ਤੋਂ ਪਹਿਲਾਂ ਐਲਾਨ ਪ੍ਰਧਾਨ ਮੰਤਰੀ ਨੇ 10 ਅਪ੍ਰੈਲ 2017 ਨੂੰ ਗਾਂਧੀ ਜੀ ਦੇ ਚੰਪਾਰਨ 'ਸੱਤਿਆਗ੍ਰਹਿ' ਦੇ 100 ਸਾਲ ਪੂਰੇ ਹੋਣ 'ਤੇ ਕੀਤੀ ਸੀ। ਇਹ ਸੱਵਛ ਭਾਰਤ ਮਿਸ਼ਨ 'ਤੇ ਇੱਕ ਇੰਟਰਐਕਟਿਵ ਸੈਂਟਰ ਹੋਵੇਗਾ।
Mahatma Gandhi
ਇੱਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਰਾਜਘਾਟ ਨੇੜੇ ਆਰਐਸਕੇ ਦਾ ਦੌਰਾ ਕਰਨ ਤੋਂ ਬਾਅਦ ਮੋਦੀ ਰਾਜਘਾਟ ਨੇੜੇ ਸਮਾਜਿਕ ਦੂਰੀਆਂ ਦਾ ਧਿਆਨ ਰੱਖਦੇ ਹੋਏ ਆਰਐਸਕੇ ਆਡੀਟੋਰੀਅਮ ਵਿਚ ਦਿੱਲੀ ਦੇ 36 ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ, ਜੋ 36 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨਗੇ। ਇਸ ਤੋਂ ਬਾਅਦ ਉਹ ਦੇਸ਼ ਨੂੰ ਸੰਬੋਧਨ ਕਰਨਗੇ। ਇਹ ਪ੍ਰੋਗਰਾਮ ਅੱਜ ਸ਼ਾਮ 4 ਵਜੇ ਸ਼ੁਰੂ ਹੋਵੇਗਾ।
File Photo
ਆਡੀਟੋਰੀਅਮ ਨੰਬਰ ਦੋ 'ਚ ਗਾਂਧੀ ਜੀ ਦੇ ਸੱਵਛ ਭਾਰਤ ਦੇ ਸੁਪਨੇ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਾਪਤ ਕਰਨ ਲਈ ਕੀਤੇ ਕੰਮ ਦੀ ਕਹਾਣੀ ਬਿਆਨ ਕੀਤੀ ਜਾਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸਵੱਛ ਭਾਰਤ ਮਿਸ਼ਨ ਨੇ ਭਾਰਤ ਵਿਚ ਪੇਂਡੂ ਸੱਵਛਤਾ ਦੀ ਦਿੱਖ ਨੂੰ ਬਦਲ ਦਿੱਤਾ ਹੈ ਅਤੇ 55 ਕਰੋੜ ਤੋਂ ਵੱਧ ਲੋਕਾਂ ਦੇ ਖੁੱਲੇ ਵਿਚ ਪੇਸ਼ਾਬ ਕਰਨ ਦੀ ਆਦਤ ਬਦਲ ਦਿੱਤੀ ਅਤੇ ਉਨ੍ਹਾਂ ਨੇ ਪਖਾਨੇ ਦੀ ਵਰਤੋਂ ਸ਼ੁਰੂ ਕਰ ਦਿੱਤੀ।
Mahatma Gandhi
ਭਾਰਤ ਨੂੰ ਇਸ ਦੇ ਲਈ ਇੰਟਰਨੈਸ਼ਨਲ ਸੰਗਠਨਾਂ ਤੋਂ ਕਾਫੀ ਤਾਰੀਫ਼ ਮਿਲੀ ਤੇ ਅਸੀਂ ਦੁਨੀਆ ਲਈ ਇੱਕ ਮਿਸਾਲ ਕਾਈਮ ਕੀਤੀ। ਇਸ 'ਚ ਕਿਹਾ ਗਿਆ ਕਿ ਇਹ ਮਿਸ਼ਨ ਦੂਜੇ ਪੜਾਅ 'ਚ ਹੈ ਜਿਸ ਦਾ ਮਕਸੱਦ ਭਾਰਤ ਦੇ ਪਿੰਡਾਂ ਨੂੰ ਖੁੱਲ੍ਹੇ 'ਚ ਪਖਾਨਾ ਕਰਨ ਤੋਂ ਮੁਕਤ ਕਰਨਾ ਹੈ।