
ਨੋਟਬੰਦੀ ਦੀ ਪੰਜਵੀਂ ਵਰ੍ਹੇਗੰਢ 'ਤੇ ਭਾਰਤੀ ਯੂਥ ਕਾਂਗਰਸ ਨੇ ਰਿਜ਼ਰਵ ਬੈਂਕ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ।
ਨਵੀਂ ਦਿੱਲੀ: ਨੋਟਬੰਦੀ ਦੀ ਪੰਜਵੀਂ ਵਰ੍ਹੇਗੰਢ 'ਤੇ ਭਾਰਤੀ ਯੂਥ ਕਾਂਗਰਸ ਨੇ ਰਿਜ਼ਰਵ ਬੈਂਕ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਨੋਟਬੰਦੀ ਨੂੰ ਵੱਡਾ ਘੁਟਾਲਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਨੋਟਬੰਦੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨ ਦਾ ਕੰਮ ਕੀਤਾ ਹੈ।
Youth Congress protest
ਹੋਰ ਪੜ੍ਹੋ: ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਬੰਦ ਕਰੇ ਦਿੱਲੀ ਸਰਕਾਰ- ਬੂਟਾ ਸਿੰਘ ਸ਼ਾਦੀਪੁਰ
ਇਹ ਕਦਮ ਮਾਸਟਰ ਸਟ੍ਰੋਕ ਦੀ ਬਜਾਏ ਤਬਾਹੀ ਸਾਬਤ ਹੋਇਆ। ਨੋਟਬੰਦੀ ਨਾਲ ਅੱਤਵਾਦ ਦੇ ਖਾਤਮੇ ਦਾ ਦਾਅਵਾ ਜੁਮਲਾ ਨਿਕਲਿਆ। ਨੋਟਬੰਦੀ ਨੇ ਦੇਸ਼ ਵਾਸੀਆਂ ਨੂੰ ਮੰਦੀ ਵਿਚ ਧੱਕ ਦਿੱਤਾ। ਉਹਨਾਂ ਕਿਹਾ ਕਿ ਨਕਲੀ ਨੋਟਾਂ ਨੂੰ ਖਤਮ ਕਰਨ ਲਈ ਨੋਟਬੰਦੀ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਅਸਲ ਵਿਚ ਨੋਟਬੰਦੀ ਤੋਂ ਬਾਅਦ ਨਕਲੀ ਨੋਟਾਂ ਦੀ ਗਿਣਤੀ ਵਧੀ ਹੈ।
Youth Congress protest
ਹੋਰ ਪੜ੍ਹੋ: ਉਪ ਮੁੱਖ ਮੰਤਰੀ ਦੇ ਜਵਾਈ ਨੂੰ ਪੰਜਾਬ ਗ੍ਰਹਿ ਵਿਭਾਗ ਵਿਚ AAG ਬਣਾਉਣਾ ਪੰਜਾਬ ਨਾਲ ਧੋਖ਼ਾ: ਰਾਘਵ ਚੱਢਾ
ਨੋਟਬੰਦੀ ਨੇ ਨਾ ਤਾਂ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ, ਨਾ ਹੀ ਆਰਥਿਕਤਾ ਨੂੰ ਨਕਦੀ ਰਹਿਤ ਬਣਾਇਆ ਅਤੇ ਨਾ ਹੀ ਅੱਤਵਾਦ ਨੂੰ ਸੱਟ ਮਾਰੀ। ਇਸ ਤੋਂ ਪਹਿਲਾਂ ਯੂਥ ਕਾਂਗਰਸ ਦੇ ਵਰਕਰ ਰਿਜ਼ਰਵ ਬੈਂਕ ਦੇ ਬਾਹਰ ਧਰਨਾ ਦੇਣ ਪਹੁੰਚੇ। ਇੱਥੇ ਦਿੱਲੀ ਪੁਲਿਸ ਨੇ ਪਹਿਲਾਂ ਹੀ ਬੈਰੀਕੇਡ ਲਗਾ ਕੇ ਸਾਰਿਆਂ ਨੂੰ ਰੋਕ ਲਿਆ ਹੈ।
Youth Congress protest
ਹੋਰ ਪੜ੍ਹੋ: ਕਲਯੁਗੀ ਪੁੱਤ ਦਾ ਕਾਰਾ: ਕੁੱਟ ਕੁੱਟ ਕੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ, ਕਤਲ ਕੇਸ ਦਰਜ
ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕੁਝ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਕੇ ਮੰਦਰ ਮਾਰਗ ਥਾਣੇ ਲਿਜਾਇਆ ਗਿਆ। ਪ੍ਰਦਰਸ਼ਨ ਕਰਨ ਵਾਲਿਆਂ ਵਿਚ ਭਈਆ ਪਵਾਰ, ਰਾਹੁਲ ਰਾਓ, ਅਜੈ ਚਿਕਾਰਾ, ਮੋਹਿਤ ਚੌਧਰੀ, ਰਣਵਿਜੇ ਸਿੰਘ ਲੋਚਾ ਆਦਿ ਹਾਜ਼ਰ ਸਨ।