
ਕੋਰੋਨਾ ਮਹਾਂਮਾਰੀ ਦੌਰਾਨ ਤਬਲੀਗ਼ੀ ਜਮਾਤ ਦੇ ਪ੍ਰੋਗਰਾਮ ਸਬੰਧੀ ਫ਼ਿਰਕੂ ਨਫ਼ਰਤ ਫੈਲਾ ਰਿਹਾ ਸੀ ਮੀਡੀਆ : ਕੋਰਟ
ਨਵੀਂ ਦਿੱਲੀ, 8 ਅਕਤੂਬਰ : ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਅਜੋਕੇ ਸਮੇਂ ਵਿਚ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਸਭ ਤੋਂ ਵਧ ਦੁਰਵਰਤੋਂ ਕੀਤੀ ਗਈ ਹੈ।
ਜਸਟਿਸ ਉਲੇਮਾ ਏ ਹਿੰਦ ਅਤੇ ਹੋਰਾਂ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਦੌਰਾਨ ਚੀਫ਼ ਜਸਟਿਸ ਐਸ.ਏ. ਬੋਬੜੇ, ਨਯਯਾਮ ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਵੀ. ਇਨ੍ਹਾਂ ਪਟੀਸ਼ਨਾਂ ਵਿਚ ਦੋਸ਼ ਲਾਇਆ ਗਿਆ ਹੈ ਕਿ ਮੀਡੀਆ ਦਾ ਇਕ ਹਿੱਸਾ ਕੋਰੋਨਾ ਮਹਾਂਮਾਰੀ ਦੌਰਾਨ ਤਬਲੀਗੀ ਜਮਾਤ ਦੇ ਪ੍ਰੋਗਰਾਮ ਉੱਤੇ ਫ਼ਿਰਕੂ ਨਫ਼ਰਤ ਫ਼ੈਲਾ ਰਿਹਾ ਸੀ। ਬੈਂਚ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਜਮਾਤ ਦੀ ਤਰਫ਼ੋਂ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਕਿਹਾ ਕਿ ਕੇਂਦਰ ਨੇ ਅਪਣੇ ਹਲਫ਼ਨਾਮੇ ਵਿਚ ਕਿਹਾ ਹੈ ਕਿ ਪਟੀਸ਼ਨਕਰਤਾ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕੁਚਲਣਾ ਚਾਹੁੰਦੇ ਹਨ।
ਇਸ ਬਾਰੇ ਬੈਂਚ ਨੇ ਕਿਹਾ, “ਉਹ ਅਪਣੇ ਹਲਫ਼ਨਾਮੇ ਵਿਚ ਕੁਝ ਵੀ ਕਹਿਣ ਲਈ ਸੁਤੰਤਰ ਹਨ, ਜਿਵੇਂ ਤੁਸੀਂ ਜੋ ਚਾਹੁੰਦੇ ਹੋ ਬਹਿਸ ਕਰਨ ਲਈ ਸੁਤੰਤਰ ਹੋ। ਬੈਂਚ ਨਾਰਾਜ਼ ਸੀ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੱਕਤਰ ਦੀ ਬਜਾਏ ਇਕ ਵਧੀਕ ਸਕੱਤਰ ਨੇ ਇਕ ਹਲਫ਼ਨਾਮਾ ਦਾਖ਼ਲ ਕੀਤਾ ਜਿਸ ਵਿਚ ਤਬਲੀਗੀ ਜਮਾਤ ਮਾਮਲੇ ਵਿਚ ਮੀਡੀਆ ਰਿਪੋਰਟਿੰਗ ਦੇ ਸਬੰਧ ਵਿਚ “ਗ਼ੈਰ ਅਧਕਾਰਤ” ਅਤੇ “ਗੈਰ ਸੰਵੇਦਨਸ਼ੀਲ” ਗੱਲਾਂ ਲਿਖੀਆਂ ਗਈਆਂ ਸਨ। ਅਦਾਲਤ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੈਕਟਰੀ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਮਾਮਲਿਆਂ ਵਿਚ ਮੀਡੀਆ-ਪ੍ਰੇਰਿਤ ਰਿਪੋਰਟਿੰਗ ਨੂੰ ਰੋਕਣ ਲਈ ਪਹਿਲਾਂ ਚੁਕੇ ਗਏ ਕਦਮਾਂ ਦਾ ਵਿਸਥਾਰਪੂਰਵਕ ਲੇਖਾ ਦੇਣ। (ਏਜੰਸੀ)