
ਚੁਸਤ ਦੋਸ਼ੀਆਂ ਦੇ ਗਿਰੋਹ ਏ.ਟੀ.ਐਮ ਫ੍ਰਾਡ ਦੇ ਜ਼ਰੀਏ ਲੋਕਾਂ ਨੂੰ ਚੂਨਾ ਲਗਾ ਰਹੇ ਹਨ। ਦੇਸ਼ ਦੇ ਕਈਂ ਹਿੱਸਿਆਂ ਵਿਚ ਇਸ ਤਰ੍ਹਾਂ ਦੇ ਅਪਰਾਧ ਰੋਜ਼ਾਨਾ...
ਨਵੀਂ ਦਿੱਲੀ (ਭਾਸ਼ਾ) : ਚੁਸਤ ਦੋਸ਼ੀਆਂ ਦੇ ਗਿਰੋਹ ਏ.ਟੀ.ਐਮ ਫ੍ਰਾਡ ਦੇ ਜ਼ਰੀਏ ਲੋਕਾਂ ਨੂੰ ਚੂਨਾ ਲਗਾ ਰਹੇ ਹਨ। ਦੇਸ਼ ਦੇ ਕਈਂ ਹਿੱਸਿਆਂ ਵਿਚ ਇਸ ਤਰ੍ਹਾਂ ਦੇ ਅਪਰਾਧ ਰੋਜ਼ਾਨਾ ਹੋ ਰਹੇ ਹਨ। ਰਾਜਧਾਨੀ ਦਿੱਲੀ ਏ.ਟੀ.ਐਮ ਨਾਲ ਜੁੜੇ ਫ੍ਰਾਡ ਦੀਆਂ ਘਟਨਾਵਾਂ ਜਿਸ ਤਰ੍ਹਾਂ ਰੋਜ਼ਾਨਾਂ ਵੱਧ ਰਹੀਆਂ ਹਨ। ਇਥੇ ਇਕ ਗੈਂਗ ਨਹੀਂ, ਕਈਂ ਗੈਂਗ ਦੇ ਇਕ ਸਮੇਂ ਹੀ ਕ੍ਰਿਰਿਆਸ਼ੀਲ ਹੋਣ ਦਾ ਪਤਾ ਚਲਦਾ ਹੈ। ਏ.ਟੀ.ਐਮ ਫ੍ਰਾਡ ਨਾਲ ਜੁੜੇ ਹਾਲ ਹੀ ਦੀ ਘਟਨਾ ਦਿੱਲੀ ਦੀ ਹੈ। ਜਿਥੇ ਪੂਰੇ ਏ.ਟੀ.ਐਮ ਨੂੰ ਹੀ ਹੈਕ ਕਰਕੇ ਇਕੋਂ ਸਮੇਂ ਕਈਂ ਲੋਕਾਂ ਨੂੰ ਚੂਨਾ ਲਗਾਇਆ ਹੈ।
ਜਾਣਕਾਰਾਂ ਦੇ ਮੁਤਾਬਿਕ ਏ.ਟੀ.ਐਮ ਤੋਂ ਪੈਸਿਆਂ ਦੀ ਲੁੱਟ ਦੇ ਲਈ ਮਾਚਿਸ ਦੀ ਤੀਲੀ, ਗਲੁ ਸਟਿਕ, ਥਰਮ ਕੈਮ, ਸਕੀਮਰ, ਟ੍ਰਿਕ ਏਟ ਪਾਉਚ ਅਤੇ ਸਲੀਕ ਟ੍ਰਿਕ ਕੈਸ਼ ਡਿਸਪੈਂਸਰ ਆਦਿ ਤਰੀਕਿਆਂ ਦਾ ਇਸਤੇਮਾਲ ਹੋ ਰਿਹਾ ਹੈ। ਸਾਈਬਰ ਐਕਸਪਰਟ ਪ੍ਰਵੇਸ਼ ਚੌਧਰੀ ਦਾ ਦਾਅਵਾ ਹੈ ਕਿ ਚਿਰਾਗ ਦਿੱਲੀ ਵਿਚ ਪੀਐਨਬੀ ਦੇ ਏਟੀਐਮ ਹੈਕ ਕੇਸ ਵਿਚ ਸਕੀਮਰ ਟ੍ਰਿਕ ਦਾ ਹੀ ਇਸਤੇਮਾਲ ਕੀਤਾ ਗਿਆ ਹੋਵੇਗਾ। ਇਸ ਦਾ ਏਟੀਐਮ ਫ੍ਰਾਡ ਲਈ ਇਹਨਾਂ ਦਿਨਾਂ ਵਿਚ ਸਭਤੋਂ ਜ਼ਿਆਦਾ ਇਸਤੇਮਾਲ ਹੋ ਰਿਹਾ ਹੈ।
ਕ੍ਰਿਪਟਸ ਸਾਈਬਰ ਸਿਕੁਰਿਟੀ ਏਜੰਸੀ ਦੇ ਡਾਇਰੈਕਟਰ ਮਨੀਸ਼ ਕੁਮਾਵਤ ਇਸ ਡਿਵਾਈਸ ਅਤੇ ਇਸਤੇਮਾਲ ਦੀ ਤਕਨੀਕ ਦੀ ਜਾਣਕਾਰੀ ਦਿੰਦੇ ਹੋਏ ਕਹਿੰਦੇ ਹਨ ਕਿ ਏਟੀਐਮ ਕਲੋਨਿੰਗ ਕਾਰਡ ਉਤੇ ਨਿਰਭਰ ਕਰਦਾ ਹੈ ਕਿ ਕਿਵੇਂ ਹੈ। ਜੇਕਰ ਤੁਸੀਂ ਮੈਨੂੰ ਫ੍ਰੈਸ਼ ਏਟੀਐਮ ਦਿੰਦੇ ਹੋ ਅਤੇ ਮੇਰੇ ਕੋਲ ਖਾਲੀ ਕਾਰਡ ਹੈ ਤਾਂ ਮੈਂ ਆਸਾਨੀ ਨਾਲ ਕਲੋਨਿੰਗ ਕਰ ਸਕਦਾ ਹਾਂ। ਉਸ ਦੇ ਲਈ ਇਕ ਡਿਵਾਈਸ ਹੁੰਦਾ ਹੈ, ਜਿਸ ਨਾਲ ਉਸ ਨੂੰ ਸਕੈਨ ਕਰਕੇ ਖਾਲੀ ਕਾਰਡ ਉਤੇ ਪਾ ਦਿਤਾ ਜਾਂਦਾ ਹੈ। ਉਸ ਤੋਂ ਬਾਅਦ ਜ਼ਰੂਰਤ ਪੈਂਦੀ ਹੈ।
