
ਯੂਜੀਸੀ ਨੇ ਅਪਣੀ ਅਧਿਕਾਰਤ ਵੈੱਬਸਾਈਟ ugc.ac.in 'ਤੇ ਜਾਰੀ ਕੀਤੀ ਫਰਜ਼ੀ ਯੂਨੀਵਰਸਿਟੀਆਂ ਦੀ ਪੂਰੀ ਸੂਚੀ
ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਚੱਲ ਰਹੀਆਂ ਫਰਜ਼ੀ ਯੂਨੀਵਰਸਿਟੀਆਂ ਦੇ ਨਾਮ ਜਾਰੀ ਕੀਤੇ ਹਨ। ਯੂਜੀਸੀ ਨੇ ਅਪਣੀ ਅਧਿਕਾਰਤ ਵੈੱਬਸਾਈਟ ugc.ac.in 'ਤੇ ਇਹਨਾਂ ਸਾਰੀਆਂ ਫਰਜ਼ੀ ਯੂਨੀਵਰਸਿਟੀਆਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ।
UGC
ਇਸ ਸੂਚੀ ਵਿਚ ਕੁੱਲ 24 ਯੂਨੀਵਰਸਿਟੀਆਂ ਹਨ ਜੋ ਦੇਸ਼ ਦੇ ਵੱਖ ਵੱਖ ਸੂਬਿਆਂ ਦੀਆਂ ਹਨ। ਇਹਨਾਂ ਯੂਨੀਵਰਸਿਟੀਆਂ ਵਿਚੋਂ ਸਭ ਤੋਂ ਜ਼ਿਆਦਾ ਯੂਨੀਵਰਸਿਟੀਆਂ ਉੱਤਰ ਪ੍ਰਦੇਸ਼ ਵਿਚ ਹਨ। ਦੂਜੇ ਨੰਬਰ 'ਤੇ ਰਾਸ਼ਟਰੀ ਰਾਜਧਾਨੀ ਦਿੱਲੀ ਦਾ ਨਾਂਅ ਹੈ। ਇਸ ਸਬੰਧੀ ਯੂਜੀਸੀ ਨੇ ਨੋਟਿਸ ਜਾਰੀ ਕੀਤਾ ਹੈ।
UGC
ਇਸ ਵਿਚ ਲਿਖਿਆ ਗਿਆ ਹੈ ਕਿ ਸੰਸਦੀ ਐਕਟ ਅਤੇ ਯੂਜੀਸੀ ਐਕਟ ਦੀ ਧਾਰਾ 23 ਦੇ ਨਿਯਮਾਂ ਅਨੁਸਾਰ ਇਹਨਾਂ ਸਾਰੀਆਂ 24 ਸੰਸਥਾਵਾਂ ਨੂੰ 'ਯੂਨੀਵਰਸਿਟੀ' ਸ਼ਬਦ ਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਇਹ ਗੈਰ-ਮਾਨਤਾ ਪ੍ਰਾਪਤ ਸੰਸਥਾਵਾਂ ਹਨ ਜੋ ਯੂਜੀਸੀ ਐਕਟ 1956 ਦਾ ਉਲੰਘਣ ਕਰ ਰਹੇ ਹਨ।
UGC
ਫਰਜ਼ੀ ਯੂਨੀਵਰਸਿਟੀਆਂ ਦੇ ਨਾਂਅ
- ਵਾਰਣਸੇਅ ਸੰਸਕ੍ਰਿਤ ਯੂਨੀਵਰਸਿਟੀ, ਵਾਰਾਣਸੀ (ਉੱਤਰ ਪ੍ਰਦੇਸ਼)
- ਮਹਿਲਾ ਗ੍ਰਾਮ ਵਿਦਿਆਪੀਠ, ਪ੍ਰਯਾਗ (ਉੱਤਰ ਪ੍ਰਦੇਸ਼)
- ਗਾਂਧੀ ਹਿੰਦੀ ਵਿਦਿਆਪੀਠ, ਪ੍ਰਯਾਗ (ਉੱਤਰ ਪ੍ਰਦੇਸ਼)
- ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋਕਾੱਪਲੈਕਸ ਹੋਮਿਓਪੈਥੀ, ਕਾਨਪੁਰ (ਉੱਤਰ ਪ੍ਰਦੇਸ਼)
- ਨੇਤਾਜੀ ਸੁਭਾਸ਼ ਚੰਦਰ ਬੋਸ ਯੂਨੀਵਰਸਿਟੀ (ਓਪਨ), ਅਲੀਗੜ੍ਹ (ਉੱਤਰ ਪ੍ਰਦੇਸ਼)
- ਉੱਤਰ ਪ੍ਰਦੇਸ਼ ਯੂਨੀਵਰਸਿਟੀ, ਕੋਸੀ ਕਲਾਂ, ਮਥੁਰਾ (ਉੱਤਰ ਪ੍ਰਦੇਸ਼)
- ਮਹਾਰਾਣਾ ਪ੍ਰਤਾਪ ਸਿੱਖਿਆ ਨਿਕੇਤਨ ਯੂਨੀਵਰਸਿਟੀ, ਪ੍ਰਤਾਪਗੜ (ਉੱਤਰ ਪ੍ਰਦੇਸ਼)
- ਇੰਦਰਪ੍ਰਸਥ ਸਿੱਖਿਆ ਪ੍ਰੀਸ਼ਦ, ਸੰਸਥਾਗਤ ਖੇਤਰ, ਮਕਾਨਪੁਰ, ਨੋਇਡਾ (ਉੱਤਰ ਪ੍ਰਦੇਸ਼)
- ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ, ਦਰਿਆਗੰਜ (ਦਿੱਲੀ)
- ਯੂਨਾਈਟੇਡ ਨੇਸ਼ੰਸ ਯੂਨੀਵਰਸਿਟੀ, ਦਿੱਲੀ
- ਵੋਕੇਸ਼ਨਲ ਯੂਨੀਵਰਸਿਟੀ, ਦਿੱਲੀ
- ਏ.ਡੀ.ਆਰ-ਸੇਂਟ੍ਰਿਕ ਜਿਊਰੇਡਿਕਲ ਯੂਨੀਵਰਸਿਟੀ, ਰਾਜੇਂਦਰ ਪਲੇਸ (ਦਿੱਲੀ)
- ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਇੰਜੀਨੀਅਰਿੰਗ (ਦਿੱਲੀ)
- ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੇਲਫ ਇੰਮਲੋਏਮੇਂਟ, ਦਿੱਲੀ
- ਅਧਾਤਮਿਕ ਯੂਨੀਵਰਸਿਟੀ, ਰੋਹਿਨੀ (ਦਿੱਲੀ)
- ਇੰਡੀਅਨ ਇੰਸਟੀਚਿਊਟ ਅਲਟਰਨੇਟਿਕ ਮੈਡੀਸਨ, ਕੋਲਕਾਤਾ ਅਤੇ ਇੰਸਟੀਚਿਊਟ ਆਫ ਅਲਟਰਨੇਟਿਕ ਮੈਡੀਸਨ ਐਂਡ ਰਿਸਰਚ, ਕੋਲਕਾਤਾ (ਪੱਛਮੀ ਬੰਗਾਲ)
- ਨਵਭਾਰਤ ਐਜੂਕੇਸ਼ਨ ਕੌਂਸਲ, ਰੁਓਰਕੇਲਾ ਅਤੇ ਨਾਰਥ ਓਡੀਸ਼ਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ, ਮਯੂਰਭੰਜ (ਓਡੀਸ਼ਾ)
- ਬਡਗਨਵੀ ਗੌਰਮਿੰਟ ਵਰਲਡ ਓਪਨ ਯੂਨੀਵਰਸਿਟੀ ਐਜੂਕੇਸ਼ਨ ਸੁਸਾਇਟੀ, ਬੇਲਗਾਮ (ਕਰਨਾਟਕ)
- ਸੇਂਟ ਜਾਨਜ਼ ਯੂਨੀਵਰਸਿਟੀ, ਕ੍ਰਿਸ਼ਣਮ, ਕੇਰਲ
- ਰਾਜਾ ਅਰੇਬਿਕ ਯੂਨੀਵਰਸਿਟੀ, ਨਾਗਪੁਰ (ਮਹਾਰਾਸ਼ਟਰ)
- ਸ੍ਰੀ ਬੋਧੀ ਅਕੈਡਮੀ ਆਫ਼ ਹਾਇਰ ਐਜੂਕੇਸ਼ਨ (ਪੁਡੂਚੇਰੀ)
- ਕ੍ਰਾਈਸਟ ਨਿਊ ਟੈਸਟਾਮੈਂਟ ਡੀਮਡ ਯੂਨੀਵਰਸਿਟੀ, ਗੁੰਟੂਰ (ਆਂਧਰਾ ਪ੍ਰਦੇਸ਼)