ਲਗਾਤਾਰ ਦੂਜੇ ਦਿਨ ਪੈਟਰੋਲ ਦੀਆਂ ਕੀਮਤਾਂ ਵਿਚ ਲੱਗੀ ਅੱਗ, ਜਾਣੋ ਨਵੀਂ ਕਿਮਤਾਂ
Published : Aug 17, 2020, 8:37 am IST
Updated : Aug 17, 2020, 8:37 am IST
SHARE ARTICLE
Petrol-Diesel
Petrol-Diesel

ਲਗਾਤਾਰ ਦੂਜੇ ਦਿਨ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ

ਨਵੀਂ ਦਿੱਲੀ- ਲਗਾਤਾਰ ਦੂਜੇ ਦਿਨ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ (IOC), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿ. (ਬੀਪੀਸੀਐਲ) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿ. (ਐਚ.ਪੀ.ਸੀ.ਐਲ.) ਨੇ ਲਗਾਤਾਰ ਦੂਜੇ ਦਿਨ ਪੈਟਰੋਲ ਦੀ ਕੀਮਤ ਵਿਚ ਵਾਧਾ ਕੀਤਾ ਹੈ। ਹਾਲਾਂਕਿ, ਇਸ ਮਿਆਦ ਦੇ ਦੌਰਾਨ ਡੀਜ਼ਲ ਦੀ ਕੀਮਤ ਸਥਿਰ ਰਹੀ ਹੈ।

Petrol-Diesel Petrol-Diesel

ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀ ਕੀਮਤ ਵਿਚ 16 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਪਰ ਡੀਜ਼ਲ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹੁਣ ਇਕ ਲੀਟਰ ਪੈਟਰੋਲ ਦੀ ਕੀਮਤ 80.73 ਰੁਪਏ ਹੋ ਗਈ ਹੈ, ਜਦੋਂ ਕਿ ਇਕ ਲੀਟਰ ਡੀਜ਼ਲ ਲਈ ਤੁਹਾਨੂੰ 73.56 ਰੁਪਏ ਖਰਚਣੇ ਪੈਣਗੇ। ਦੱਸ ਦਈਏ ਕਿ ਹਰ ਦਿਨ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਤਬਦੀਲੀ ਆਉਂਦੀ ਹੈ।

petrol-dieselPetrol-Diesel

ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋਣਗੇ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਬਦਲਦੀਆਂ ਹਨ। ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਦੀਆਂ ਕੀਮਤਾਂ ਕੀ ਹਨ।

Petrol-DieselPetrol-Diesel

ਦਿੱਲੀ- ਪੈਟਰੋਲ 80.73 ਰੁਪਏ ਅਤੇ ਡੀਜ਼ਲ 73.56 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ - ਪੈਟਰੋਲ ਦੀ ਕੀਮਤ 87.45 ਰੁਪਏ ਅਤੇ ਡੀਜ਼ਲ 80.11 ਰੁਪਏ ਪ੍ਰਤੀ ਲੀਟਰ ਹੈ।
ਕੋਲਕਾਤਾ - ਪੈਟਰੋਲ 82.30 ਰੁਪਏ ਅਤੇ ਡੀਜ਼ਲ 77.06 ਰੁਪਏ ਪ੍ਰਤੀ ਲੀਟਰ ਹੈ।
ਚੇਨਈ - ਪੈਟਰੋਲ 83.87 ਰੁਪਏ ਅਤੇ ਡੀਜ਼ਲ 78.86 ਰੁਪਏ ਪ੍ਰਤੀ ਲੀਟਰ ਹੈ।
ਨੋਇਡਾ- ਪੈਟਰੋਲ 81.34 ਰੁਪਏ ਅਤੇ ਡੀਜ਼ਲ 73.87 ਰੁਪਏ ਪ੍ਰਤੀ ਲੀਟਰ ਹੈ।

Petrol-diesel rates cut again on SaturdayPetrol-Diesel

ਗੁਰੂਗ੍ਰਾਮ - ਪੈਟਰੋਲ 78.95 ਰੁਪਏ ਅਤੇ ਡੀਜ਼ਲ 74.03 ਰੁਪਏ ਪ੍ਰਤੀ ਲੀਟਰ ਹੈ।
ਲਖਨਊ - ਪੈਟਰੋਲ 81.24 ਰੁਪਏ ਅਤੇ ਡੀਜ਼ਲ 73.77 ਰੁਪਏ ਪ੍ਰਤੀ ਲੀਟਰ ਹੈ।
ਪਟਨਾ- ਪੈਟਰੋਲ 83.50 ਰੁਪਏ ਅਤੇ ਡੀਜ਼ਲ 78.72 ਰੁਪਏ ਪ੍ਰਤੀ ਲੀਟਰ ਹੈ।
ਜੈਪੁਰ- ਪੈਟਰੋਲ 87.88 ਰੁਪਏ ਅਤੇ ਡੀਜ਼ਲ 82.62 ਰੁਪਏ ਪ੍ਰਤੀ ਲੀਟਰ ਹੈ।

Petrol-Diesel price no change in diesel on 5 june Delhi, Mumbai fuel ratesPetrol-Diesel

ਕੋਈ ਵੀ ਵਿਅਕਤੀ ਆਪਣੇ ਸ਼ਹਿਰ ਵਿਚ ਰੋਜ਼ਾਨਾ ਐਸਐਮਐਸ ਦੇ ਜ਼ਰੀਏ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੀ ਜਾਂਚ ਵੀ ਕਰ ਸਕਦਾ ਹੈ। ਇੰਡੀਅਨ ਆਇਲ ਦੇ ਖਪਤਕਾਰ RSP<ਡੀਲਰ ਕੋਡ> ਲਿਖ ਕੇ ਇਸ ਨੂੰ 9224992249 ਨੰਬਰ ‘ਤੇ ਭੇਜ ਸਕਦੇ ਹਨ। ਅਤੇ ਬੀਪੀਸੀਐਲ ਉਪਭੋਗਤਾ RSP<ਡੀਲਰ ਕੋਡ> ਲਿਖ ਕੇ ਇਸ ਨੂੰ 9223112222 ਨੰਬਰ ‘ਤੇ ਭੇਜ ਸਕਦੇ ਹਨ। ਐਚਪੀਸੀਐਲ ਉਪਭੋਗਤਾ HPPRICE<ਡੀਲਰ ਕੋਡ> ਨੂੰ 9222201122 ਨੰਬਰ ‘ਤੇ ਭੇਜ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM
Advertisement