
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੱਸ ਦੀ ਸ਼ਿਕਾਇਤ ਦੇ ਆਧਾਰ ’ਤੇ ਨੂੰਹ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਮੁੰਬਈ: ਮਹਾਰਾਸ਼ਟਰ ਦੇ ਠਾਣੇ 'ਚ ਟੀਵੀ ਨੂੰ ਲੈ ਕੇ ਸੱਸ ਅਤੇ ਨੂੰਹ 'ਚ ਲੜਾਈ ਹੋ ਗਈ। ਮਾਮਲਾ ਇਥੋਂ ਤੱਕ ਵਧ ਗਿਆ ਕਿ ਨੂੰਹ ਨੇ ਦੰਦਾਂ ਨਾਲ ਆਪਣੀ ਸੱਸ ਦੀਆਂ ਉਂਗਲਾਂ ਕੱਟ ਦਿੱਤੀਆਂ। ਮਹਿਲਾ ਨੇ ਬਚਾਅ ਲਈ ਆਏ ਆਪਣੇ ਪਤੀ ਨੂੰ ਵੀ ਥੱਪੜ ਮਾਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਸੱਸ ਦੀਆਂ ਉਂਗਲਾਂ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ।
ਘਟਨਾ ਠਾਣੇ ਜ਼ਿਲ੍ਹੇ ਦੇ ਅੰਬਰਨਾਥ ਸ਼ਹਿਰ ਦੀ ਇਕ ਸੁਸਾਇਟੀ ਦੀ ਹੈ। ਸੋਮਵਾਰ ਸਵੇਰੇ 32 ਸਾਲਾ ਵਿਜੇ ਕੁਲਕਰਨੀ (ਨੂੰਹ) ਆਪਣੇ ਘਰ ਟੀਵੀ ਦੇਖ ਰਹੀ ਸੀ। ਉਸੇ ਸਮੇਂ 60 ਸਾਲਾ ਵਰੁਸ਼ਾਲੀ ਕੁਲਕਰਨੀ (ਸੱਸ) ਭਜਨ ਗਾ ਰਹੀ ਸੀ। ਇਸ ਦੌਰਾਨ ਉਸ ਨੇ ਨੂੰਹ ਨੂੰ ਟੀਵੀ ਦੀ ਆਵਾਜ਼ ਘੱਟ ਕਰਨ ਲਈ ਕਿਹਾ ਪਰ ਨੂੰਹ ਨੇ ਗੱਲ ਨਹੀਂ ਸੁਣੀ ਅਤੇ ਵਾਲੀਅਮ ਘਟਾਉਣ ਦੀ ਬਜਾਏ ਵਧਾ ਦਿੱਤਾ।
ਨੂੰਹ ਦੀ ਹਰਕਤ ਤੋਂ ਨਾਰਾਜ਼ ਵਰੁਸ਼ਾਲੀ ਨੇ ਟੀਵੀ ਬੰਦ ਕਰ ਦਿੱਤਾ। ਇਸ ਤੋਂ ਬਾਅਦ ਦੋਹਾਂ ਦਾ ਝਗੜਾ ਹੋ ਗਿਆ ਅਤੇ ਨੂੰਹ ਨੇ ਗੁੱਸੇ ਵਿਚ ਸੱਸ ਦੇ ਹੱਥ ’ਤੇ ਦੰਦੀ ਵੱਢ ਦਿੱਤੀ। ਇਸ ਦੌਰਾਨ ਮਹਿਲਾ ਦੇ ਹੱਥ ਵਿਚੋਂ ਖੂਨ ਨਿਕਲਣ ਲੱਗਿਆ। ਇਸ ਦੌਰਾਨ ਜਦੋਂ ਮਹਿਲਾ ਦੇ ਪਤੀ ਨੇ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਤੀ ਨੂੰ ਥੱਪੜ ਮਾਰ ਦਿੱਤਾ। ਜਾਣਕਾਰੀ ਮੁਤਾਬਕ ਸੱਸ ਵਰੁਸ਼ਾਲੀ ਨੇ ਇਸ ਮਾਮਲੇ 'ਚ ਸ਼ਿਵਾਜੀ ਨਗਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੱਸ ਦੀ ਸ਼ਿਕਾਇਤ ਦੇ ਆਧਾਰ ’ਤੇ ਨੂੰਹ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।