ਕਲਯੁਗੀ ਪੁੱਤ ਦਾ ਕਾਰਾ: ਕੁੱਟ ਕੁੱਟ ਕੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ, ਕਤਲ ਕੇਸ ਦਰਜ
Published : Nov 8, 2021, 5:07 pm IST
Updated : Nov 8, 2021, 5:07 pm IST
SHARE ARTICLE
Samrala Murder Case
Samrala Murder Case

ਸਮਰਾਲਾ ਦੇ ਪਿੰਡ ਪੂਨੀਆ ਵਿਖੇ ਇਕ ਸ਼ਰਾਬੀ ਪੁੱਤ ਵਲੋਂ ਡੰਡੇ ਨਾਲ ਕੁੱਟ ਕੁੱਟ ਕੇ ਆਪਣੀ ਮਾਂ ਦਾ ਕਤਲ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।

ਸਮਰਾਲਾ (ਧਰਮਿੰਦਰ ਸਿੰਘ)-ਸਮਰਾਲਾ ਦੇ ਪਿੰਡ ਪੂਨੀਆ ਵਿਖੇ ਇਕ ਸ਼ਰਾਬੀ ਪੁੱਤ ਵਲੋਂ ਡੰਡੇ ਨਾਲ ਕੁੱਟ ਕੁੱਟ ਕੇ ਆਪਣੀ ਮਾਂ ਦਾ ਕਤਲ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਭਿੰਦਰ ਕੌਰ ਉਮਰ 65 ਸਾਲ ਵਜੋਂ ਹੋਈ। ਪੁਲਿਸ ਨੇ ਕਾਤਲ ਪੁੱਤ ਜਗਜੀਵਨ ਰਾਮ ਖਿਲਾਫ਼ ਕਤਲ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

Police Incharge Police Incharge

ਹੋਰ ਪੜ੍ਹੋ: ਸਕਾਟਲੈਂਡ ਦੀਆਂ ਸੜਕਾਂ ’ਤੇ ਕਿਸਾਨਾਂ ਦੇ ਹੱਕ ‘ਚ ਗੂੰਜੇ ਨਾਅਰੇ, ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ

ਮਿਲੀ ਜਾਣਕਾਰੀ ਅਨੁਸਾਰ ਭਿੰਦਰ ਕੌਰ ਆਪਣੇ ਵੱਡੇ ਲੜਕੇ ਜਗਜੀਵਨ ਰਾਮ ਦੇ ਨਾਲ ਰਹਿੰਦੀ ਸੀ। ਜਗਜੀਵਨ ਅਕਸਰ ਸ਼ਰਾਬ ਪੀ ਕੇ ਪਰਿਵਾਰਕ ਮੈਂਬਰਾਂ ਨਾਲ ਝਗੜਾ ਕਰਦਾ ਰਹਿੰਦਾ ਸੀ, ਜਿਸ ਕਰਕੇ ਉਸ ਦੀ ਘਰਵਾਲੀ ਵੀ ਲੜ ਕੇ ਪੇਕੇ ਗਈ ਹੋਈ ਸੀ। ਸੋਮਵਾਰ ਸਵੇਰੇ ਜਗਜੀਵਨ ਰਾਮ ਨੇ ਡੰਡੇ ਨਾਲ ਆਪਣੀ ਮਾਂ ਦੀ ਕੁੱਟਮਾਰ ਕੀਤੀ। ਕੁੱਟਮਾਰ ਨਾਲ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਭਿੰਦਰ ਕੌਰ ਦੀ ਮੌਤ ਹੋ ਗਈ।

Police StationPolice Station

ਹੋਰ ਪੜ੍ਹੋ: ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਦੀ CM Channi ਬਾਰੇ ਕੀ ਹੈ ਰਾਇ? ਕੈਪਟਨ ਤੋਂ ਨਾਰਾਜ਼ ਹਨ ਲੋਕ

ਜਗਜੀਵਨ ਰਾਮ ਦੇ ਭਰਾ ਦਲਵੀਰ ਸਿੰਘ ਨੇ ਦੱਸਿਆ ਕਿ ਜਗਜੀਵਨ ਰਾਮ  ਨੇ ਸ਼ਰਾਬ ਦੇ ਨਸ਼ੇ ਵਿਚ ਉਹਨਾਂ ਦੀ ਮਾਂ ਦੀ ਕੁੱਟਮਾਰ ਕਰਕੇ ਕਤਲ ਕਰ ਦਿੱਤਾ। ਉਧਰ ਸਮਰਾਲਾ ਥਾਣਾ ਮੁਖੀ ਕੁਲਵੰਤ ਸਿੰਘ ਨੇ ਕਿਹਾ ਕਿ ਮ੍ਰਿਤਕ ਭਿੰਦਰ ਕੌਰ ਦੇ ਛੋਟੇ ਲੜਕੇ ਦਲਵੀਰ ਸਿੰਘ ਦੀ ਸ਼ਿਕਾਇਤ ’ਤੇ ਜਗਜੀਵਨ ਰਾਮ ਖਿਲਾਫ਼ ਕਤਲ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement