ਸੀਨੀਅਰ ਕਾਂਗਰਸੀ ਵਿਧਾਇਕ ਨੇ ਮੋਦੀ ਨੂੰ ਲਿਖੀ ਚਿੱਠੀ, ‘ਨੋਟਾਂ ਤੋਂ ਹਟਾਉ ਗਾਂਧੀ ਦੀ ਫ਼ੋਟੋ....
Published : Oct 8, 2021, 9:34 am IST
Updated : Oct 8, 2021, 9:34 am IST
SHARE ARTICLE
Senior Congress MLA
Senior Congress MLA

'ਇਨ੍ਹਾਂ ਨੂੰ ਭ੍ਰਿਸ਼ਟਾਚਾਰ ਵਰਤਿਆ ਜਾ ਰਿਹੈ'

 

ਕੋਟਾ (ਰਾਜਸਥਾਨ) : ਕਾਂਗਰਸ ਦੇ ਸੀਨੀਅਰ ਵਿਧਾਇਕ ਤੇ ਸਾਬਕਾ ਮੰਤਰੀ ਭਰਤ ਸਿੰਘ ਨੇ ਪੀਐਮ ਮੋਦੀ ਨੂੰ ਚਿੱਠੀ ਲਿਖੀ ਹੈ ਜਿਸ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਕੋਟਾ ਗ੍ਰਾਮੀਣ ਦੇ ਸੰਗੋਦ ਤੋਂ ਕਾਂਗਰਸੀ ਵਿਧਾਇਕ ਭਰਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿਚ ਮੰਗ ਕੀਤੀ ਕਿ 500 ਤੇ 2000 ਰੁਪਏ ਦੇ ਨੋਟਾਂ ਤੋਂ ਗਾਂਧੀ ਦੀ ਫ਼ੋਟੋ ਨੂੰ ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ਭ੍ਰਿਸ਼ਟਾਚਾਰ ਲਈ ਕੀਤੀ ਜਾ ਰਹੀ ਹੈ। 

 

 ਹੋਰ ਵੀ ਪੜ੍ਹੋ ਲਖੀਮਪੁਰ ਘਟਨਾ: PM ਮੋਦੀ ਦੀ ਚੁੱਪੀ ’ਤੇ ਕਪਿਲ ਸਿੱਬਲ ਦਾ ਸਵਾਲ, ‘ਮੋਦੀ ਜੀ, ਤੁਸੀਂ ਚੁੱਪ ਕਿਉਂ ਹੋ?’

PM ModiPM Modi

 

ਭਰਤ ਸਿੰਘ ਨੇ ਚਿੱਠੀ ਵਿਚ ਲਿਖਿਆ ਕਿ ਮਹਾਤਮਾ ਗਾਂਧੀ ਸੱਚ ਦੇ ਪ੍ਰਤੀਕ ਹਨ ਤੇ ਭਾਰਤੀ ਰਿਜ਼ਰਵ ਬੈਂਕ ਦੇ 500 ਤੇ 2000 ਦੇ ਨੋਟਾਂ ’ਤੇ ਮਹਾਤਮਾ ਗਾਂਧੀ ਦਾ ਚਿੱਤਰ ਹੁੰਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੋਟਾਂ ਦੀ ਵਰਤੋਂ ਰਿਸ਼ਵਤ ਲੈਣ-ਦੇਣ ਲਈ ਕੀਤੀ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਮੋਦੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ 500 ਤੇ 2000 ਦੇ ਨੋਟ ਤੋਂ ਗਾਂਧੀ ਜੀ ਦੀ ਫੋਟੋ ਹਟਾ ਕੇ ਸਿਰਫ਼ ਚਸ਼ਮੇ ਜਾਂ ਅਸ਼ੋਕਾ ਚੱਕਰ ਦੀ ਤਸਵੀਰ ਨੂੰ ਲਗਾਉਣਾ ਚਾਹੀਦੀ ਹੈ। ਚਿੱਠੀ ਵਿਚ ਲਿਖਿਆ ਕਿ 75 ਸਾਲ ਦੇ ਦੇਸ਼ ਤੇ ਸਮਾਜ ਵਿਚ ਭਿ੍ਰਸ਼ਟਾਚਾਰ ਫੈਲ ਗਿਆ ਹੈ। 

 

 ਹੋਰ ਵੀ ਪੜ੍ਹੋ BJP MP ਦਾ ਸ਼ਾਹਰੁਖ਼ ਖ਼ਾਨ 'ਤੇ ਹਮਲਾ, ‘ਇਹੀ ਲੋਕ ਕਹਿੰਦੇ ਨੇ ਕਿ ਅਸੀਂ ਭਾਰਤ ’ਚ ਸੁਰੱਖਿਅਤ ਨਹੀਂ’

Mahatma Gandhi Mahatma Gandhi

 

ਇਸ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਰਾਜਸਥਾਨ ਵਿਚ ਏਸੀਬੀ ਵਿਭਾਗ ਅਪਣਾ ਕੰਮ ਕਰ ਰਿਹਾ ਹੈ। ਨਾਲ ਹੀ ਪ੍ਰਦੇ ਵਿਚ ਪਿਛਲੇ 2 ਸਾਲਾਂ ਵਿਚ ਜਨਵਰੀ 2019 ਤੋਂ 31 ਦਸਬੰਰ 616 ਟਰੈਪ ਕਰ ਦਰਜ ਕੀਤੇ ਗਏ ਹਨ। ਏਸੀਬੀ ਵਿਭਾਗ ਦੁਆਰਾ ਫ਼ਸਾਉਣ ਵਿਚ, ਰਿਸ਼ਵਤ ਦੀ ਰਕਮ 500 ਤੇ 2000 ਦੇ ਨੋਟਾਂ ਦੀ ਨਕਦੀ ਵਿਚ ਵਰਤੀ ਜਾਂਦੀ ਹੈ ਤੇ ਮਹਾਤਮਾ ਗਾਂਧੀ ਦੀ ਫ਼ੋਟੋ ਵਾਲੇ 500 ਤੇ 2000 ਦੇ ਵੱਡੇ ਨੋਟ ਬਾਰਾਂ, ਸ਼ਰਾਬ ਪਾਰਟੀਆਂ ਤੇ ਹੋਰ ਪਾਰਟੀਆਂ ਵਿਚ ਨੱਚਣ ਲਈ ਦੁਰਵਰਤੋਂ ਕੀਤੀ ਜਾਂਦੀ ਹੈ।

 

 ਹੋਰ ਵੀ ਪੜ੍ਹੋ ਅੱਜ ਲਖੀਮਪੁਰ ਪਹੁੰਚਣਗੇ ਨਵਜੋਤ ਸਿੱਧੂ, ਮੰਤਰੀਆਂ ਤੇ ਵਿਧਾਇਕਾਂ ਨਾਲ UP ਜਾਣ ਦੀ ਮਿਲੀ ਇਜਾਜ਼ਤ

notes, jewellery on roof of houseNotes

ਇਨ੍ਹਾਂ ਨੋਟਾਂ ’ਤੇ ਮਹਾਤਮਾ ਗਾਂਧੀ ਦੀ ਫ਼ੋਟੋ ਛਪੀ ਹੋਈ ਹੈ ਅਤੇ ਇਹ ਗਾਂਧੀ ਜੀ ਦੇ ਸਨਮਾਨ ਨੂੰ ਠੇਸ ਪਹੁੰਚਾਉਂਦੀ ਹੈ। ਇਸ ਨਾਲ ਹੀ ਭਰਤ ਸਿੰਘ ਨੇ ਲਿਖਿਆ ਕਿ ਗਾਂਧੀ ਦੀ ਤਸਵੀਰ ਸਿਰਫ਼ 5, 10, 20, 50, 100 ਤੇ 200 ਦੇ ਨੋਟਾਂ ’ਤੇ ਛਪੀ ਹੋਣੀ ਚਾਹੀਦੀ ਹੈ। ਇਨ੍ਹਾਂ ਛੋਟੇ ਨੋਟਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਨੋਟ ਗ਼ਰੀਬਾਂ ਲਈ ਲਾਭਦਾਇਕ ਹਨ। 

 ਹੋਰ ਵੀ ਪੜ੍ਹੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬੇਅਦਬੀ ਮਾਮਲੇ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਦੀ ਛੁੱਟੀ ਲਗਭਗ ਤੈਅ

Location: India, Rajasthan, Kota

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement