
ਕੇਂਦਰ ਸਰਕਾਰ ਨੇ ਜ਼ਾਈਡਸ ਕੈਡੀਲਾ ਦੀ ਬਿਨ੍ਹਾਂ ਸੂਈ ਵਾਲੀ ਕੋਰੋਨਾ ਵੈਕਸੀਨ ਦੀਆਂ ਇਕ ਕਰੋੜ ਖੁਰਾਕਾਂ ਖਰੀਦਣ ਦਾ ਆਰਡਰ ਦਿੱਤਾ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਜ਼ਾਈਡਸ ਕੈਡੀਲਾ ਦੀ ਬਿਨ੍ਹਾਂ ਸੂਈ ਵਾਲੀ ਕੋਰੋਨਾ ਵੈਕਸੀਨ ਦੀਆਂ ਇਕ ਕਰੋੜ ਖੁਰਾਕਾਂ ਖਰੀਦਣ ਦਾ ਆਰਡਰ ਦਿੱਤਾ ਹੈ। ਵੈਕਸੀਨ ਦੀ ਹਰ ਡੋਜ਼ ਦੀ ਕੀਮਤ 265 ਰੁਪਏ ਹੋਵੇਗੀ। ਕੇਂਦਰ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਜ਼ਾਈਡਸ ਕੈਡੀਲਾ ਅਪਣੀ ਕੋਵਿਡ ਵੈਕਸੀਨ ਦੀ ਕੀਮਤ 265 ਰੁਪਏ ਪ੍ਰਤੀ ਡੋਜ਼ ਰੱਖਣ ’ਤੇ ਸਹਿਮਤ ਹੋ ਗਈ ਹੈ ਪਰ ਇਸ ਬਾਰੇ ਫਿਲਹਾਲ ਫਾਈਨਲ ਡੀਲ ਹੋਣੀ ਬਾਕੀ ਹੈ।
Zydus Cadila
ਹੋਰ ਪੜ੍ਹੋ: ਨੋਟਬੰਦੀ ਦੇ 5 ਸਾਲ ਪੂਰੇ ਹੋਣ ‘ਤੇ ਯੂਥ ਕਾਂਗਰਸ ਦਾ RBI ਬਾਹਰ ਜ਼ਬਰਦਸਤ ਪ੍ਰਦਰਸ਼ਨ
ਜ਼ਾਈਡਸ ਦੀ ਜ਼ਾਇਕੋਵ-ਡੀ ਅਜਿਹੀ ਪਹਿਲੀ ਵੈਕਸੀਨ ਹੈ ਜਿਸ ਨੂੰ ਭਾਰਤ ਦੇ ਡਰੱਗ ਰੈਗੂਲੇਟਰ ਨੇ 12 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ਮਨਜ਼ੂਰੀ ਦਿੱਤੀ ਹੈ। ਸੂਤਰਾਂ ਅਨੁਸਾਰ ਕੇਂਦਰੀ ਸਿਹਤ ਮੰਤਰਾਲੇ ਨੇ ਟੀਕਾਕਰਨ ਪ੍ਰੋਗਰਾਮ ਵਿਚ ਦੇਸ਼ ਵਿਚ ਵਿਕਸਤ ਦੁਨੀਆ ਦੀ ਪਹਿਲੀ ਡੀਐਨਏ ਆਧਾਰਿਤ ਕੋਵਿਡ-19 ਵੈਕਸੀਨ ਨੂੰ ਸ਼ਾਮਲ ਕਰਨ ਲਈ ਸ਼ੁਰੂਆਤੀ ਕਦਮ ਚੁੱਕੇ ਹਨ।
Corona Vaccine
ਹੋਰ ਪੜ੍ਹੋ:ਉਪ ਮੁੱਖ ਮੰਤਰੀ ਦੇ ਜਵਾਈ ਨੂੰ ਪੰਜਾਬ ਗ੍ਰਹਿ ਵਿਭਾਗ ਵਿਚ AAG ਬਣਾਉਣਾ ਪੰਜਾਬ ਨਾਲ ਧੋਖ਼ਾ: ਰਾਘਵ ਚੱਢਾ
ਸ਼ੁਰੂਆਤ 'ਚ ਇਸ ਨੂੰ ਬਾਲਗਾਂ ਨੂੰ ਲਗਾਉਣ ਵਿਚ ਤਰਜੀਹ ਦਿੱਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਅਹਿਮਦਾਬਾਦ ਸਥਿਤ ਇਸ ਫਾਰਮਾ ਕੰਪਨੀ ਨੇ ਪਹਿਲਾਂ ਅਪਣੀ ਤਿੰਨ ਡੋਜ਼ ਵਾਲੀ ਦਵਾਈ ਦੀ ਕੀਮਤ 1900 ਰੁਪਏ ਰੱਖੀ ਸੀ।
India to buy 10 million doses of Zydus Cadila's Covid-19 vaccine
ਹੋਰ ਪੜ੍ਹੋ: ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਬੰਦ ਕਰੇ ਦਿੱਲੀ ਸਰਕਾਰ- ਬੂਟਾ ਸਿੰਘ ਸ਼ਾਦੀਪੁਰ
ਕੰਪਨੀ ਦੇ ਅਧਿਕਾਰੀਆਂ ਨੇ ਮੰਤਰਾਲੇ ਨੂੰ ਦੱਸਿਆ ਕਿ ਜ਼ਾਈਡਸ ਕੈਡੀਲਾ ਹਰ ਮਹੀਨੇ Zycov-D ਦੀਆਂ ਇਕ ਕਰੋੜ ਖੁਰਾਕਾਂ ਪ੍ਰਦਾਨ ਕਰਨ ਦੀ ਸਥਿਤੀ ਵਿਚ ਹੈ, ਤਿੰਨ ਖੁਰਾਕਾਂ 28 ਦਿਨਾਂ ਦੇ ਅੰਤਰਾਲ 'ਤੇ ਦਿੱਤੀਆਂ ਜਾਣੀਆਂ ਹਨ। ਦੇਸ਼ ਵਿਚ ਵਿਕਸਤ ਕੀਤੀ ਗਈ ਇਹ ਦੁਨੀਆ ਦੀ ਪਹਿਲੀ ਵੈਕਸੀਨ ਹੈ ਜੋ ਡੀਐਨਏ ਅਧਾਰਤ ਅਤੇ ਸੂਈ ਰਹਿਤ ਹੈ। Zykov-D ਨੂੰ 20 ਅਗਸਤ ਨੂੰ ਡਰੱਗ ਰੈਗੂਲੇਟਰ ਤੋਂ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲੀ ਸੀ।