ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਰੁਝਾਨ ਜਾਰੀ, ਪਰ ਗ੍ਰਾਹਕਾਂ ਨੂੰ ਰਾਹਤ ਮਿਲਣ ਦੇ ਅਸਾਰ ਮੱਧਮ!
Published : Sep 8, 2020, 4:51 pm IST
Updated : Sep 8, 2020, 4:51 pm IST
SHARE ARTICLE
Oil prices
Oil prices

ਦੇਸ਼ ਅੰਦਰ ਮੁੜ ਉਠਣ ਲੱਗੀ ਤੇਲ ਕੀਮਤਾਂ 'ਚ ਕਮੀ ਦੀ ਮੰਗ

ਨਵੀਂ ਦਿੱਲੀ : ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਜਾਣ ਦਾ ਰੁਝਾਨ ਲਗਾਤਾਰ ਜਾਰੀ ਹੈ। ਇਸ ਦੇ ਮੱਦੇਨਜ਼ਰ ਤੇਲ ਕੀਮਤਾਂ 'ਚ ਰਾਹਤ ਦੀ ਉਮੀਦ ਕੀਤੀ ਜਾ ਰਹੀ ਹੈ, ਜੋ ਹਾਲ ਦੀ ਘੜੀ ਪੂਰੀ ਹੁੰਦੀ ਨਹੀਂ ਦਿਸਦੀ। ਕੱਚੇ ਤੇਲ ਦੀ ਕੀਮਤ 'ਚ ਹਾਲੀਆ ਗਿਰਾਵਟ ਕੋਈ ਨਵੀਂ ਨਹੀਂ ਹੈ। ਕਰੋਨਾ ਮਹਾਮਾਰੀ ਨੇ ਜਿਉਂ ਹੀ ਅਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਅੰਦਰ ਤਾਲਾਬੰਦੀ ਸ਼ੁਰੂ ਹੋ ਗਈ, ਜਿਸ ਦਾ ਸਿੱਧਾ ਤੇਲ ਦੀ ਖ਼ਪਤ 'ਤੇ ਪੈਣ ਕਾਰਨ ਅੰਤਰ ਰਾਸ਼ਟਰੀ ਮੰਡੀ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆ ਗਈ।

Oil PricesOil Prices

ਤਾਲਾਬੰਦੀ ਖੁਲ੍ਹਣ ਦਾ ਦੌਰ ਸ਼ੁਰੂ ਹੋਣ ਬਾਅਦ ਲੋਕ ਕੱਚੇ ਤੇਲ ਦੀਆਂ ਘਟੀਆ ਕੀਮਤਾਂ ਦਾ ਲਾਭ ਮਿਲਣ ਦੀ ਉਮੀਦ ਲਗਾਈ ਬੈਠੇ ਸਨ ਪਰ ਕੇਂਦਰ ਸਰਕਾਰ ਨੇ ਤੇਲ 'ਤੇ ਟੈਕਸ ਵਧਾ ਕੇ ਗ੍ਰਾਹਕਾਂ ਨੂੰ ਮਿਲਣ ਵਾਲੀ ਰਾਹਤ ਦਾ ਮੂੰਹ ਅਪਣੇ ਖਜ਼ਾਨੇ ਵੱਲ ਮੋੜ ਲਿਆ। ਇਸ ਬਾਰੇ ਦੇਸ਼ ਦੀਆਂ ਵਿਰੋਧੀ ਧਿਰਾਂ ਨੇ ਕਾਫ਼ੀ ਰੌਲਾ ਪਾਇਆ ਪਰ ਪਰਨਾਲਾ ਅਜੇ ਤਕ ਉਥੇ ਦਾ ਉਥੇ ਹੀ ਹੈ। ਤਾਲਾਬੰਦੀ ਖੁਲ੍ਹਣ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਰੁਝਾਨ ਸ਼ੁਰੂ ਹੋਣ ਬਾਅਦ ਇਸ ਦਾ ਸਾਰਾ ਬੋਝ ਖਪਤਕਾਰਾਂ 'ਤੇ ਪੈਣਾ ਸ਼ੁਰੂ ਹੋ ਗਿਆ ਜੋ ਪਿਛਲੇ ਹਫ਼ਤੇ ਤਕ ਜਾਰੀ ਰਿਹਾ।

Oil PricesOil Prices

ਇਸ ਦੀ ਬਦੌਲਤ ਦੇਸ਼ ਅੰਦਰ ਦਿੱਲੀ 'ਚ 82.08 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 73.16 ਰੁਪਏ ਪ੍ਰਤੀ ਲਿਟਰ ਤਕ ਪਹੁੰਚ ਚੁੱਕੀ ਹੈ। ਪਿਛਲੇ ਮਹੀਨਿਆਂ ਦੌਰਾਨ ਤੇਲ ਕੀਮਤਾਂ 'ਚ ਲਗਾਤਾਰ ਥੋੜ੍ਹਾ ਥੋੜ੍ਹਾ ਇਜ਼ਾਫ਼ਾ ਹੁੰਦਾ ਰਿਹਾ ਹੈ ਪਰ ਹੁਣ ਜਦੋਂ ਕੱਚੇ ਤੇਲ ਦੀਆਂ ਕੀਮਤਾਂ 'ਚ ਮੁੜ ਕਮੀ ਆ ਰਹੀ ਹੈ ਤਾਂ ਗ੍ਰਾਹਕਾਂ ਨੂੰ ਇਸ ਤੁਰੰਤ ਲਾਭ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਸ ਵੇਲੇ ਬੈਂਚਮਾਰਕ ਕੱਚਾ ਤੇਲ ਯਾਨੀ ਬ੍ਰੈਂਟ ਕਰੂਡ ਦੀ ਕੀਮਤ 42 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਪਹੁੰਚ ਚੁੱਕੀ ਹੈ। ਇਸੇ ਤਰ੍ਹਾਂ ਡਬਲਯੂਟੀਆਈ ਕਰੂਡ ਯਾਨੀ ਅਮਰੀਕੀ ਲਾਈਟ ਕਰੂਡ ਵੈਸਟ ਟੈਕਸਸ ਇੰਟਰਮੀਡੀਏਟ ਦੇ ਭਾਅ ਵੀ 39 ਡਾਲਰ ਪ੍ਰਤੀ ਬੈਰਲ ਦੇ ਨੇੜੇ ਤੇੜੇ ਚੱਲ ਰਿਹਾ ਹੈ। ਇਹ ਪੱਧਰ ਬ੍ਰੈਂਟ ਕਰੂਡ ਤੇ ਡਬਲਯੂਟੀਆਈ ਕਰੂਡ ਦੇ ਉੱਚ ਪੱਧਰਾਂ ਤੋਂ ਬਹੁਤ ਹੇਠਾਂ ਮੰਨਿਆ ਜਾਂਦਾ ਹੈ।

Oil prices reducedOil prices 

ਇਸੇ ਤਰ੍ਹਾਂ ਏਸ਼ਿਆਈ ਬਾਜ਼ਾਰਾਂ ਵਿਚ ਸਪਲਾਈ ਵਧਾਉਣ ਲਈ ਸਾਊਦੀ ਅਰਬ ਨੇ ਕੱਚੇ ਤੇਲ ਦੀ ਕੀਮਤ ਵਿਚ ਵੱਡੀ ਕਟੌਤੀ ਕੀਤੀ ਹੈ ਜੋ ਇਸ ਤੋਂ ਵੀ ਅੱਗੇ ਜਾਰੀ ਰਹਿਣ ਦੀ ਉਮੀਦ ਹੈ। ਇਸ ਕਾਰਨ ਅੰਤਰ ਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਲਗਾਤਾਰ ਦੌਰ ਜਾਰੀ ਹੈ। ਇਸ ਦੇ ਬਾਵਜੂਦ ਦੇਸ਼ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਉਂ ਦੀਆਂ ਤਿਉਂ ਚੱਲ ਰਹੀਆਂ ਹਨ। ਭਾਵੇਂ ਬੀਤੇ ਕੱਲ੍ਹ ਡੀਜ਼ਲ ਦੀ ਕੀਮਤ ਵਿਚ 10 ਤੋਂ 12 ਪੈਸੇ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਸੀ ਜੋ ਕੱਚੇ ਤੇਲ ਦੀਆਂ ਕੀਮਤਾਂ ਦੇ ਹਿਸਾਬ ਨਾਲ ਕਾਫ਼ੀ ਘੱਟ ਹੈ। ਇਸ ਤੋਂ ਬਾਅਦ ਤੇਲ ਕੀਮਤਾਂ 'ਚ ਕਮੀ ਦੀ ਮੰਗ ਮੁੜ ਉਠਣ ਲੱਗੀ ਹੈ।

Rise in Oil PricesOil Prices

ਆਈਓਸੀ ਮੁਤਾਬਕ ਦੇਸ਼ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਜੇ ਵੀ ਕਾਫ਼ੀ ਜ਼ਿਆਦਾ ਹਨ। ਦਿੱਲੀ ਵਿਚ ਪੈਟਰੋਲ ਦੀ ਕੀਮਤ 82.08 ਰੁਪਏ ਪ੍ਰਤੀ ਲੀਟਰ ਹੈ ਜਦਕਿ ਮੁੰਬਈ ਵਿਚ ਇਹ 88.73 ਰੁਪਏ ਵਿੱਕ ਰਿਹਾ ਹੈ। ਇਸੇ ਤਰ੍ਹਾਂ ਕੋਲਕਾਤਾ ਵਿਚ ਪਟਰੌਲ ਦੀ ਕੀਮਤ 83.57 ਰੁਪਏ ਹੈ। ਇਸ ਤੋਂ ਇਲਾਵਾ ਚੇਨਈ ਵਿਚ ਪੈਟਰੋਲ ਦੀ ਕੀਮਤ 85.04 ਰੁਪਏ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਵੀ ਅਜੇ ਤਕ ਉਚ ਪੱਧਰ 'ਤੇ ਚੱਲ ਰਹੀਆਂ ਹਨ।  ਦਿੱਲੀ ਵਿਚ 73.16 ਰੁਪਏ ਪ੍ਰਤੀ ਲੀਟਰ, ਮੁੰਬਈ ਵਿਚ 79.69 ਰੁਪਏ ਤੇ ਕੋਲਕਾਤਾ ਵਿਚ 76.66 ਰੁਪਏ 'ਤੇ ਵਿਕ ਰਿਹਾ ਹੈ, ਜਦੋਂਕਿ ਚੇਨਈ ਵਿਚ ਡੀਜ਼ਲ ਦੀ ਕੀਮਤ 78.48 ਰੁਪਏ 'ਤੇ ਕਾਇਮ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement