ਗਿਰੀਰਾਜ ਸਿੰਘ ਬੋਲੇ, ‘ਅਸੀਂ ਗਾਵਾਂ ਦੀ ਫੈਕਟਰੀ ਲਗਾ ਦੇਵਾਂਗੇ, ਤਕਨੀਕ ਨਾਲ ਰੋਕਾਂਗੇ ਮਾਬ ਲਿੰਚਿੰਗ’
Published : Sep 1, 2019, 2:27 pm IST
Updated : Sep 5, 2019, 9:07 am IST
SHARE ARTICLE
Giriraj Singh
Giriraj Singh

ਅਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਇਕ ਵਾਰ ਫਿਰ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।

ਨਵੀਂ ਦਿੱਲੀ: ਅਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਇਕ ਵਾਰ ਫਿਰ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਪਸ਼ੂਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਇਕ ਸਮਾਰੋਹ ਦੌਰਾਨ ਕਿਹਾ ਕਿ, ‘ਤਕਨੀਕ ਦੀ ਵਰਤੋਂ ਨਾਲ ਆਉਣ ਵਾਲੇ ਸਮੇਂ ਵਿਚ ਸਿਰਫ਼ ਮਾਦਾ ਗਾਂ ਦਾ ਹੀ ਜਨਮ ਹੋਵੇਗਾ’। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਗਾਂ ਪੈਦਾ ਕਰਨ ਦੀ ਫੈਕਟਰੀ ਲਗਾ ਦੇਵਾਂਗੇ।

CowsCows

ਭਾਜਪਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਸ਼ੂਆਂ ਵਿਚ ਲਿੰਗ ਨਿਰਧਾਰਤ ਕਰਨ ਵਾਲੀ ਤਕਨੀਕ ਬਣਾਉਣ ਦੀ ਯੋਜਨਾ ਬਣਾਈ ਹੈ। ਨਵੀਂ ਤਕਨੀਕ ਨਾਲ ਹੁਣ ਸਿਰਫ਼ ਮਾਦਾ ਗਾਂ ਦਾ ਹੀ ਜਨਮ ਹੋਵੇਗਾ ਅਤੇ ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ। ਉਹਨਾਂ ਕਿਹਾ ਕਿ ਹੁਣ ਮਾਬ-ਲਿੰਚਿੰਗ ਦਾ ਸਵਾਲ ਨਹੀਂ ਹੋਵੇਗਾ ਅਤੇ ਸਾਡਾ ਜਾਨਵਰ ਉਪਯੋਗੀ ਹੋਵੇਗਾ।

Giriraj Singh slams Mamata Banerjee compares her with Kim JongGiriraj Singh

ਉਹਨਾਂ ਨੇ ਕਿਹਾ ਕਿ ਸਾਲ 2025 ਤੱਕ ਦੇਸ਼ ਵਿਚ 10 ਕਰੋੜ ਗਾਵਾਂ ਹੋ ਜਾਣਗੀਆਂ। ਉਹਨਾਂ ਕਿਹਾ ਕਿ ਜਿੰਨੀਆਂ ਗਾਵਾਂ ਹੋਣਗੀਆਂ, ਓਨਾ ਹੀ ਦੁੱਧ ਹੋਵੇਗਾ ਅਤੇ ਅਸੀਂ ਦੁੱਧ ਐਕਸਪੋਰਟ ਕਰਾਂਗੇ। ਇਸ ਨਾਲ ਕਿਸਾਨਾਂ ਨੂੰ ਸਵਾ ਤੋਂ ਡੇਢ ਲੱਖ ਦਾ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਜਦੋਂ ਅਸੀਂ ਫੈਕਟਰੀ ਬੋਲ ਰਹੇ ਹਾਂ ਤਾਂ ਕਈ ਲੋਕਾਂ ਨੂੰ ਹੈਰਾਨੀ ਹੋਵੇਗੀ ਕਿ ਗਾਂ ਦੀ ਫੈਕਟਰੀ ਕਿਵੇਂ ਲੱਗੇਗੀ।

CowCow

ਉਹਨਾਂ ਕਿਹਾ ਕਿ ਨਵੀਂ ਤਕਨੀਕ ਨਾਲ ਜੋ ਗਾਂ ਦੁੱਧ ਦੇਣ ਵਾਲੀ ਨਹੀਂ ਰਹੇਗੀ, ਉਸ ਦੇ ਅੰਦਰ 20 ਲੀਟਰ ਦੁੱਧ ਦੇਣ ਵਾਲੀ ਗਾਂ ਦਾ ਆਈਵੀਐਫ ਅਤੇ ਹੋਰ ਵੀ ਅਧੁਨਿਕ ਤਕਨੀਕ ਦੀ ਵਰਤੋਂ ਕਰਕੇ ਦੁੱਧ ਉਤਪਾਦਨ ਦੀ ਸਮਰੱਥਾ ਵਧਾਈ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਸਾਡੇ ਦੁੱਧ ਦੀ ਕੀਮਤ ਦੁਨੀਆਂ ਵਿਚ ਦੁੱਧ ਦੀਆਂ ਕੀਮਤਾਂ ਤੋਂ ਘੱਟ ਹੋਵੇਗੀ, ਇਸ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਖੁਸ਼ੀ ਆਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement