
ਦੇਸ਼ ਦੇ ਕਈ ਰਾਸ਼ਟਰੀ ਬੈਂਕਾਂ ਨੇ ਅਪਣੇ ਗਾਹਕਾਂ ਨੂੰ ਇਕ ਨਵੀਂ ਸਹੂਲਤ ਦਿਤੀ ਹੈ। ਏਟੀਐਮ-ਡੈਬਿਟ ਕਾਰਡ ਨੂੰ ਬਲਾਕ - ਅਨਬਲਾਕ ਕਰਨਾ ਹੁਣ ਬੇਹੱਦ ...
ਨਵੀਂ ਦਿੱਲੀ : (ਭਾਸ਼ਾ) ਦੇਸ਼ ਦੇ ਕਈ ਰਾਸ਼ਟਰੀ ਬੈਂਕਾਂ ਨੇ ਅਪਣੇ ਗਾਹਕਾਂ ਨੂੰ ਇਕ ਨਵੀਂ ਸਹੂਲਤ ਦਿਤੀ ਹੈ। ਏਟੀਐਮ-ਡੈਬਿਟ ਕਾਰਡ ਨੂੰ ਬਲਾਕ - ਅਨਬਲਾਕ ਕਰਨਾ ਹੁਣ ਬੇਹੱਦ ਆਸਾਨ ਹੋਵੇਗਾ। ਸਟੇਟ ਬੈਂਕ ਆਫ ਇੰਡੀਆ (SBI), ICICI ਬੈਂਕ, ਸੈਂਟਰਲ ਬੈਂਕ ਅਤੇ IDBI ਬੈਂਕ ਨੇ ਅਪਣੇ ਮੋਬਾਈਲ ਐਪਲੀਕੇਸ਼ਨ ਵਿਚ ਨਵਾਂ ਫੀਚਰ ਜੋੜਿਆ ਹੈ। ਇਸ ਤੋਂ ਇਲਾਵਾ ਨੈਟ ਬੈਂਕਿੰਗ ਦੇ ਜ਼ਰੀਏ ਵੀ ਗਾਹਕ ਅਪਣੇ ਏਟੀਐਮ/ਡੈਬਿਟ ਕਾਰਡ ਨੂੰ ਬਲਾਕ/ਅਨਬਲਾਕ ਕਰ ਪਾਓਗੇ। ਕਾਰਡ ਗੁਆਚ ਜਾਣ ਜਾਂ ਚੋਰੀ ਹੋ ਜਾਣ ਦੀ ਹਾਲਤ ਵਿਚ ਇਹ ਫੀਚਰ ਬਹੁਤ ਕੰਮ ਆਉਂਦਾ ਹੈ।
ATM-Debit Card holders
ਹੁਣੇ ਤੱਕ ਗਾਹਕਾਂ ਨੂੰ ਸਿਰਫ ਕਾਰਡ ਬਲਾਕ ਕਰਨ ਦੀ ਸਹੂਲਤ ਦਿਤੀ ਜਾਂਦੀ ਸੀ। ਸੈਂਟਰਲ ਬੈਂਕ ਦੀ ਐਪ ‘Cent Mobile’, ਐਸਬੀਆਈ ਨੇ ‘SBI Quick’, ਆਈਸੀਆਈਸੀਆਈ ਨੇ ‘I Mobile’ ਅਤੇ ਆਈਡੀਬੀਆਈ ਦੀ ‘IDBI bank Go Mobile’ ਐਪਲਿਕੇਸ਼ਨਸ ਉਤੇ ਗਾਹਕ ਇਹ ਫੀਚਰ ਇਸਤੇਮਾਲ ਕਰ ਸਕਦੇ ਹਨ। ਜੇਕਰ ਤੁਹਾਡੇ ਫੋਨ 'ਤੇ ਬੈਂਕ ਦੀ ਐਪ ਨਹੀਂ ਹੈ ਤਾਂ ਪਹਿਲਾਂ ਪਲੇ ਸਟੋਰ/ਐੱਪਲ ਸਟੋਰ ਤੋਂ ਡਾਉਨਲੋਡ ਕਰੋ। ਰਜਿਸਟਰ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਕਾਰਡ ਲਾਕ/ਅਨਲਾਕ ਦਾ ਫੀਚਰ ਨਜ਼ਰ ਆਵੇਗਾ। ਤੁਹਾਨੂੰ ਕਾਰਡ ਨੰਬਰ ਦੇ ਆਖਰੀ ਚਾਰ ਅੰਕ ਪੁੱਛੇ ਜਾਣਗੇ।
Credit and debit card
ਇਸ ਤੋਂ ਇਲਾਵਾ ਰਜਿਸਟਰਡ ਮੋਬਾਈਲ ਨੰਬਰ 'ਤੇ OTP ਵੀ ਭੇਜਿਆ ਜਾ ਸਕਦਾ ਹੈ। www.onlinesbi.com 'ਤੇ ਅਪਣੇ ਯੂਜ਼ਰਨੇਮ ਅਤੇ ਪਾਸਵਰਡ ਦੇ ਨਾਲ ਲਾਗ ਇਨ ਕਰੋ। e-Services ਟੈਬ ਵਿਚ ATM Card Services > Block ATM Card ਉਤੇ ਕਲਿਕ ਕਰੋ। ਅਪਣਾ ਉਹ ਅਕਾਉਂਟ ਚੁਣੋ ਜਿਸ ਦਾ ਕਾਰਡ ਤੁਸੀਂ ਬਲਾਕ/ਅਨਬਲਾਕ ਕਰਨਾ ਚਾਹੁੰਦੇ ਹੋ। ਸਾਰੇ ਕਾਰਡਸ ਦੀ ਇਕ ਲਿਸਟ ਸਾਹਮਣੇ ਆਵੇਗੀ। ਕਾਰਡ ਚੁਣੋ, ਮੰਗੀ ਗਈ ਡਿਟੇਲਸ ਵੈਰੀਫਾਈ ਕਰੋ।
SBI
ਵੈਰੀਫਿਕੇਸ਼ਨ ਲਈ OTP ਜਾਂ ਪ੍ਰੋਫਾਈਲ ਪਾਸਵਰਡ ਵਿਚੋਂ ਇਕ ਦਾ ਵਿਕਲਪ ਚੁਣੋ। ਜਾਣਕਾਰੀ ਭਰ ਕੇ ਐਂਟਰ ਕਰੋ। ਤੁਹਾਡੇ ਕਾਰਡ ਦੇ ਬਲਾਕ/ਅਨਬਲਾਕ ਹੋਣ ਦੀ ਪੁਸ਼ਟੀ ਸਕਰੀਨ 'ਤੇ ਦਿਖਾਇਆ ਹੋਇਆ ਹੋਵੋਗੇ।