
ਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਮਰਹੂਮ ਐਥਲੀਟ ਮਿਲਖਾ ਸਿੰਘ ਦਾ ਸੁਪਨਾ ਪੂਰਾ ਕੀਤਾ
ਨਵੀਂ ਦਿੱਲੀ : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ (Neeraj Chopra wins Gold) ਟੋਕੀਓ ਓਲੰਪਿਕਸ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਨੀਰਜ ਚੋਪੜਾ ਅਥਲੈਟਿਕਸ ਵਿਚ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਹਨ। ਨੀਰਜ ਚੋਪੜਾ ਨੇ ਫਾਈਨਲ ਮੈਚ ਵਿਚ 87.58 ਮੀਟਰ ਜੈਵਲਿਨ ਥ੍ਰੋਅ ਵਿਚ ਸੋਨ ਤਗਮਾ ਜਿੱਤਿਆ ਹੈ।
Neeraj Chopra
ਨੀਰਜ ਚੋਪੜਾ ਨੇ ਦੂਜੀ ਥ੍ਰੋਅ ਵਿਚ ਇਹ ਦੂਰੀ ਤੈਅ ਕੀਤੀ। ਨੀਰਜ ਚੋਪੜਾ ਨੇ 87.03 ਦੀ ਦੂਰੀ ਤੈਅ ਕਰ ਕੇ ਪਹਿਲੇ ਥ੍ਰੋਅ 'ਚ ਨੰਬਰ 1 'ਤੇ ਜਗ੍ਹਾ ਬਣਾਈ ਸੀ, ਪਰ ਇਸ ਤੋਂ ਬਾਅਦ ਉਸ ਨੇ ਅਗਲੀ ਥ੍ਰੋ 'ਚ ਆਪਣੇ ਪ੍ਰਦਰਸ਼ਨ' ਵਿੱਚ ਸੁਧਾਰ ਕੀਤਾ। ਨੀਰਜ ਚੋਪੜਾ ਨੇ ਟੋਕੀਓ ਵਿਚ ਭਾਰਤ ਦਾ ਪਹਿਲਾ ਸੋਨ ਤਗਮਾ ਜਿੱਤਿਆ।
Neeraj Chopra
ਅਥਲੀਟ ਨੀਰਜ ਚੋਪੜਾ ਦੀਆਂ ਹੁਣ ਤੱਕ ਦੀਆਂ ਪ੍ਰਮੁੱਖ ਪ੍ਰਾਪਤੀਆਂ
* 2016: ਦੱਖਣੀ ਏਸ਼ੀਆਈ ਖੇਡਾਂ- ਗੋਲਡ ਮੈਡਲ
* 2016: ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ- ਸਿਲਵਰ ਮੈਡਲ
*2017 :ਵਿਸ਼ਵ ਅੰਡਰ -20 ਅਥਲੈਟਿਕਸ ਚੈਂਪੀਅਨਸ਼ਿਪ -ਗੋਲਡ ਮੈਡਲ
* 2018: ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ- ਗੋਲਡ ਮੈਡਲ
* 2018 : ਰਾਸ਼ਟਰਮੰਡਲ ਖੇਡਾਂ- ਗੋਲਡ ਮੈਡਲ
* 2021 :ਏਸ਼ੀਆਈ ਖੇਡਾਂ-ਗੋਲਡ ਮੈਡਲ
Neeraj Chopra
ਦੱਸ ਦੇਈਏ ਕਿ ਗੋਲਡ ਮੈਡਲ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਤੇ ਇਨਾਮਾਂ ਦੀ ਵਰਖਾ ਹੋ ਰਹੀ ਹੈ। ਹਰਿਆਣਾ ਸਰਕਾਰ ਨੇ ਨੀਰਜ ਚੋਪੜਾ ਲਈ 6 ਕਰੋੜ ਰੁਪਏ ਤੇ ਕਲਾਸ 1 ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਮਨੋਹਰ ਲਾਲ ਖੱਟੜ ਨੇ ਕਿਹਾ ਕਿ ਟੋਕੀਉ ਉਲੰਪਿਕ ਤੋਂ ਸਾਰੇ ਖਿਡਾਰੀ ਵਾਪਸ ਆਉਣ 'ਤੇ 13 ਅਗਸਤ ਨੂੰ ਹਰਿਆਣਾ ਵਿਚ ਜਸ਼ਨ ਮਨਾਏ ਜਾਣਗੇ। ਨਾਲ ਹੀ ਪੰਜਾਬ ਸਰਕਾਰ ਨੇ ਦੋ ਕਰੋੜ ਰੁਪਏ ਦਾ ਐਲਾਨ ਕੀਤਾ।
Neeraj Chopra
ਇੱਕ ਐਡਟੇਕ (Edtech) ਕੰਪਨੀ (ਆਨਲਾਈਨ ਕੋਰਸ ਮੁਹੱਈਆ ਕਰਾਉਣ ਵਾਲੀ) ਬਾਈਜੂਸ (BYJY's) ਨੇ ਐਤਵਾਰ ਨੂੰ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Neeraj Chopra) ਨੂੰ ਟੋਕੀਉ ਉਲੰਪਿਕਸ (Tokyo Olympics) ਵਿਚ ਸੋਨ ਤਗਮਾ ਜਿੱਤਣ 'ਤੇ 2 ਕਰੋੜ (2 Crore Rupees) ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
Neeraj Chopra
ਜ਼ਿਕਰਯੋਗ ਹੈ ਕਿ ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਮਰਹੂਮ ਐਥਲੀਟ ਮਿਲਖਾ ਸਿੰਘ ਦਾ ਸੁਪਨਾ ਪੂਰਾ ਕੀਤਾ ਹੈ। ਨੀਰਜ ਨੇ ਫਾਈਨਲ ਮੁਕਾਬਲੇ ਵਿਚ 87.58 ਮੀਟਰ ਦਾ ਥ੍ਰੋਅ ਕਰਕੇ ਗੋਲਡ ਮੈਡਲ ’ਤੇ ਕਬਜ਼ਾ ਕੀਤਾ ਹੈ।