
ਸੁਪਰੀਮ ਕੋਰਟ ਦੇ ਉੱਘੇ ਵਕੀਲ ਰਾਮ ਜੇਠਮਲਾਨੀ ਦਾ 95 ਸਾਲ ਦੀ ਉਮਰ 'ਚ ਐਤਵਾਰ ਨੂੰ ਉਨ੍ਹਾਂ ਦੇ ਦਿੱਲੀ ਸਥਿਤ ਘਰ 'ਚ ਦੇਹਾਂਤ ਹੋ ਗਿਆ।
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਉੱਘੇ ਵਕੀਲ ਰਾਮ ਜੇਠਮਲਾਨੀ ਦਾ 95 ਸਾਲ ਦੀ ਉਮਰ 'ਚ ਐਤਵਾਰ ਨੂੰ ਉਨ੍ਹਾਂ ਦੇ ਦਿੱਲੀ ਸਥਿਤ ਘਰ 'ਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਜੇਠਮਲਾਨੀ ਦੀ ਗਿਣਤੀ ਦੇਸ਼ ਦੇ ਮਸ਼ਹੂਰ ਆਪਰਾਧਿਕ ਮਾਮਲਿਆਂ ਦੇ ਵਕੀਲਾਂ 'ਚ ਹੁੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਤਬੀਅਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਚਲ ਰਹੀ ਸੀ। ਜੇਠਮਲਾਨੀ ਅਜੇ ਜੇਡੀਯੂ ਤੋਂ ਰਾਜ ਸਭਾ ਮੈਂਬਰ ਸਨ। ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਸ਼ਹਿਰੀ ਵਿਕਾਸ ਮੰਤਰੀ ਰਹੇ।
Senior Advocate Ram Jethmalani
ਜੇਠਮਲਾਨੀ ਦਾ ਜਨਮ ਪਾਕਿਸਤਾਨ (ਉਸ ਸਮੇਂ ਭਾਰਤ ਦਾ ਹਿੱਸਾ) ਦੇ ਸ਼ਿਕਾਰਪੁਰ ਵਿਚ 14 ਸਤੰਬਰ 1923 ਨੂੰ ਹੋਇਆ ਸੀ। ਉਹ 13 ਸਾਲ ਦੀ ਉਮਰ ਵਿਚ ਮੈਟ੍ਰਿਕ ਪਾਸ ਕਰ ਗਏ ਸਨ।ਜੇਠਮਲਾਨੀ ਦੇ ਪਿਤਾ ਬੋਲਚੰਦ ਗੁਰਮੁਖ ਦਾਸ ਜੇਠਮਲਾਨੀ ਅਤੇ ਦਾਦਾ ਵੀ ਵਕੀਲ ਸਨ। ਪਾਕਿਸਤਾਨ ਬਣਨ ਬਾਅਦ ਉਹ ਇਕ ਦੋਸਤ ਦੀ ਸਲਾਹ ਉਤੇ ਮੁੰਬਈ ਆ ਗਏ। ਇੱਥੇ ਉਹ ਰਿਫਊਜੀ ਕੈਂਪ ਵਿਚ ਕਾਫੀ ਦਿਨ ਤੱਕ ਰਹੇ।
Senior Advocate Ram Jethmalani
ਉਨ੍ਹਾਂ 17 ਸਾਲ ਦੀ ਉਮਰ ਵਿਚ ਵਕਾਲ ਦੀ ਡਿਗਰੀ ਹਾਸਲ ਕਰ ਲਈ ਸੀ। ਜੇਠਮਲਾਨੀ ਨੇ 1959 ਵਿਚ ਕੇ ਐਮ ਨਾਨਾਵਤੀ ਬਨਾਮ ਮਹਾਰਾਸ਼ਟਰ ਸਰਕਾਰ ਦਾ ਪਹਿਲਾ ਕੇਸ ਲੜਿਆ ਸੀ ਅਤੇ ਉਹ ਉਸ ਨਾਲ ਕਾਫੀ ਮਸ਼ਹੂਰ ਹੋ ਗਏ ਸਨ। ਇਸ ਵਿਚ ਜੇਠਮਲਾਨੀ ਨੇ ਯਸ਼ਵੰਤ ਵਿਸ਼ਣੂ ਚੰਦਰਚੂਡ ਨਾਲ ਕੇਸ ਲੜਿਆ ਸੀ ਅਤੇ ਬਾਅਦ ਵਿਚ ਚੰਦਰਚੂੜ ਦੇਸ਼ ਦੇ ਮੁੱਖ ਜੱਜ ਵੀ ਬਣੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।