
ਸੀਜੇਐਮ ਅਦਾਲਤ ਨੇ ਉਸ ਨੂੰ 10-10 ਲੱਖ ਰੁਪਏ ਦੀਆਂ ਦੋ ਜ਼ਮਾਨਤਾਂ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ
ਨਵੀਂ ਦਿੱਲੀ - ਪਰਫਿਊਮ ਕਾਰੋਬਾਰੀ ਪਿਊਸ਼ ਜੈਨ ਨੂੰ ਆਖਿਰਕਾਰ ਵੀਰਵਾਰ ਦੁਪਹਿਰ 8 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਬੁੱਧਵਾਰ ਨੂੰ ਹੀ ਮੈਜਿਸਟ੍ਰੇਟ ਦੀ ਅਦਾਲਤ ਵੱਲੋਂ ਉਸ ਦੀ ਰਿਹਾਈ ਦਾ ਪਰਮਿਟ ਜਾਰੀ ਕੀਤਾ ਗਿਆ ਸੀ ਪਰ ਤਕਨੀਕੀ ਨੁਕਸ ਕਾਰਨ ਜੇਲ੍ਹਰ ਨੇ ਬੁੱਧਵਾਰ ਨੂੰ ਰਿਹਾਈ ਰੋਕ ਦਿੱਤੀ। ਵੀਰਵਾਰ ਨੂੰ ਪੀਯੂਸ਼ ਨੂੰ ਖਾਸੀ ਦੀ ਦਵਾਈ ਦਵਾਉਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਫਿਰ ਦੁਬਾਰਾ ਉਸ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਪੀਯੂਸ਼ ਦੇ ਕਾਨਪੁਰ ਅਤੇ ਕਨੌਜ ਸਥਿਤ ਰਿਹਾਇਸ਼ਾਂ ਤੋਂ ਕਰੀਬ 197 ਕਰੋੜ ਰੁਪਏ ਨਕਦ ਅਤੇ 23 ਕਿਲੋ ਸੋਨਾ ਬਰਾਮਦ ਹੋਇਆ ਹੈ। ਇਸ ਮਾਮਲੇ ਵਿਚ ਡੀਜੀਜੀਆਈ ਅਹਿਮਦਾਬਾਦ ਅਤੇ ਡੀਆਰਆਈ ਲਖਨਊ ਵੱਲੋਂ ਦੋ ਕੇਸ ਦਰਜ ਕੀਤੇ ਗਏ ਸਨ। ਦੋਵਾਂ ਮਾਮਲਿਆਂ ਵਿਚ ਉਸ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
ਡੀਜੀਜੀਆਈ ਦੇ ਮਾਮਲੇ ਵਿਚ, ਹਾਲ ਹੀ ਵਿਚ ਮਿਲੀ ਜ਼ਮਾਨਤ ਤੋਂ ਬਾਅਦ, ਵਿਸ਼ੇਸ਼ ਸੀਜੇਐਮ ਅਦਾਲਤ ਨੇ ਉਸ ਨੂੰ 10-10 ਲੱਖ ਰੁਪਏ ਦੀਆਂ ਦੋ ਜ਼ਮਾਨਤਾਂ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਸ ਵੱਲੋਂ ਉਸ ਦੀ ਪਤਨੀ ਅਤੇ ਬੇਟੇ ਨੇ 10-10 ਲੱਖ ਦੀ ਐੱਫ.ਡੀ. ਦਾਖਲ ਕੀਤੀ ਸੀ ਜਿਸ ਦੀ ਵੈਰੀਫਿਕੇਸ਼ਨ ਰਿਪੋਰਟ ਬੁੱਧਵਾਰ ਨੂੰ ਆਈ ਸੀ, ਉਸ ਤੋਂ ਬਾਅਦ ਹੀ ਅਦਾਲਤ ਨੇ ਪੀਯੂਸ਼ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ।