
ਦੋਹਾਂ ਕਾਨੂੰਨਾਂ ਤਹਿਤ ਅਪਰਾਧੀ ਵਿਰੁਧ ਮੁਕੱਦਮਾ ਚਲਾਇਆ ਜਾ ਸਕਦੈ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੋਟਰ ਵਾਹਨ ਕਾਨੂੰਨ ਤਹਿਤ ਤੇਜ਼ ਗਤੀ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਜਿਹੇ ਅਪਰਾਧ ਕਰਨ ਵਾਲੇ ਕਿਸੇ ਵਿਅਕਤੀ ਵਿਰੁਧ ਆਈਪੀਸੀ ਤਹਿਤ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਕਿਉਂਕਿ ਦੋਵੇਂ ਕਾਨੂੰਨ ਆਪੋ ਅਪਣੇ ਖੇਤਰ ਵਿਚ ਆਜ਼ਾਦਾਨਾ ਢੰਗ ਨਾਲ ਕੰਮ ਕਰਦੇ ਹਨ। ਅਦਾਲਤ ਨੇ ਕਿਹਾ, 'ਤੇਜ਼ੀ ਨਾਲ ਮੋਟਰੀਕਰਨ ਵਧਣ ਨਾਲ ਭਾਰਤ ਸੜਕ ਆਵਾਜਾਈ ਵਿਚ ਲੋਕਾਂ ਦੇ ਜ਼ਖ਼ਮੀ ਹੋਣ ਅਤੇ ਜਾਨ ਗਵਾਉਣ ਦੇ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।'
Indu Malhotra
ਜੱਜ ਇੰਦੂ ਮਲਹੋਤਰਾ ਅਤੇ ਜੱਜ ਸੰਜੀਵ ਖੰਨਾ ਦੇ ਬੈਂਚ ਨੇ ਗੁਹਾਟੀ ਹਾਈ ਕੋਰਟ ਦੇ 22 ਦਸੰਬਰ 2008 ਦੇ ਹੁਕਮ ਨੂੰ ਬੇਅਸਰ ਕਰ ਦਿਤਾ। ਹਾਈ ਕੋਰਟ ਨੇ ਕਿਹਾ ਸੀ ਕਿ ਜੇ ਕਿਸੇ ਵਿਅਕਤੀ ਵਿਰੁਧ ਮੋਟਰ ਵਾਹਨ ਕਾਨੂੰਨ ਤਹਿਤ ਤੇਜ਼ ਗਤੀ ਨਾਲ ਵਾਹਨ ਚਲਾਉਣ, ਖ਼ਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਅਤੇ ਹੋਰ ਸਬੰਧਤ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਗਿਆ ਹੈ ਤਾ ਉਸ ਵਿਰੁਧ ਆਈਪੀਸੀ ਤਹਿਤ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।'
Sanjiv Khanna
ਬੈਂਚ ਨੇ ਅਪਣੇ ਤਾਜ਼ਾ ਹੁਕਮ ਵਿਚ ਕਿਹਾ, 'ਸਾਡੀ ਰਾਏ ਵਿਚ ਕਾਨੂੰਨ ਦੀ ਸਥਿਤੀ ਸਥਾਪਤ ਹੈ। ਇਸ ਅਦਾਲਤ ਨੇ ਵਾਰ ਵਾਰ ਕਿਹਾ ਹੈ ਕਿ ਜਿਥੇ ਤਕ ਮੋਟਰ ਵਾਹਨਾਂ ਦਾ ਸਵਾਲ ਹੈ ਤਾਂ ਮੋਟਰ ਵਾਹਨ ਕਾਨੂੰਨ 1988 ਅਪਣੇ ਆਪ ਵਿਚ ਪੂਰਾ ਜ਼ਾਬਤ ਹੈ। ਮੋਟਰ ਵਾਹਨ ਹਾਦਸਿਆਂ ਨਾਲ ਸਬੰਧਤ ਅਪਰਾਧ ਲਈ ਆਈਪੀਸੀ ਤਹਿਤ ਮੁਕੱਦਮਾ ਚਲਾਉਣ 'ਤੇ ਕੋਈ ਰੋਕ ਨਹੀਂ।'
Supreme court
ਅਦਾਲਤ ਨੇ ਕਿਹਾ ਕਿ ਦੋਹਾਂ ਕਾਨੂੰਨਾਂ ਤਹਿਤ ਅਪਰਾਧੀ ਵਿਰੁਧ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਇਕ ਦੂਜੇ ਤੋਂ ਆਜ਼ਾਦ ਹੋ ਕੇ ਸਜ਼ਾ ਦਿਤੀ ਜਾ ਸਕਦੀ ਹੈ। ਬੈਂਚ ਨੇ ਕਿਹਾ ਕਿ ਵਿਸ਼ੇਸ਼ ਕਾਨੂੰਨ ਦੇ ਆਮ ਕਾਨੂੰਨ 'ਤੇ ਭਾਰੀ ਹੋਣ ਦਾ ਸਿਧਾਂਤ ਆਈਪੀਸੀ ਅਤੇ ਮੋਟਰ ਵਾਹਨ ਕਾਨੂੰਨ ਤਹਿਤ ਸੜਕ ਹਾਦਸੇ ਦੇ ਅਪਰਾਧ ਦੇ ਮਾਮਲਿਆਂ 'ਤੇ ਲਾਗੂ ਨਹੀਂ ਹੁੰਦਾ।