
ਉਹਨਾਂ ਦੀ ਮੌਤ ਨਾਲ ਭੋਜਪੁਰੀ ਕਲਾ ਦੇ ਖੇਤਰ 'ਚ ਸੋਗ ਦੀ ਲਹਿਰ ਹੈ।
ਪਟਨਾ: ਪਦਮਸ਼੍ਰੀ ਰਾਮਚੰਦਰ ਮਾਂਝੀ ਦਾ ਦਿਹਾਂਤ ਹੋ ਗਿਆ ਹੈ। ਭੋਜਪੁਰੀ ਦੇ ਲੋਕ ਨਾਚ ਲੌਂਦਾ ਨਾਚ ਨੂੰ ਅੰਤਰਰਾਸ਼ਟਰੀ ਪਛਾਣ ਦਿਵਾਉਣ ਵਾਲੇ ਰਾਮਚੰਦਰ ਮਾਂਝੀ ਨੇ ਬੁੱਧਵਾਰ ਦੇਰ ਰਾਤ ਪਟਨਾ ਦੇ ਆਈਜੀਆਈਐਮਐਸ ਹਸਪਤਾਲ ਵਿਚ ਆਖਰੀ ਸਾਹ ਲਿਆ। ਉਹ ਹਾਰਟ ਬਲਾਕੇਜ ਅਤੇ ਇਨਫੈਕਸ਼ਨ ਦੀ ਸਮੱਸਿਆ ਨਾਲ ਜੂਝ ਰਹੇ ਸਨ। ਰਾਮਚੰਦਰ ਮਾਂਝੀ ਸਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਹਨਾਂ ਦੀ ਮੌਤ ਨਾਲ ਭੋਜਪੁਰੀ ਕਲਾ ਦੇ ਖੇਤਰ 'ਚ ਸੋਗ ਦੀ ਲਹਿਰ ਹੈ।
ਰਾਮਚੰਦਰ ਮਾਂਝੀ 10 ਸਾਲ ਦੀ ਉਮਰ ਵਿਚ ਹੀ ਮਸ਼ਹੂਰ ਭੋਜਪੁਰੀ ਕਲਾਕਾਰ ਭਿਖਾਰੀ ਠਾਕੁਰ ਦੇ ਨਾਟਕ ਮੰਡਲੀ ਵਿਚ ਸ਼ਾਮਲ ਹੋ ਗਏ। ਉਹ 30 ਸਾਲਾਂ ਤੋਂ ਭਿਖਾਰੀ ਠਾਕੁਰ ਦੇ ਨਾਚ ਮੰਡਲੀ ਦੇ ਮੈਂਬਰ ਸਨ। ਰਾਮਚੰਦਰ ਮਾਂਝੀ ਨੂੰ ਲੌਂਦਾ ਨਾਚ ਦਾ ਆਖਰੀ ਕਲਾਕਾਰ ਕਿਹਾ ਜਾਂਦਾ ਹੈ।
94 ਸਾਲ ਦੀ ਉਮਰ ਵਿਚ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਸੀ। 2017 ਵਿਚ ਉਹਨਾਂ ਨੂੰ ਸੰਗੀਤ ਨਾਟਕ ਅਕਾਦਮੀ ਅਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਪ੍ਰਸ਼ੰਸਾ ਪੱਤਰ ਵੀ ਭੇਟ ਕੀਤਾ ਗਿਆ। ਰਾਮਚੰਦਰ ਮਾਂਝੀ 96 ਸਾਲ ਦੇ ਹੋ ਜਾਣ ਦੇ ਬਾਵਜੂਦ ਸਟੇਜ 'ਤੇ ਡਾਂਸ ਅਤੇ ਐਕਟਿੰਗ ਕਰਦੇ ਸਨ।