ਏਟੀਐਮ ਪਿੰਨ ਦੀਆਂ ਜਿਵੇਂ ਫ੍ਰਾਡ ਕਾਲਸ ਦੇ ਜ਼ਰੀਏ ਯੂਜ਼ਰ ਤੋਂ ਫੋਨ ਉਤੇ ਵੀ ਲਿਆ ਜਾ ਸਕਦਾ ਹੈ ਅਤੇ ਏਟੀਐਮ ਵਿਚ ਖੜ੍ਹੇ ਹੋ ਕੇ ਪਿਛੇ ਤੋਂ ਪਿੰਨ ਨੂੰ ਨੋਟ ਕਰਕੇ ਵੀ। ਕੁਮਾਵਤ ਨੇ ਦੱਸਿਆ ਹੈ ਕਿ ਕਈਂ ਵਾਰ ਯੂਜ਼ਰ ਏਟੀਐਮ ਮਸ਼ੀਨ ਉਤੇ ਟ੍ਰਾਂਜੈਕਸ਼ਨ ਲਈ ਜਾਂਦਾ ਹੈ। ਕਾਰਡ ਸਵਾਈਪ ਵੀ ਕਰਦਾ ਹੈ ਪਰ ਪਿੰਡ ਭਰਨ ਤੋਂ ਬਾਅਦ ਐਰਰ ਜਾਂ ਟ੍ਰਾਂਜੈਕਸ਼ਨ ਫੇਲ ਦੇਖ ਕੇ ਵਾਪਿਸ ਆ ਜਾਂਦਾ ਹੈ। ਕੁਝ ਦੇਰ ਬਾਅਦ ਉਸ ਨੂੰ ਟ੍ਰਾਂਜੈਕਸ਼ਨ ਸਕਸੈਸ ਹੋਣ ਦਾ ਮੈਸੇਜ਼ ਮਿਲਦਾ ਹੈ। ਇਹ ਸਾਰੀਆਂ ਚੀਜ਼ਾਂ ਇਕ ਸਕੀਮਰ ਡਿਵਾਇਸ ਦੇ ਜ਼ਰੀਏ ਹੁੰਦੀਆਂ ਹਨ।
ਇਸ ਡਿਵਾਇਸ ਤੋਂ ਏਟੀਐਮ ਕਲੋਨ ਹੋ ਜਾਂਦਾ ਹੈ। ਅਤੇ ਜਿਹੜਾ ਨੰਬਰ ਪੈਡ ਹੈ ਉਸ ਵਿਚ ਇਕ ਫੇਕ ਨੰਬਰ ਪੈਡ ਲਗਾ ਦਿਤਾ ਜਾਂਦਾ ਹੈ। ਅਤੇ ਫੇਕ ਨੰਬਰ ਪੈਡ ਪਿੰਨ ਕਲੈਕਟ ਕਰਦਾ ਰਹਿੰਦਾ ਹੈ। ਸਾਈਬਰ ਐਕਸਪਰਟ ਦੇ ਮੁਤਾਬਿਕ ਆਨਲਾਈਨ ਟ੍ਰਾਂਜੈਕਸ਼ਨ ਵਿਚ ਕੋਈ ਦਿੱਕਤ ਨਹੀਂ ਹੈ। ਸਾਈਬਰ ਸਿਕੁਰਿਟੀ ਨੂੰ ਲੈ ਕੇ ਜਾਗਰੂਕ ਹੋਣ ਲਈ ਟ੍ਰੇਨਿੰਗ ਲਈ ਜਾ ਸਕਦੀ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਯੂਜ਼ਰ ਦਾ ਕਾਰਡ ਸਵਾਈਪ ਕਰਦੇ ਸਮੇਂ ਥੋੜ੍ਹਾ ਅਲਰਟ ਰਹਿਣਾ ਚਾਹੀਦੈ। ਕਾਰਡ ਸਮੂਦਲੀ ਨਾ ਜਾ ਰਿਹਾ ਹੋਵੇ ਤਾਂ ਚੈੱਕ ਕਰ ਲੈਣਾ ਚਾਹੀਦੈ ਕਿ ਕੋਈ ਡੂਪਲੀਕੇਟ ਡਿਵਾਈਸ ਤਾਂ ਨਹੀਂ ਅਤੇ ਨੰਬਰ ਪਲੇਟ ਕੁਝ ਉਖੜੀ ਹੋਈ ਤਾਂ ਨਹੀਂ ਹੈ। ਉਪਰ ਨੀਚੇ ਦੇਖ ਲੈਣਾ ਚਾਹੀਦੈ ਕਿ ਕੋਈ ਕੈਮਰਾ ਤਾਂ ਨਹੀਂ ਲੱਗਿਆ ਹੋਇਆ।