ਅਯੁਧਿਆ 'ਚ ਮਸਜਿਦ ਨਿਰਮਾਣ ਲਈ ਗਠਿਤ ਹੋਇਆ ਟਰੱਸਟ
Published : Aug 8, 2020, 9:58 am IST
Updated : Aug 8, 2020, 9:58 am IST
SHARE ARTICLE
File Photo
File Photo

ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ਼ ਬੋਰਡ ਅਯੁੱਧਿਆ 'ਚ 5 ਏਕੜ 'ਚ ਮਸਜਿਦ ਨਿਰਮਾਣ ਦੇ ਸੰਬੰਧ 'ਚ ਗਠਿਤ ਟਰੱਸਟ ਦੇ ਕੰਮ ਧੰਦੇ ਲਈ ਰਾਜਧਾਨੀ 'ਚ ਇਕ ਦਫ਼ਤਰ ਬਣਾਉਣ.......

ਲਖਨਊ, 7 ਅਗੱਸਤ : ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ਼ ਬੋਰਡ ਅਯੁੱਧਿਆ 'ਚ 5 ਏਕੜ 'ਚ ਮਸਜਿਦ ਨਿਰਮਾਣ ਦੇ ਸੰਬੰਧ 'ਚ ਗਠਿਤ ਟਰੱਸਟ ਦੇ ਕੰਮ ਧੰਦੇ ਲਈ ਰਾਜਧਾਨੀ 'ਚ ਇਕ ਦਫ਼ਤਰ ਬਣਾਉਣ ਦੀ ਪ੍ਰਕਿਰਿਆ 'ਚ ਲੱਗਾ ਹੈ। ਟਰੱਸਟ ਦੇ ਇਕ ਅਧਿਕਾਰੀ ਨੇ ਦਸਿਆ ਕਿ ਇੰਡੋ ਇਸਲਾਮਿਕ ਕਲਚਰਲ ਫ਼ਾਊਂਡੇਸ਼ਨ ਟਰੱਸਟ ਦਾ ਦਫ਼ਤਰ 10 ਤੋਂ 12 ਦਿਨ 'ਚ ਕੰਮ ਕਰਨ ਲੱਗੇਗਾ। ਆਈ.ਆਈ.ਸੀ.ਐਫ਼. ਦੇ ਸਕੱਤਰ ਅਤਹਰ ਹੁਸੈਨ ਨੇ ਦਸਿਆ ਕਿ ਟਰੱਸਟ ਦਾ ਗਠਨ ਹੋ ਗਿਆ ਹੈ, ਨਿਯਮਾਂ ਦੇ ਅਨੁਸਾਰ ਅਸੀਂ ਪੈਨ ਕਾਰਡ ਲਈ ਅਰਜ਼ੀ ਦਿਤੀ ਹੈ ਅਤੇ ਉਸ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ।

File PhotoFile Photo

ਇਸ ਤੋਂ ਬਾਅਦ ਅਸੀਂ ਆਨਲਾਈਨ ਬੈਠਕ ਕਰ ਬੈਂਕ ਖਾਤਾ ਖੋਲ੍ਹਣ ਲਈ ਪ੍ਰਸਤਾਵ ਪਾਸ ਕਰਾਂਗੇ। ਸੂਬਾ ਸਰਕਾਰ ਨੇ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਮਸਜਿਦ ਨਿਰਮਾਣ ਲਈ 5 ਏਕੜ ਜ਼ਮੀਨ ਅਯੁੱਧਿਆ ਦੇ ਧੰਨੀਪੁਰ ਪਿੰਡ 'ਚ ਅਲਾਟ ਕੀਤੀ ਹੈ। ਆਈ.ਆਈ.ਸੀ.ਐਫ਼., ਮਸਜਿਦ ਨਿਰਮਾਣ, ਇੰਡੋ ਇਸਲਾਮਿਕ ਸੈਂਟਰ, ਲਾਇਬ੍ਰੇਰੀ ਅਤੇ ਹਸਪਤਾਲ ਬਣਾਉਣ 'ਚ ਇਸ ਜ਼ਮੀਨ ਦਾ ਇਸਤੇਮਾਲ ਕਰੇਗਾ। ਟਰੱਸਟ ਦੇ ਇਕ ਮੈਂਬਰ ਨੇ ਦਸਿਆ ਕਿ ਅਯੁੱਧਿਆ  ਦੇ ਜ਼ਿਲ੍ਹਾ ਅਧਿਕਾਰੀ ਅਨੁਜ ਕੁਮਾਰ ਝਾ ਨੇ ਮਸਜਿਦ ਲਈ ਟਰੱਸਟ ਦੇ ਮੈਬਰਾਂ ਨੂੰ ਜ਼ਮੀਨ ਦਾ ਕਬਜ਼ਾ ਦੇ ਦਿਤਾ ਹੈ। ਸਾਨੂੰ ਜ਼ਮੀਨ ਦੇ ਮਾਲ ਰਿਕਾਰਡ ਦੀ ਪ੍ਰਮਾਣਿਤ ਨਕਲ ਮਿਲ ਗਈ ਹੈ। ਧੰਨੀਪੁਰ ਪਿੰਡ ਦੇ ਨਿਵਾਸੀ ਮਸਜਿਦ ਬਣਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਪਿੰਡ ਦੇ ਮੁਹੰਮਦ ਇਜ਼ਹਾਰ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਜ਼ਮੀਨ ਇਥੇ ਮਿਲੀ ਹੈ। ਅਸੀਂ ਬਹੁਤ ਖ਼ੁਸ਼ ਹਾਂ ਅਤੇ ਉਮੀਦ ਕਰਦੇ ਹਾਂ ਕਿ ਕੰਮ ਛੇਤੀ ਸ਼ੁਰੂ ਹੋਵੇਗਾ। ਸਾਨੂੰ ਉਮੀਦ ਹੈ ਕਿ ਹੁਣ ਸਾਡੇ ਪਿੰਡ ਦਾ ਵਿਕਾਸ ਹੋਵੇਗਾ। ਪਿੰਡ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਨੇ ਵੀ ਅਪਣੀ ਖੁਸ਼ੀ ਕੁੱਝ ਇਸੇ ਤਰ੍ਹਾਂ ਸਪੱਸ਼ਟ ਕੀਤੀ।
ਇਸ ਟਰੱਸਟ 'ਚ 15 ਮੈਂਬਰ ਹੋਣਗੇ, ਜਿਸ 'ਚ 9 ਦੇ ਨਾਵਾਂ ਦਾ ਐਲਾਨ ਹੋ ਗਿਆ ਹੈ, ਬਾਕੀ ਨਾਵਾਂ ਦਾ ਵੀ ਐਲਾਨ ਛੇਤੀ ਹੋ ਜਾਵੇਗਾ। ਟਰੱਸਟ ਦੇ ਇਕ ਮੈਂਬਰ ਨੇ ਦਸਿਆ ਕਿ ਛੇਤੀ ਹੀ ਟਰੱਸਟ ਦੇ 6 ਹੋਰ ਮੈਬਰਾਂ ਦੀ ਚੋਣ ਕੀਤੀ ਜਾਵੇਗੀ। ਟਰੱਸਟ ਦਾ ਸਕੱਤਰ ਹੀ ਇਸ ਦਾ ਅਧਿਕਾਰਕ ਬੁਲਾਰਾ ਹੋਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement