ਪੀਐਮਸੀ ਬੈਂਕ ਨੇ ਦੀਵਾਲੀ ਤੋਂ ਪਹਿਲਾਂ ਕੱਢਿਆ ਲੋਕਾਂ ਦਾ ਦੀਵਾਲਾ
Published : Oct 8, 2019, 9:57 am IST
Updated : Apr 10, 2020, 12:14 am IST
SHARE ARTICLE
PMC Bank
PMC Bank

ਭੜਕੇ ਲੋਕਾਂ ਨੇ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ

ਨਵੀਂ ਦਿੱਲੀ: ਪੰਜਾਬ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ ਯਾਨੀ ਪੀਐਮਸੀ ਨੇ ਦੀਵਾਲੀ ਤੋਂ ਪਹਿਲਾਂਹੀ ਖ਼ਾਤਾਧਾਰਕਾਂ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ। ਇਸ ਸਮੇਂ ਪੀਐਮਸੀ ਦੇ ਖ਼ਾਤਾਧਾਰਕਾਂ ਲਈ ਨੋਟਬੰਦੀ ਵਰਗੇ ਹਾਲਾਤ ਬਣੇ ਹੋਏ ਹਨ। ਮੁੰਬਈ ਵਿਚ ਆਰਬੀਆਈ ਦੇ ਸਾਹਮਣੇ ਭੜਕੇ ਲੋਕਾਂ ਨੇ ਪੀਐਮਸੀ ਦੇ ਵਿਰੁੱਧ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰਨ ਦੀ ਅਪੀਲ ਕੀਤੀ। ਵਿਰੋਧ ਵਿਚ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਕਰੀਬ ਅੱਠ ਘੰਟੇ ਤਕ ਰਸਤਾ ਰੋਕੋ ਅੰਦੋਲਨ ਕੀਤਾ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ।

ਬੈਂਕ ਵਿਚੋਂ ਪੈਸੇ ਕਢਵਾਉਣ ਜਾ ਰਹੇ ਖ਼ਾਤਾਧਾਰਕਾਂ ਨੂੰ ਖ਼ਾਲੀ ਹੱਥ ਪਰਤਣਾ ਪੈ ਰਿਹਾ ਹੈ।  ਬੈਂਕ ਵਿਚੋਂ ਪੈਸੇ ਕਢਵਾਉਣ ਦੀ ਇਕ ਲਿਮਟ ਤੈਅ ਕੀਤੀ ਗਈ ਹੈ। ਹਾਲਾਤ ਇਹ ਬਣ ਗਏ ਨੇ ਕਿ ਜਿੱਥੇ ਕਿਸੇ ਕੋਲ ਇਲਾਜ ਲਈ ਪੈਸੇ ਨਹੀਂ ਬਚੇ। ਉਥੇ ਹੀ ਪੈਸਿਆਂ ਦੀ ਕਮੀ ਕਾਰਨ ਕਿਸੇ ਦੀ ਬੇਟੀ ਦਾ ਵਿਆਹ ਰੁਕ ਗਿਆ ਹੈ। ਕਈਆਂ ਦੇ ਵਪਾਰ ’ਤੇ ਬੰਦ ਹੋਣ ਦੀ ਤਲਵਾਰ ਲਟਕ ਗਈ ਹੈ। ਇਹੀ ਵਜ੍ਹਾ ਹੈ ਕਿ ਲੋਕਾਂ ਦਾ ਗੁੱਸਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ।

ਪੀਐਮਸੀ ਬੈਂਕ ਦੀ ਸ਼ੁਰੂਆਤ ਸਾਇਨ ਜੀਟੀਬੀ ਨਗਰ ਦੇ ਇਕ ਛੋਟੇ ਜਿਹੇ ਕਮਰੇ ਤੋਂ ਹੋਈ ਸੀ। ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਸਿੱਖ ਸਮਾਜ ਦੇ ਲੋਕ ਵੀ ਰਹਿੰਦੇ ਹਨ ਜੋ ਪੀਐਮਸੀ ਬੈਂਕ ਨੂੰ ਅਪਣੇ ਸਮਾਜ ਦਾ ਬੈਂਕ ਮੰਨਦੇ ਹਨ। ਇਸ ਇਲਾਕੇ ਵਿਚ ਦੀਆਂ ਦੋ ਬ੍ਰਾਂਚਾਂ ਵਿਚ 50 ਹਜ਼ਾਰ ਤੋਂ ਜ਼ਿਆਦਾ ਪੀਐਮਸੀ ਦੇ ਖ਼ਾਤਾਧਾਰਕ ਨੇ ਮੰਗਲਵਾਰ ਨੂੰ ਜਿਵੇਂ ਹੀ ਪੀਐਮਸੀ ਬੈਂਕ ਨੂੰ ਲੈ ਕੇ ਆਰਬੀਆਈ ਦੇ ਨਿਰਦੇਸ਼ਾਂ ਦੀ ਸੂਚਨਾ ਮਿਲੀ ਤਾਂ ਵੱਡੀ ਗਿਣਤੀ ਵਿਚ ਖ਼ਾਤਾਧਾਰਕ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਨ ਲੱਗੇ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਦੀ ਤਾਇਨਾਤੀ ਕਰਨੀ ਪਈ।

ਉਧਰ ਮਹਾਰਾਸ਼ਟਰ ਰਾਜ ਕਾਂਗਰਸ ਸੂਬਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮੁਜ਼ੱਫ਼ਰ ਹੁਸੈਨ ਨੇ ਪੀੜਤਾਂ ਦੀ ਮਦਦ ਕਰਨ ਦੀ ਗੱਲ ਆਖੀ ਹੈ। ਅਪਣੇ ਇਕ ਬਿਆਨ ਵਿਚ ਉਨ੍ਹਾਂ ਆਖਿਆ ਕਿ ਕਾਂਗਰਸ ਪੀੜਤਾਂ ਨੂੰ ਇਨਸਾਫ਼ ਦਿਵਾਏਗੀ। ਇਸ ਦੇ ਲਈ ਪਾਰਟੀ ਇਕ ਵੈਬਸਾਈਟ ਬਣਾ ਰਹੀ ਹੈ, ਜਿੱਥੇ ਪੀੜਤ ਅਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਪਾਰਟੀ ਨੇ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਦੱਸ ਦਈਏ ਕਿ ਪੀਐਮਸੀ ਬੈਂਕ ਦੇਸ਼ ਦੇ 6 ਸੂਬਿਆਂ ਵਿਚ ਹੈ ਅਤੇ ਇਸ ਦੀਆਂ ਸਭ ਤੋਂ ਜ਼ਿਆਦਾ ਬ੍ਰਾਂਚਾਂ ਮਹਾਰਾਸ਼ਟਰ ਵਿਚ ਹਨ। ਖ਼ੈਰ ਪੀਐਮਸੀ ਬੈਂਕ ਘੋਟਾਲੇ ਨੇ ਲੋਕਾਂ ਦੀ ਦਿਵਾਲੀ ਨੂੰ ਦੀਵਾਲੇ ਵਿਚ ਬਦਲ ਦਿੱਤਾ ਹੈ ਪਰ ਦੇਖਣਾ ਹੋਵੇਗਾ ਕਿ ਮੋਦੀ ਸਰਕਾਰ ਇਨ੍ਹਾਂ ਪੀੜਤਾਂ ਲਈ ਕੀ ਕਦਮ ਉਠਾਉਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement