
ਬੁੱਧਵਾਰ ਰਾਤ ਨੂੰ ਇਕ 25 ਸਾਲਾ ਨੌਜਵਾਨ ਗੋਮਤੀ ਦੇ ਕੰਢੇ 'ਤੇ ਸਥਿਤ ਭਗਵਾਨ ਹਨੂੰਮਾਨ ਮੰਦਰ 'ਚ ਦਾਖਲ ਹੋਇਆ
ਲਖਨਊ : ਪ੍ਰਾਚੀਨ ਹਨੂੰਮਾਨ ਮੰਦਰ ਵਿਚ ਇੱਟ ਮਾਰ ਕੇ ਮੂਰਤੀ ਅਤੇ ਝੰਡੇ ਨੂੰ ਤੋੜਨ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਰਾਤ ਨੂੰ ਇਕ 25 ਸਾਲਾ ਨੌਜਵਾਨ ਗੋਮਤੀ ਦੇ ਕੰਢੇ 'ਤੇ ਸਥਿਤ ਭਗਵਾਨ ਹਨੂੰਮਾਨ ਮੰਦਰ 'ਚ ਦਾਖਲ ਹੋਇਆ ਅਤੇ ਸ਼ਨੀ ਦੇਵ ਦੀ ਮੂਰਤੀ ਅਤੇ ਝੰਡੇ ਨੂੰ ਇੱਟਾਂ ਨਾਲ ਤੋੜ ਦਿੱਤਾ। ਪੁਜਾਰੀ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਫੜ ਲਿਆ, ਕੁੱਟਮਾਰ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।