ਤੇਲੰਗਨਾ ਦੇ ਸੀਐੱਮ ਨੇ ਦਿੱਤੀ ਭਾਜਪਾ ਆਗੂ ਨੂੰ ਚੇਤਾਵਨੀ, 'ਤੁਹਾਡੀ ਜੀਭ ਕੱਟ ਦਵਾਂਗੇ'
Published : Nov 8, 2021, 6:10 pm IST
Updated : Nov 8, 2021, 6:10 pm IST
SHARE ARTICLE
K Chandrasekhar Rao
K Chandrasekhar Rao

ਅਰੁਣਾਚਲ ‘ਚ ਚੀਨ ਸਾਡੇ ‘ਤੇ ਹਮਲਾ ਕਰ ਰਿਹਾ ਹੈ ਪਰ ਕੇਂਦਰ ਨੇ ਕੋਈ ਕਾਰਵਾਈ ਨਹੀਂ ਕੀਤੀ।

 

ਹੈਦਰਾਬਾਦ - ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰੇਸ਼ਖਰ ਰਾਓ ਨੇ ਐਤਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਬੰਦੀ ਸੰਜੇ ਨੂੰ ਚਿਤਾਵਨੀ ਦਿੱਤੀ ਕਿ ਉਹ ‘loose talk’ ਕਰਨ ਤੋਂ ਗੁਰੇਜ਼ ਕਰਨ ਨਹੀਂ ਤਾਂ ‘ਅਸੀਂ ਉਨ੍ਹਾਂ ਦੀ ਜੀਭ ਵੱਢ ਦੇਵਾਂਗੇ।’

Bandi Sanjay KumarBandi Sanjay Kumar

ਸੀਐਮ ਨੇ ਕਿਹਾ ਕਿ ਸੰਜੇ ਤੇਲੰਗਾਨਾ ਦੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਕਰਨ ਲਈ ਕਹਿ ਰਹੇ ਹਨ। ਇਹ ਝੂਠੀ ਉਮੀਦ ਵੀ ਦੇ ਰਹੇ ਹਨ ਕਿ ਭਾਜਪਾ ਉਨ੍ਹਾਂ ਦੀ ਫਸਲ ਦੀ ਖਰੀਦ ਯਕੀਨੀ ਬਣਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਕਿਹਾ ਹੈ ਕਿ ਉਹ ਝੋਨਾ ਨਹੀਂ ਖਰੀਦੇਗੀ। ਇਸ ਕਾਰਨ ਖੇਤੀ ਮੰਤਰੀ ਨੇ ਕਿਸਾਨਾਂ ਨੂੰ ਨੁਕਸਾਨ ਤੋਂ ਬਚਣ ਲਈ ਹੋਰ ਫ਼ਸਲਾਂ ਦੀ ਚੋਣ ਕਰਨ ਲਈ ਕਿਹਾ ਹੈ। ਕੇਂਦਰ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਰ ਰਿਹਾ ਹੈ।’

