ਭੀਮ ਫੌਜ ਨੇ ਕੀਤਾ ਮੰਦਰਾਂ ਉਤੇ ਕਬਜਾ ਕਰਨ ਦਾ ਐਲਾਨ, ‘ਹਨੂੰਮਤ ਧਾਮ’ ਦੀ ਸੁਰੱਖਿਆ ਵਧਾਈ ਗਈ
Published : Dec 8, 2018, 12:59 pm IST
Updated : Dec 8, 2018, 12:59 pm IST
SHARE ARTICLE
Hanuman Temple
Hanuman Temple

ਉੱਤਰ ਪ੍ਰਦੇਸ਼ ਵਿਚ ਮੁਜੱਫ਼ਰ ਨਗਰ ਦੇ ਮਸ਼ਹੂਰ ਮੰਦਰ  ਹਨੂੰਮਤ ਧਾਮ.....

ਨਵੀਂ ਦਿੱਲੀ (ਭਾਸ਼ਾ): ਉੱਤਰ ਪ੍ਰਦੇਸ਼ ਵਿਚ ਮੁਜੱਫ਼ਰ ਨਗਰ ਦੇ ਮਸ਼ਹੂਰ ਮੰਦਰ  ਹਨੂੰਮਤ ਧਾਮ ਵਿਚ ਖੁਫਿਆ ਵਿਭਾਗ ਦੇ ਇਨਪੁਟ ਤੋਂ ਬਾਅਦ ਸੁਰੱਖਿਆ ਵਧਾ ਦਿਤੀ ਗਈ ਹੈ। ਦੱਸ ਦਈਏ ਕਿ ਹਨੂੰਮਤ ਧਾਮ ਉਤੇ ਕਬਜਾ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪੂਰੇ ਮੰਦਰ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ। ਇਹ ਕਦਮ ਭੀਮ ਫੌਜ ਦੇ ਇਸ ਤਰ੍ਹਾਂ ਦੇ ਸਾਰੇ ਮੰਦਰਾਂ ਉਤੇ ਕਬਜਾ ਕਰਨ ਦੇ ਐਲਾਨ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਭੀਮ ਫੌਜ ਦੇ ਪ੍ਰਮੁੱਖ ਸ਼ਿਵ ਨੇ ਪਿਛਲੇ ਐਤਵਾਰ ਨੂੰ ਕਿਹਾ ਸੀ ਕਿ ਦਲਿਤ ਸਮੁਦਾਏ ਦੇ ਲੋਕਾਂ ਨੂੰ ਸਾਰੇ ਹਨੂੰਮਾਨ ਮੰਦਰਾਂ ਉਤੇ ਕਬਜਾ ਕਰਕੇ

Hanuman TempleHanuman Temple

ਉਥੇ ਦਲਿਤ ਪੁਜਾਰੀ ਨਿਯੁਕਤ ਕਰਨਾ ਚਾਹੀਦਾ ਹੈ। ਸ਼ਿਵ ਨੇ ਇਹ ਐਲਾਨ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੁਆਰਾ ਹਨੂੰਮਾਨ ਨੂੰ ਦਲਿਤ ਦੱਸੇ ਜਾਣ ਤੋਂ ਬਾਅਦ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੀ.ਐਸੀ ਅਤੇ ਪੁਲਿਸ ਟੀਮ ਹਨੂੰਮਤ ਧਾਮ ਵਿਚ ਤੈਨਾਤ ਕੀਤੀ ਗਈ ਹੈ, ਤਾਂਕਿ ਭੀਮ ਫੌਜ ਦੇ ਕਰਮਚਾਰੀਆਂ ਦੁਆਰਾ ਮੰਦਰ ਉਤੇ ਕਬਜਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਇਥੇ ਕਿਸੇ ਵੀ ਘਟਨਾ ਦੀ ਕੋਈ ਖਬਰ ਨਹੀਂ ਹੈ। ਰਾਜਸਥਾਨ ਦੇ ਅਲਵਰ ਜਿਲ੍ਹੇ ਵਿਚ ਇਕ ਰੈਲੀ ਸੰਬੋਧਿਤ ਕਰਦੇ ਹੋਏ ਆਦਿਤਿਅਨਾਥ ਨੇ ਕਿਹਾ ਸੀ, ‘‘ਹਨੂੰਮਾਨ ਇਕ ਬਨਵਾਸੀ, ਵੰਚਿਤ ਅਤੇ ਦਲਿਤ ਸਨ।

Hanuman TempleHanuman Temple

ਬਜਰੰਗ ਬਲਵਾਨ ਨੇ ਉੱਤਰ ਤੋਂ ਦੱਖਣ ਤੱਕ ਅਤੇ ਪੂਰਵ ਤੋਂ ਪੱਛਮ ਤੱਕ ਸਾਰੇ ਭਾਰਤੀ ਸਮੁਦਾਇਆਂ ਨੂੰ ਨਾਲ ਜੋੜਨ ਲਈ ਕੰਮ ਕੀਤਾ।’’ ਆਦਿਤਿਅਨਾਥ ਨੂੰ ਇਕ ਦਕਸ਼ਿਣ ਪੰਥੀ ਸਮੂਹ ਨੇ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ ਉਨ੍ਹਾਂ ਨੂੰ ਭਗਵਾਨ ਹਨੂੰਮਾਨ ਨੂੰ ਦਲਿਤ ਦੱਸਣ ਉਤੇ ਮਾਫੀ ਮੰਗਣ ਨੂੰ ਕਿਹਾ ਹੈ। ਉਥੇ ਹੀ,  ਪਿਛਲੇ ਹਫ਼ਤੇ ਅਨੁਸੂਚਤ ਜਨਜਾਤੀ ਰਾਸ਼ਟਰੀ ਕਮਿਸ਼ਨ (ਐਨਸੀਏਸਟੀ) ਦੇ ਪ੍ਰਮੁੱਖ ਨੰਦ ਕੁਮਾਰ ਸਾਂਈ ਨੇ ਦਾਅਵਾ ਕੀਤਾ ਸੀ ਕਿ ਹਨੂੰਮਾਨ ਆਦੀਵਾਸੀ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM
Advertisement