
ਪੀਐਮਸੀ ਬੈਂਕ ‘ਚ ਫਸੇ ਪੈਸਿਆਂ ਨੂੰ ਲੈ ਕੇ ਸੜਕਾਂ ‘ਤੇ ਉਤਰੇ ਲੋਕ
ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਇਕ ਵੀਡੀਉ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਹੱਥ ‘ਚ ਤਖਤੀਆਂ ਫੜ੍ਹ ਸੜਕਾਂ ‘ਤੇ ਮੋਦੀ ਸਰਕਾਰ ਨੂੰ ਲਾਹਨਤਾਂ ਪਾ ਰਹੇ ਇਹ ਉਹ ਲੋਕ ਨੇ ਜਿਨ੍ਹਾਂ ਦਾ ਪੰਜਾਬ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ ‘ਚ ਖਾਤਾ ਹੈ। ਜਿਵੇਂ ਹੀ ਲੋਕਾਂ ਨੂੰ ਪੀਐਮਸੀ ਬੈਂਕ ਨੂੰ ਲੈ ਕੇ ਆਰਬੀਆਈ ਦੇ ਨਿਰਦੇਸ਼ਾਂ ਦੀ ਸੂਚਨਾ ਮਿਲੀ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
People
ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਖ਼ਾਤਾਧਾਰਕ ਇਕੱਠੇ ਹੋ ਕੇ ਸੜਕਾਂ ‘ਤੇ ਉੱਤਰ ਆਏ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਮਹਿਲਾ ਹੱਥ ‘ਚ ਤਸਵੀਰ ਫੜ੍ਹ ਉਚੀ-ਉਚੀ ਚੀਕਾਂ ਮਾਰਦੀ ਹੋਈ ਮੋਦੀ ਸਰਕਾਰ ਨੂੰ ਗੁਹਾਰ ਲਗਾਉਂਦੀ ਹੋਈ ਆਖ ਰਹੀ ਹੈ ਕਿ ਮੇਰੇ ਪਤੀ ਨੂੰ ਕੈਂਸਰ ਹੈ ਕ੍ਰਿਪਾ ਕਰਕੇ ਸਾਡੇ ਪੇਸੇ ਵਾਪਿਸ ਦੇ ਦਵੋ। ਫਿਲਹਾਲ ਬੈਂਕ ਦੇ ਮੌਜੂਦਾ ਮੈਨੇਜਿੰਗ ਡਾਇਰੈਕਟ ਜੋਏ ਥੋਮਸ ਨਿਯਮਾਂ ਦੇ ਉਲੰਘਣ ’ਤੇ ਅਫਸੋਸ ਪ੍ਰਗਟਾ ਰਹੇ ਨੇ।
People
ਦਾਅਵਾ ਕਰ ਰਹੇ ਨੇ ਕਿ ਬੈਂਕ ਛੇ ਮਹੀਨਿਆਂ ’ਚ ਸਭ ਠੀਕ ਕਰ ਲਵੇਗੀ ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਲੋਕਾਂ ਦਾ ਪੈਸਾ ਹਮੇਸ਼ਾਂ ਲਈ ਡੁੱਬ ਜਾਵੇਗਾ ਅਤੇ ਉਹਨਾਂ ਨੂੰ ਡੀ.ਆਈ.ਸੀ.ਜੀ.ਸੀ. ਤਹਿਤ ਸਿਰਫ਼ 1 ਲੱਖ ਤਕ ਦੀ ਰਾਸ਼ੀ ਵਾਪਸ ਮਿਲੇਗੀ। ਬੈਂਕਾਂ ਦੇ ਖਾਤਾਧਾਰਕਾਂ ਨੂੰ ਸਾਵਧਾਨੀ ਵਰਤਦੇ ਹੋਏ ਆਪਣੀ ਬੈਂਕ ਦੇ ਐੱਨ.ਪੀ.ਏ. ਦੀ ਜਾਣਕਾਰੀ ਜ਼ਰੂਰ ਰੱਖਣੀ ਚਾਹੀਦੀ ਏ ਤਾਂ ਜੋ ਅਜਿਹੇ ਬਿਨ ਬੁਲਾਏ ਸੰਕਟ ਤੋਂ ਬਚਿਆ ਜਾ ਸਕੇ।
ਲੋਕ ਬਹੁਤ ਸਾਰੀ ਗਿਣਤੀ ਵਿਚ ਸੜਕਾਂ ਤੇ ਉੱਤਰੇ ਹਨ। ਲੋਕਾਂ ਦੇ ਹੱਥਾਂ ਵਿਚ ਵੱਡੇ ਵੱਡੇ ਪੋਸਟਰ ਫੜੇ ਹੋਏ ਹਨ ਜਿਹਨਾਂ ਤੇ ਮੋਦੀ ਵਿਰੁਧ ਲਿਖਿਆ ਹੋਇਆ ਹੈ। ਉਹਨਾਂ ਵੱਲੋਂ ਮੋਦੀ ਨੂੰ ਤਾਹਨੇ ਦਿੱਤੇ ਜਾ ਰਹੇ ਹਨ ਕਿ ਉਹਨਾਂ ਨੇ ਮੋਦੀ ਨੂੰ ਵੋਟ ਦੇ ਕੇ ਕੋਈ ਗਲਤੀ ਕੀਤੀ ਹੈ ਜੋ ਉਹਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।