
ਮੁੰਬਈ ਦੀ ਘਾਟਕੋਪਰ ਪੱਛਮ ਵਿਧਾਨਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿਧਾਇਕ ਰਾਮ ਕਦਮ ਲਗਾਤਾਰ ਅਪਣੀ ਪਾਰਟੀ ਲਈ ਮੁਸੀਬਤ ਖੜੀ ਕਰ ਰਹੇ ਹਨ...
ਮੁੰਬਈ : ਮੁੰਬਈ ਦੀ ਘਾਟਕੋਪਰ ਪੱਛਮ ਵਿਧਾਨਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿਧਾਇਕ ਰਾਮ ਕਦਮ ਲਗਾਤਾਰ ਅਪਣੀ ਪਾਰਟੀ ਲਈ ਮੁਸੀਬਤ ਖੜੀ ਕਰ ਰਹੇ ਹਨ। ਦਹੀ ਹਾਂਡੀ ਸਮਾਰੋਹ ਦੇ ਦੌਰਾਨ ਸ਼ਹਿਰ ਦੇ ਮੁੰਡਿਆਂ ਨੂੰ ਕੁੜੀ ਭਜਾਉਣੇ ਵਿਚ ਮਦਦ ਕਰਨ ਦਾ ਆਫ਼ਰ ਦੇਣ 'ਤੇ ਜੜਕੰਪ ਰੁਕਿਆ ਵੀ ਨਹੀਂ ਸੀ ਕਿ ਉਨ੍ਹਾਂ ਨੇ ਕੈਂਸਰ ਨਾਲ ਜੂਝ ਰਹੀ ਅਦਾਕਾਰਾ ਸੋਨਾਲੀ ਬੇਂਦਰੇ ਨੂੰ ਸ਼ਰਧਾਂਜਲੀ ਤੱਕ ਦੇ ਦਿੱਤੀ।
ਹਾਲਾਂਕਿ ਬਾਅਦ ਵਿਚ ਭੁੱਲ ਦਾ ਅਹਿਸਾਸ ਹੋਣ 'ਤੇ ਉਨ੍ਹਾਂ ਨੇ ਟਵੀਟ ਡਿਲੀਟ ਕਰ ਲਿਆ ਅਤੇ ਸੋਨਾਲੀ ਬੇਂਦਰੇ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਵਿਧਾਇਕ ਰਾਮ ਕਦਮ ਨੇ ਮਰਾਠੀ ਵਿਚ ਟਵੀਟ ਕੀਤਾ ਕਿ ਹਿੰਦੀ ਅਤੇ ਮਰਾਠੀ ਸਿਨੇਮਾ 'ਤੇ ਰਾਜ ਕਰਨ ਵਾਲਿਆਂ ਅਤੇ ਸੱਭ ਦੀ ਚਹੇਤੀ ਸੋਨਾਲੀ ਬੇਂਦਰੇ ਹੁਣ ਨਹੀਂ ਰਹੀ। ਦੇਖੋ ਉਨ੍ਹਾਂ ਦਾ ਟਵੀਟ -
Ram Kadam
ਹਾਲਾਂਕਿ ਜਦੋਂ ਯੂਜ਼ਰਸ ਅਤੇ ਅਦਾਕਾਰਾ ਦੇ ਫੈਂਸ ਨੇ ਹਮਲਾ ਕਰਨਾ ਸ਼ੁਰੂ ਕੀਤਾ, ਤਾਂ ਉਨ੍ਹਾਂ ਨੇ ਟਵੀਟ ਡਿਲੀਟ ਕਰ ਦਿਤਾ ਅਤੇ ਅਪਣੇ ਅਗਲੇ ਟਵੀਟ ਵਿਚ ਲਿਖਿਆ ਕਿ ਸੋਨਾਲੀ ਬੇਂਦਰੇ ਜੀ ਦੇ ਬਾਰੇ ਵਿਚ ਪਿਛਲੇ ਦੋ ਦਿਨਾਂ ਤੋਂ ਅਫ਼ਵਾਹ ਉੜੀ ਸੀ। ਮੈਂ ਰੱਬ ਤੋਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਛੇਤੀ ਤੰਦੁਰੁਸਤ ਹੋਣ ਦੀ ਕਾਮਨਾ ਕਰਦਾ ਹਾਂ।
About Sonali Bendre ji It was rumour . Since last two days .. I pray to God for her good health & speedy recovery
— Ram Kadam (@ramkadam) 7 September 2018
ਦੱਸ ਦਈਏ ਕਿ ਰਾਮ ਕਦਮ ਉਹੀ ਬੀਜੇਪੀ ਵਿਧਾਇਕ ਹੈ ਜਿਨ੍ਹਾਂ ਨੇ ਦੋ ਦਿਨ ਪਹਿਲਾਂ ਦਹੀ ਹਾਂਡੀ ਸਮਾਰੋਹ ਦੇ ਰੰਗ ਮੰਚ ਤੋਂ ਨੌਜਵਾਨਾਂ ਨੂੰ ਆਫ਼ਰ ਦਿਤਾ ਸੀ, ਕਿਸੇ ਵੀ ਕੰਮ ਤੋਂ ਮੇਰੇ ਤੋਂ ਮਿਲ ਸਕਦੇ ਹੋ। ਸਾਹਿਬ, ਮੈਂ ਉਸ ਨੂੰ ਪ੍ਰਪੋਜ਼ ਕੀਤਾ ਹੈ ਪਰ ਉਹ ਇਨਕਾਰ ਕਰ ਰਹੀ ਹੈ, ਪਲੀਜ ਮਦਦ ਕਰੋ। ਸੌ ਫ਼ੀ ਸਦੀ ਮਦਦ ਕਰਾਂਗਾ। ਅਪਣੇ ਮਾਤਾ - ਪਿਤਾ ਨੂੰ ਲੈ ਕੇ ਮੇਰੇ ਕੋਲ ਆਓ, ਜੇਕਰ ਉਨ੍ਹਾਂ ਨੇ ਕਿਹਾ ਕਿ ਕੁੜੀ ਪਸੰਦ ਹੈ ਤਾਂ ਕੁੜੀ ਨੂੰ ਭਜਾ ਕੇ ਲਿਆ ਕੇ ਤੈਨੂੰ ਦੇਵਾਂਗਾ। ਕੁੜੀ ਨੂੰ ਭਜਾਉਣੇ ਵਿਚ ਤੁਹਾਡੀ ਮਦਦ ਕਰਾਂਗਾ। ਮੇਰਾ ਫੋਨ ਨੰਬਰ ਲਓ ਅਤੇ ਮੇਰੇ ਨਾਲ ਸੰਪਰਕ ਕਰੋ।
Ram Kadam
ਅਪਣੇ ਇਸ ਬਿਆਨ 'ਤੇ ਸਫਾਈ ਦਿੰਦੇ ਹੋਏ ਬੀਜੇਪੀ ਵਿਧਾਇਕ ਰਾਮ ਕਦਮ ਨੇ ਕਿਹਾ ਸੀ ਕਿ ਮੈਂ ਕਿਹਾ ਕਿ ਹਰ ਨੌਜਵਾਨ, ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ, ਉਨ੍ਹਾਂ ਨੂੰ ਅਪਣੇ ਮਾਤਾ - ਪਿਤਾ ਨੂੰ ਭਰੋਸੇ ਵਿਚ ਲੈ ਕੇ ਹੀ ਵਿਆਹ ਕਰਨਾ ਚਾਹੀਦਾ ਹੈ। ਇੰਨਾ ਕਹਿਣ ਤੋਂ ਬਾਅਦ ਮੈਂ ਥੋੜ੍ਹੀ ਦੇਰ ਰੁਕਿਆ, ਇਸ ਵਿਚ ਸ਼ਰੋਤਾਵਾਂ ਵਿਚੋਂ ਕਿਸੇ ਨੇ ਕੁੱਝ ਕਿਹਾ, ਮੈਂ ਰੰਗ ਮੰਚ ਤੋਂ ਉਹੀ ਦੁਹਰਾਇਆ ਅਤੇ ਕੁੱਝ ਜ਼ਿਆਦਾ ਬੋਲ ਦਿਤਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਕੁੱਝ ਇਤਰਾਜ਼ਯੋਗ ਹੁੰਦਾ ਤਾਂ ਉੱਥੇ ਮੌਜੂਦ ਪੱਤਰਕਾਰਾਂ ਨੇ ਇਸ ਉਤੇ ਧਿਆਨ ਦਿਤਾ ਹੁੰਦਾ। ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੇ ਮੇਰਾ ਪੂਰਾ ਭਾਸ਼ਣ ਸੁਣਿਆ ਕੋਈ ਛੋਟਾ ਜਿਹਾ ਵੀਡੀਓ ਕਲਿੱਪ ਨਹੀਂ। ਵਿਰੋਧੀ ਪੱਖ ਦੇ ਨੇਤਾ ਟਵਿਟਰ 'ਤੇ 40 ਸੈਕਿੰਡ ਦਾ ਵੀਡੀਓ ਵਾਇਰਲ ਕਰ ਰਹੇ ਹਨ। ਇਸ ਤੋਂ ਗਲਤ ਛਵੀ ਬਣ ਰਹੀ ਹੈ।