
ਭਾਰਤ ਦੀ ਕੋਵਿਡ-19 ਦੀ ਲੜਾਈ ਲੋਕਾਂ ਦੇ ਚੱਲਦਿਆਂ ਅੱਗੇ ਵੱਧ ਰਹੀ ਹੈ ਤੇ ਇਸ ਨਾਲ ਕੋਵਿਡ ਵਾਰੀਅਰਜ਼ ਨੂੰ ਸ਼ਕਤੀ ਮਿਲੇਗੀ।
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਫਿਰ ਤੋਂ ਕੋਵਿਡ-19 COVID -19 ਮਹਾਮਾਰੀ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਪੀਐੱਮ ਨੇ ਇਹ ਜਾਣਕਾਰੀ ਟਵੀਟ ਤੇ ਹੈਸ਼ਟੈਗ ਰਾਹੀਂ #Unite2FightAgainstCorona ਕੀਤੀ ਹੈ। ਇਸ ਟਵੀਟਰ 'ਚ ਉਨ੍ਹਾਂ ਨੇ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਕੋਰੋਨਾ ਮਾਮਲਿਆਂ ਦੀ ਸੂਚੀ 'ਚ ਸਭ ਤੋਂ ਵੱਧ ਮਾਮਲੇ ਭਾਰਤ ਦੂਜੇ ਨੰਬਰ 'ਤੇ ਹੈ। ਬੀਤੇ ਕੁਝ ਹਫਤਿਆਂ ਤੋਂ ਹਰ ਦਿਨ 70 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।
PM MODIਦੇਖੋ PM ਮੋਦੀ ਦਾ ਟਵੀਟ
ਪੀਐੱਮ ਨੇ ਟਵੀਟ 'ਤੇ ਲਿਖਿਆ ਕਿ "ਭਾਰਤ ਦੀ ਕੋਵਿਡ-19 ਦੀ ਲੜਾਈ ਲੋਕਾਂ ਦੇ ਚੱਲਦਿਆਂ ਅੱਗੇ ਵੱਧ ਰਹੀ ਹੈ ਤੇ ਇਸ ਨਾਲ ਕੋਵਿਡ ਵਾਰੀਅਰਜ਼ ਨੂੰ ਸ਼ਕਤੀ ਮਿਲੇਗੀ। ਸਾਡੇ ਇਕਜੁੱਟ ਯਤਨ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਹਨ।
PM MODIਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕੋਰੋਨਾ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਨੂੰ ਵੀ ਲੋਕਾਂ ਨਾਲ ਇਕ ਵਾਰ ਫਿਰ ਸਾਂਝਾ ਕੀਤਾ। ਉਨ੍ਹਾਂ ਨੇ ਟਵੀਟ ਕੀਤਾ-ਆਓ ਕੋਰੋਨਾ ਨਾਲ ਲੜਣ ਲਈ ਇਕਜੁੱਟ ਹੋਈਏ! ਹਮੇਸ਼ਾ ਯਾਦ ਰੱਖੋ : ਮਾਸਕ ਜ਼ਰੂਰ ਪਾਓ। ਹੱਥ ਸਾਫ਼ ਕਰਦੇ ਰਹੋ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ। ਦੋ ਗਜ ਦੀ ਦੂਰੀ ਰੱਖੋ।"