Telangana CM K Chandrasekhar RaoTelangana CM K Chandrasekhar Rao

ਕੇਸੀਆਰ ਨੇ ਕਿਹਾ, ‘ਮੈਂ ਸਿੱਧਾ ਸਬੰਧਿਤ ਕੇਂਦਰੀ ਮੰਤਰੀ ਕੋਲ ਗਿਆ ਅਤੇ ਕੇਂਦਰ ਨੂੰ ਖਰੀਦਿਆ ਚਾਵਲ ਲੈਣ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਇਸ ਬਾਰੇ ਫੈਸਲਾ ਲੈ ਕੇ ਮੈਨੂੰ ਸੂਚਿਤ ਕਰਨਗੇ ਪਰ ਅਜੇ ਤੱਕ ਮੈਨੂੰ ਕੋਈ ਸੁਨੇਹਾ ਨਹੀਂ ਮਿਲਿਆ। ਤੇਲੰਗਾਨਾ ਰਾਜ ਵਿਚ ਪਹਿਲਾਂ ਹੀ ਪਿਛਲੇ ਸਾਲ ਪੰਜ ਲੱਖ ਟਨ ਝੋਨਾ ਪਿਆ ਹੈ ਪਰ ਕੇਂਦਰ ਇਸ ਦੀ ਖਰੀਦ ਨਹੀਂ ਕਰ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਨੂੰ ਉਨ੍ਹਾਂ ਫਸਲਾਂ ਨੂੰ ਬੀਜਣ ਲਈ ਕਹਿਣ ਲਈ ਪ੍ਰਦੇਸ਼ ਭਾਜਪਾ ਪ੍ਰਧਾਨ ਸੰਜੇ ‘ਤੇ ਨਿਸ਼ਾਨਾ ਸਾਧਿਆ ਜੋ ਕੇਂਦਰ ਨਹੀਂ ਖਰੀਦ ਰਿਹਾ।

Bandi Sanjay KumarBandi Sanjay Kumar

ਮੁੱਖ ਮੰਤਰੀ ਨੇ ਕਿਹਾ, ‘ਕੇਂਦਰ ਕਹਿ ਰਿਹਾ ਹੈ ਕਿ ਉਹ ਝੋਨਾ ਨਹੀਂ ਖਰੀਦੇਗਾ ਅਤੇ ਸੂਬਾ ਭਾਜਪਾ ਪ੍ਰਧਾਨ ਕਹਿ ਰਿਹਾ ਹੈ ਕਿ ਅਸੀਂ ਖਰੀਦਾਂਗੇ। ਫਜ਼ੂਲ ਗੱਲਾਂ ਤੋਂ ਬਚੋ। ਜੇਕਰ ਤੁਸੀਂ ਸਾਡੇ ਬਾਰੇ ਬੇਲੋੜੀ ਟਿੱਪਣੀ ਕਰੋਗੇ ਤਾਂ ਅਸੀਂ ਤੁਹਾਡੀ ਜੀਭ ਕੱਟ ਦੇਵਾਂਗੇ। ਸੀਐਮ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ, ‘ਬੰਦੀ ਸੰਜੇ ਕਹਿੰਦਾ ਹੈ ਕਿ ਉਹ ਮੈਨੂੰ ਜੇਲ੍ਹ ਭੇਜ ਦੇਣਗੇ। ਮੈਂ ਉਸ ਨੂੰ ਚੁਣੌਤੀ ਦਿੰਦਾ ਹਾਂ, ਮੈਨੂੰ ਹੱਥ ਲਾ ਕੇ ਦਿਖਾਓ। ਕੇਸੀਆਰ ਨੇ ਕਿਹਾ, ‘ਅਰੁਣਾਚਲ ‘ਚ ਚੀਨ ਸਾਡੇ ‘ਤੇ ਹਮਲਾ ਕਰ ਰਿਹਾ ਹੈ ਪਰ ਕੇਂਦਰ ਨੇ ਕੋਈ ਕਾਰਵਾਈ ਨਹੀਂ ਕੀਤੀ।

ਅਸੀਂ ਹੁਣ ਤੱਕ ਚੁੱਪ ਸੀ ਪਰ ਹੁਣ ਚੁੱਪ ਨਹੀਂ ਬੈਠਾਂਗੇ। ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਕੇਸੀਆਰ ਨੇ ਕਿਹਾ, ‘ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’ ‘ਤੁਸੀਂ (ਭਾਜਪਾ) ਕਿਸਾਨਾਂ ਨੂੰ ਕਾਰ ਨਾਲ ਮਾਰ ਰਹੇ ਹੋ। ਭਾਜਪਾ ਦੇ ਇੱਕ ਮੁੱਖ ਮੰਤਰੀ ਨੇ ਲੋਕਾਂ ਨੂੰ ਕਿਸਾਨਾਂ ਦੀ ਕੁੱਟਮਾਰ ਕਰਨ ਲਈ ਕਿਹਾ।’

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement