ਬਾਬਰੀ ਮਸਜਿਦ ਦਾ ਨਵਾਂ ਰੂਪ - ਖ਼ਿਦਮਤ-ਏ-ਖ਼ਲਕ

By : GAGANDEEP

Published : Sep 8, 2020, 11:36 am IST
Updated : Sep 8, 2020, 11:46 am IST
SHARE ARTICLE
file photo
file photo

ਵੱਖਰੇ ਰੂਪ 'ਚ ਨਜ਼ਰ ਆਏਗੀ ਨਵੀਂ ਬਾਬਰੀ ਮਸਜਿਦ

ਲੰਬੇ ਅਰਸੇ ਮਗਰੋਂ ਅਯੁੱਧਿਆ ਵਿਚ ਮੰਦਰ-ਮਸਜਿਦ ਵਿਵਾਦ ਹੁਣ ਖ਼ਤਮ ਹੋ ਚੁੱਕਿਆ। ਪੰਜ ਅਗਸਤ ਨੂੰ ਅਯੁੱਧਿਆ ਵਿੱਚ ਮੰਦਰ ਦਾ ਭੂਮੀ-ਪੂਜਨ ਪ੍ਰੋਗਰਾਮ ਹੋਇਆ ਸੀ, ਜਿਸ ਵਿਚ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਆਯੁੱਧਿਆ ਵਿਚ ਸ਼ਾਨਦਾਰ ਮੰਦਰ ਬਣਨ ਦਾ ਕੰਮ ਵੀ ਸ਼ੁਰੂ ਹੋ ਗਿਐ।

Narendra ModiNarendra Modi

ਸੈਂਟ੍ਰਲ ਬਿਲਡਿੰਗ ਰਿਸਰਚ ਇੰਸਟੀਚਿਊਟ ਰੁੜਕੀ, ਆਈਆਈਟੀ ਮਦਰਾਸ ਅਤੇ ਲਾਰਸਨ ਐਂਡ ਟਿਊਰਬੋ ਦੇ ਇੰਜਨੀਅਰ ਮਿੱਟੀ ਦੀ ਜਾਂਚ ਕਰ ਕੇ ਮੰਦਰ ਨਿਰਮਾਣ ਦਾ ਕੰਮ ਸ਼ੁਰੂ ਕਰ ਚੁੱਕੇ ਹਨ ਅਤੇ 36 ਤੋਂ 40 ਮਹੀਨੇ ਦੇ ਅੰਦਰ ਮੰਦਰ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਜਾਵੇਗਾ।

photophoto

ਦੂਜੀ ਪਾਸੇ ਮਸਜਿਦ ਲਈ ਮਿਲੀ 5 ਏਕੜ ਜ਼ਮੀਨ 'ਤੇ ਵੀ ਮਸਜਿਦ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ। ਇਸ ਕਾਰਜ ਲਈ ਇੰਡੋ ਇਸਲਾਮਿਕ ਕਲਚਰਲ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ ਸੀ, ਜਿਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਇਸ ਪੰਜ ਏਕੜ ਜ਼ਮੀਨ ਦੀ ਵਰਤੋਂ ਕਿਵੇਂ ਕੀਤੀ ਜਾਣੀ ਐ।

photophoto

ਦਰਅਸਲ ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ ਵਿਚ ਫ਼ੈਸਲਾ ਸੁਣਾਉਂਦਿਆਂ ਰਾਮ ਮੰਦਰ ਲਈ ਕੇਂਦਰ ਸਰਕਾਰ ਨੂੰ ਟਰੱਸਟ ਬਣਾਉਣ ਦਾ ਆਦੇਸ਼ ਦਿੱਤਾ ਸੀ ਅਤੇ ਯੂਪੀ ਸਰਕਾਰ ਨੂੰ ਮਸਜਿਦ ਲਈ ਪੰਜ ਏਕੜ ਥਾਂ ਦੇਣ ਦਾ ਫ਼ੈਸਲਾ ਸੁਣਾਇਆ ਸੀ। ਯੂਪੀ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਆਯੁੱਧਿਆ ਨੇੜੇ ਪੈਂਦੇ ਪਿੰਡ ਧੰਨੀਪੁਰ ਵਿਚ ਸੁੰਨੀ ਵਕਫ਼ ਬੋਰਡ ਨੂੰ ਮਸਜਿਦ ਬਣਾਉਣ ਲਈ ਪੰਜ ਏਕੜ ਜ਼ਮੀਨ ਦਿੱਤੀ ਗਈ ਐ।

photophoto

ਮਸਜਿਦ ਲਈ ਮਿਲੀ ਇਹ ਜ਼ਮੀਨ ਖੇਤੀਬਾੜੀ ਵਿਭਾਗ ਦੇ 25 ਏਕੜ ਵਾਲੇ ਇਕ ਫਾਰਮ ਹਾਊਸ ਦਾ ਹਿੱਸਾ ਹੈ, ਜਿੱਥੇ ਇਸ ਸਮੇਂ ਝੋਨੇ ਦੀ ਫ਼ਸਲ ਬੀਜੀ ਹੋਈ ਐ। ਇੱਥੇ ਇਕ ਦਰਗਾਹ ਵੀ ਬਣੀ ਹੋਈ ਐ। ਮਸਜਿਦ ਲਈ ਮਿਲੀ ਇਹ ਜ਼ਮੀਨ ਅਯੁੱਧਿਆ ਵਿਚਲੇ ਸ੍ਰੀਰਾਮ ਮੰਦਰ ਤੋਂ ਤਕਰੀਬਨ 25 ਕਿਲੋਮੀਟਰ ਦੂਰ ਸਥਿਤ ਐ। ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਹੋਵੇਗਾ ਮਸਜਿਦ ਦਾ ਨਕਸ਼ਾ?

ਅਯੁੱਧਿਆ ਵਿਚ ਬਣਨ ਜਾ ਰਹੇ ਰਾਮ ਮੰਦਰ ਦੀ ਖ਼ੂਬਸੂਰਤੀ ਦੀ ਹਰ ਪਾਸੇ ਚਰਚਾ ਹੋ ਰਹੀ ਐ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਲ ਮਿਲ ਕੇ ਕੁਝ ਸਾਲ ਪਹਿਲਾਂ ਰਾਮ ਮੰਦਰ ਦਾ ਮਾਡਲ ਗੁਜਰਾਤ ਦੇ ਰਹਿਣ ਵਾਲੇ ਵਾਸਤੂਕਾਰ ਚੰਦਰਕਾਂਤ ਸੋਮਪੁਰਾ ਵੱਲੋਂ ਤਿਆਰ ਕੀਤਾ ਗਿਆ ਸੀ। ਹੁਣ ਸਵਾਲ ਇਹ ਪੈਦਾ ਹੁੰਦੈ ਕਿ ਕੀ ਮਸਜਿਦ ਦਾ ਨਕਸ਼ਾ ਵੀ ਓਨਾ ਹੀ ਖ਼ੂਬਸੂਰਤ ਹੋਵੇਗਾ?

ਇਸ ਦੇ ਜਵਾਬ ਵਿਚ ਮਸਜਿਦ ਦਾ ਡਿਜ਼ਾਇਨ ਤਿਆਰ ਕਰਨ ਵਾਲੇ ਆਰਕੀਟੈਕਟ ਦਾ ਕਹਿਣੈ ਕਿ ਇਹ ਮਸਜਿਦ ਬਾਬਰੀ ਮਸਜਿਦ ਤੋਂ ਬਿਲਕੁੱਲ ਵੱਖਰੀ ਹੋਵੇਗੀ, ਹੋਰ ਤਾਂ ਹੋਰ ਇਸ ਵਿਚ ਗੁੰਬਦ ਵੀ ਨਹੀਂ ਹੋਣਗੇ। ਆਰਕੀਟੈਕਟ ਮੁਤਾਬਕ ਵਿਸ਼ਵ ਵਿਚ ਯੂਰਪ ਅਤੇ ਦੂਜੇ ਦੇਸ਼ਾਂ ਵਿਚ ਅਜਿਹੇ ਕਈ ਨਵੇਂ ਥੀਮਸ 'ਤੇ ਕੰਮ ਹੋ ਰਿਹੈ, ਜਿਸ ਵਿਚ ਮਸਜਿਦ 'ਜ਼ੀਰੋ ਐਨਰਜੀ' 'ਤੇ ਕੰਮ ਕਰਦੀ ਐ, ਉੱਥੇ ਹਰੇਕ ਸ਼ੈਅ ਰਿਸਾਈਕਲ ਹੁੰਦੀ ਐ।

ਸਭ ਤੋਂ ਖ਼ਾਸ ਗੱਲ ਇਹ ਐ ਕਿ 5 ਏਕੜ ਜ਼ਮੀਨ 'ਤੇ ਸਿਰਫ਼ ਮਸਜਿਦ ਦਾ ਹੀ ਨਿਰਮਾਣ ਨਹੀਂ ਕੀਤਾ ਜਾਵੇਗਾ ਬਲਕਿ ਉਥੇ ਇਕ ਵੱਡਾ ਕੰਪਲੈਕਸ ਤਿਆਰ ਕਰਨ ਦੀ ਯੋਜਨਾ ਬਣਾਈ ਗਈ ਐ, ਜਿਸ ਦੀ ਥੀਮ ਹੋਵੇਗੀ 'ਖ਼ਿਦਮਤ-ਏ-ਖ਼ਲਕ ਯਾਨੀ ਮਨੁੱਖਤਾ ਦੀ ਸੇਵਾ। ਇਸ ਵਿਸ਼ੇਸ਼ ਕੰਪਲੈਕਸ ਵਿਚ ਇਸਲਾਮ ਦੀ ਛਾਪ ਦੇ ਨਾਲ-ਨਾਲ ਭਾਰਤੀਅਤਾ ਦੀ ਗੱਲ ਨੂੰ ਵੀ ਉਭਾਰਿਆ ਜਾਵੇਗਾ ਅਤੇ ਇਸ ਦਾ ਮੂਲ ਉਦੇਸ਼ ਲੋਕਾਂ ਦੀ ਸੇਵਾ ਕਰਨਾ ਹੋਵੇਗਾ।

ਯਕੀਨਨ ਤੌਰ 'ਤੇ ਭਾਰਤੀ ਮੁਸਲਮਾਨਾਂ ਲਈ ਇਹ ਮਸਜਿਦ ਇਕ ਖ਼ਾਸ ਪ੍ਰੋਜੈਕਟ ਐ ਅਤੇ ਇਸ ਮਸਜਿਦ ਦੇ ਡਿਜ਼ਾਈਨ ਲਈ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਐੱਸਐੱਮ ਅਖ਼ਤਰ ਨੂੰ ਚੁਣਿਆ ਗਿਐ। ਆਓ ਹੁਣ ਜਾਣਦੇ ਆਂ ਕੌਣ ਨੇ ਇਸ ਵਿਸ਼ੇਸ਼ ਪ੍ਰੋਜੈਕਟ ਨੂੰ ਬਣਾਉਣ ਜਾ ਰਹੇ ਪ੍ਰੋਫੈਸਰ ਐਸਐਮ ਅਖ਼ਤਰ?

ਪ੍ਰੋਫੈਸਰ ਐਸਐਮ ਅਖ਼ਤਰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਚ ਆਰਕੀਟੈਕਟ ਵਿਭਾਗ ਦੇ ਡੀਨ ਨੇ। ਉਹ 30 ਸਾਲ ਤੋਂ ਇਸ ਖੇਤਰ ਨਾਲ ਜੁੜੇ ਹੋਏ ਨੇ ਅਤੇ ਉਨ੍ਹਾਂ ਨੂੰ ਇੰਡੋ ਇਸਲਾਮਿਕ ਨਕਸ਼ੇ ਡਿਜ਼ਾਇਨ ਕਰਨ ਦੀ ਵਿਸ਼ੇਸ਼ ਮੁਹਾਰਤ ਹਾਸਲ ਐ। ਪ੍ਰੋਫੈਸਰ ਅਖ਼ਤਰ ਨੇ ਇਸ ਦੇ ਲਈ ਕੋਈ ਅਰਜ਼ੀ ਨਹੀਂ ਦਿੱਤੀ ਬਲਕਿ ਉਨ੍ਹਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਆਧਾਰ 'ਤੇ ਚੁਣਿਆ ਗਿਐ।

ਯੂਪੀ ਵਿਚ ਲਖਨਊ ਦੇ ਰਹਿਣ ਵਾਲੇ ਪ੍ਰੋਫੈਸਰ ਅਖ਼ਤਰ ਕੌਮਾਂਤਰੀ ਪੱਧਰ 'ਤੇ ਅਪਣੀ ਕਾਬਲੀਅਤ ਦਾ ਲੋਹਾ ਮੰਨਵਾ ਚੁੱਕੇ ਨੇ। ਭਾਵੇਂ ਕਿ ਪ੍ਰੋਫੈਸਰ ਅਖ਼ਤਰ ਅਨੁਸਾਰ ਮਸਜਿਦ ਦੀ ਹੋਈ ਤਸਵੀਰ ਹਾਲੇ ਉਨ੍ਹਾਂ ਦੇ ਜ਼ਹਿਨ ਵਿਚ ਨਹੀਂ ਐ ਪਰ ਜੇਕਰ ਵਾਕਈ ਇਸ ਮਸਜਿਦ ਕੰਪਲੈਕਸ ਦਾ ਥੀਮ 'ਖ਼ਿਦਮਤ-ਏ-ਖ਼ਲਕ' ਯਾਨੀ ਮਨੁੱਖਤਾ ਦੀ ਭਲਾਈ ਨਾਲ ਜੁੜਿਆ ਹੋਇਐ ਤਾਂ ਇਸ ਤੋਂ ਖ਼ੂਬਸੂਰਤ ਹੋਰ ਕੁੱਝ ਨਹੀਂ ਹੋ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement