Delhi News : ਇੱਕ ਉਮੀਦਵਾਰ ਹੋਣ 'ਤੇ ਵੀ ਕੀ ਮਿਲ ਸਕਦਾ ਹੈ NOTA ਦਾ ਵਿਕਲਪ, NOTA ਨੂੰ ਲੈ ਕੇ SC ਨੇ ਮੰਗਿਆ ਚੋਣ ਕਮਿਸ਼ਨ ਤੋਂ ਜਵਾਬ 

By : BALJINDERK

Published : Aug 8, 2025, 1:52 pm IST
Updated : Aug 8, 2025, 1:52 pm IST
SHARE ARTICLE
ਇੱਕ ਉਮੀਦਵਾਰ ਹੋਣ 'ਤੇ ਵੀ ਕੀ ਮਿਲ ਸਕਦਾ ਹੈ NOTA ਦਾ ਵਿਕਲਪ
ਇੱਕ ਉਮੀਦਵਾਰ ਹੋਣ 'ਤੇ ਵੀ ਕੀ ਮਿਲ ਸਕਦਾ ਹੈ NOTA ਦਾ ਵਿਕਲਪ

Delhi News : ਵੀਰਵਾਰ ਨੂੰ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਦੌਰਾਨ SC ਨੇ ਕੀਤਾ ਸਵਾਲ 

Delhi News in Punjabi : ਕੀ ਵੋਟਰਾਂ ਨੂੰ NOTA ਦਾ ਵਿਕਲਪ ਉਦੋਂ ਵੀ ਮਿਲਣਾ ਚਾਹੀਦਾ ਹੈ ਜਦੋਂ ਸਿਰਫ਼ ਇੱਕ ਹੀ ਉਮੀਦਵਾਰ ਚੋਣ ਮੈਦਾਨ ਵਿੱਚ ਹੋਵੇ? ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਸ ਮਹੱਤਵਪੂਰਨ ਮੁੱਦੇ 'ਤੇ ਵਿਚਾਰ ਕਰਨ ਲਈ ਸਹਿਮਤੀ ਦਿੱਤੀ। ਅਦਾਲਤ ਇਹ ਵੀ ਦੇਖੇਗੀ ਕਿ ਕੀ ਜੇਕਰ NOTA ਨੂੰ ਪ੍ਰਾਪਤ ਵੋਟਾਂ ਉਮੀਦਵਾਰ ਤੋਂ ਵੱਧ ਹਨ ਤਾਂ ਚੋਣ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ।

ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੇ NOTA ਨੂੰ ਇੱਕ ਅਸਫਲ ਵਿਚਾਰ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2013 ਵਿੱਚ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਲਾਗੂ ਹੋਣ ਦੇ ਬਾਵਜੂਦ, ਵੋਟਰਾਂ ਨੇ ਇਸ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ ਹੈ। ਹਾਲਾਂਕਿ, ਜਸਟਿਸ ਸੂਰਿਆਕਾਂਤ, ਜਸਟਿਸ ਉੱਜਵਲ ਭੂਯਾਨ ਅਤੇ ਜਸਟਿਸ ਐਨਕੇ ਸਿੰਘ ਦੇ ਬੈਂਚ ਨੇ ਕਿਹਾ, 'ਇਹ ਇੱਕ ਦਿਲਚਸਪ ਸਵਾਲ ਹੈ। 

ਕਿ ਜੇਕਰ ਮੈਦਾਨ 'ਚ ਸਿਰਫ਼ ਇੱਕ ਹੀ ਉਮੀਦਵਾਰ ਹੈ ਤੇ ਲੋਕ ਉਸ ਨੂੰ ਵੀ ਆਪਣਾ ਪ੍ਰਤੀਨਿਧੀ ਨਹੀਂ ਚਾਹੁੰਦੇ ਤਾਂ ਕੀ ਵੋਟਰਾਂ ਨੂੰ NOTA ਦਾ ਵਿਕਲਪ ਮਿਲ ਸਕਦਾ ਹੈ ਤੇ ਜੇ NOTA ਨੂੰ ਜ਼ਿਆਦਾ ਵੋਟਾਂ ਮਿਲੀਆਂ ਤਾਂ ਚੋਣ ਵੀ ਰੱਦ ਹੋ ਸਕਦੀ ਹੈ...

ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਕਿਹਾ ਕਿ ਨੋਟਾ ਦੇ ਆਉਣ ਤੋਂ ਲੈ ਕੇ ਅੱਜ ਤੱਕ, ਇਸਦਾ ਕਿਸੇ ਵੀ ਚੋਣ 'ਤੇ ਕੋਈ ਪ੍ਰਭਾਵ ਨਹੀਂ ਪਿਆ ਹੈ। ਉਨ੍ਹਾਂ ਕਿਹਾ ਕਿ ਹਰ ਜਿੱਤਣ ਵਾਲੇ ਉਮੀਦਵਾਰ ਨੂੰ ਨੋਟਾ ਨਾਲੋਂ ਵੱਧ ਵੋਟਾਂ ਮਿਲੀਆਂ ਹਨ, ਭਾਵੇਂ ਕੁਝ ਹਾਰਨ ਵਾਲੇ ਉਮੀਦਵਾਰਾਂ ਨੂੰ ਨੋਟਾ ਨਾਲੋਂ ਘੱਟ ਵੋਟਾਂ ਮਿਲੀਆਂ ਹੋਣ।ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਕਾਨੂੰਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵਧੀਕ ਸਾਲਿਸਟਰ ਜਨਰਲ ਐਸਡੀ ਸੰਜੇ ਨੇ ਬੈਂਚ ਨੂੰ ਪੁੱਛਿਆ ਕਿ ਜੇਕਰ ਨੋਟਾ ਨੂੰ ਇੱਕ ਉਮੀਦਵਾਰ ਨਾਲੋਂ ਵੱਧ ਵੋਟਾਂ ਮਿਲਣ ਕਾਰਨ ਚੋਣ ਰੱਦ ਕਰ ਦਿੱਤੀ ਜਾਂਦੀ ਹੈ, ਤਾਂ ਦੁਬਾਰਾ ਚੋਣ ਵਿੱਚ ਕੀ ਹੋਵੇਗਾ, ਜੇਕਰ ਉਹੀ ਸਥਿਤੀ ਦੁਬਾਰਾ ਪੈਦਾ ਹੁੰਦੀ ਹੈ?

(For more news apart from What is alternative NOTA even if you are candidate, SC response Election Commission regarding NOTA News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement