
ਕਾਫ਼ੀ ਲੰਮੇ ਅਰਸੇ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟਰਿੰਗ ਅਤੇ ਲਾਈਸੰਸ ਅਥਾਰਟੀ ਵਲੋਂ ਨਵੇਂ ਸਿਰਿਉਂ ਹਾਈ ਸਕਿਉਰਟੀ ਨੰਬਰ ਪਲੇਟਾਂ ਲਾਉਣ ਦਾ ਕੰਮ ਮੁੜ ...
ਚੰਡੀਗੜ੍ਹ, : ਕਾਫ਼ੀ ਲੰਮੇ ਅਰਸੇ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟਰਿੰਗ ਅਤੇ ਲਾਈਸੰਸ ਅਥਾਰਟੀ ਵਲੋਂ ਨਵੇਂ ਸਿਰਿਉਂ ਹਾਈ ਸਕਿਉਰਟੀ ਨੰਬਰ ਪਲੇਟਾਂ ਲਾਉਣ ਦਾ ਕੰਮ ਮੁੜ ਸ਼ੁਰੂ ਕਰ ਦਿਤਾ ਹੈ।ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਹੁਣ ਤਕ ਸੀ.ਐਚ.01ਬੀਐਮ ਮੋਟਰ ਵਾਹਨਾਂ ਦੀ ਸੀਰੀਜ਼ 'ਤੇ ਨੰਬਰ ਪਲੇਟਾਂ ਲਾਉਣ ਦਾ ਕੰਮ ਪੂਰਾ ਹੋ ਚੁਕਾ ਹੈ।
ਅਥਾਰਟੀ ਵਲੋਂ ਨਵੀਂ ਸੀਰੀਜ਼ ਸੀਐਚ01ਬੀਸੀ 'ਤੇ ਪਲੇਟਾਂ ਲਾਉਣ ਦਾ ਕੰਮ 2 ਜੁਲਾਈ 2018 ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਤਰ੍ਹਾਂ ਇਸ ਸੀਰੀਜ਼ ਦੇ ਮੋਟਰ ਵਾਹਨ ਮਾਲਕ 31 ਜੁਲਾਈ 2018 ਤਕ ਪਲੇਟਾਂ ਲਗਵਾ ਸਕਣਗੇ। ਇਸ ਤੋਂ ਪਹਿਲਾਂ ਸਟੇਟ ਅਥਾਰਟੀ ਸੀ.ਐਚ.01ਬੀ.ਐਸ. 'ਤੇ ਵੀ ਕੰਮ ਮੁਕੰਮਲ ਕਰ ਚੁਕੀ ਹੈ। ਵਿਭਾਗ ਦੇ ਇਕ ਬੁਲਾਰੇ ਅਨੁਸਾਰ ਜਿਨ੍ਹਾਂ ਸ਼ਹਿਰ ਵਾਸੀਆਂ ਨੇ ਪਹਿਲੀ ਦੋ ਸੀਰੀਜ਼ ਦੀਆਂ ਪਲੇਟਾਂ ਨਹੀਂ ਬਣਵਾਈਆਂ Àਨ੍ਹਾਂ ਵਿਰੁਧ ਪ੍ਰਸ਼ਾਸਨ ਨੇ ਟ੍ਰੈਫ਼ਿਕ ਪੁਲਿਸ ਨੂੰ ਵਾਹਨਾਂ ਦੇ ਚਲਾਨ ਕੱਟਣ ਲਈ ਚਿੱਠੀ ਲਿਖ ਦਿਤੀ ਹੈ।