
ਬੋਰਡ ਵਿਚ ਲਿਖਿਆ ਗਿਆ ਹੈ ਕਿ ਜ਼ਹੀਰ ਕੁਰੈਸ਼ੀ, ਭਾਜਪਾ ਰਾਜ ਇਕਾਈ ਦੇ ਘੱਟ ਗਿਣਤੀ ਦੇ ਨੇਤਾ ਨੂੰ ਟਰੱਸਟੀ ਦੇ ਹੁਕਮਾਂ ਮੁਤਾਬਕ ਮਸਜਿਦ ਵਿਚ ਦਾਖਲ ਹੋਣ ਦਾ ਅਧਿਕਾਰ ਨਹੀਂ ਹੈ।
ਗੁਜਰਾਤ, ( ਭਾਸ਼ਾ ) : ਗੁਜਰਾਤ ਦੇ ਵਡੋਦਰਾ ਸਥਿਤ ਮਸਜਿਦ ਦੇ ਗੇਟ 'ਤੇ ਇਕ ਬੋਰਡ ਲਟਕਿਆ ਹੋਇਆ ਹੈ ਜਿਸ ਵਿਚ ਮੁਸਲਮਾਨ ਭਾਜਪਾ ਨੇਤਾ 'ਤੇ ਪਾਬੰਦੀ ਲਗਾਉਂਦੇ ਹੋਏ ਲਿਖਿਆ ਗਿਆ ਹੈ ਕਿ ਉਹਨਾਂ ਨੂੰ ਅੰਦਰ ਦਾਖਲ ਹੋਣ ਦਾ ਅਧਿਕਾਰ ਨਹੀਂ ਦਿਤਾ ਗਿਆ ਹੈ। ਪੁਲਿਸ ਨੇ ਇਸ ਸਬੰਧੀ ਕਿਹਾ ਹੈ ਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਬੋਰਡ ਕਿਸ ਨੇ ਲਗਾਇਆ ਹੈ। ਮਸਜਿਦ ਨੇ ਮੁਸਲਮਾਨ ਭਾਜਪਾ ਨੇਤਾ ਦੇ ਦਾਖਲੇ 'ਤੇ ਲਗਾਈ ਪਾਬੰਦੀ
police commissioner Anupam Singh Gehlot
ਵਡੋਦਰਾ ਦੇ ਯਕੂਟਪੁਰਾ ਖੇਤਰ ਵਿਖੇ ਮੌਜੂਦ ਇਸ ਮਸਜਿਦ ਦੇ ਗੇਟ 'ਤੇ ਲੱਗੇ ਬੋਰਡ ਵਿਚ ਲਿਖਿਆ ਗਿਆ ਹੈ ਕਿ ਜ਼ਹੀਰ ਕੁਰੈਸ਼ੀ, ਭਾਜਪਾ ਰਾਜ ਇਕਾਈ ਦੇ ਘੱਟ ਗਿਣਤੀ ਦੇ ਨੇਤਾ ਨੂੰ ਟਰੱਸਟੀ ਦੇ ਹੁਕਮਾਂ ਮੁਤਾਬਕ ਮਸਜਿਦ ਵਿਚ ਦਾਖਲ ਹੋਣ ਦਾ ਅਧਿਕਾਰ ਨਹੀਂ ਹੈ। ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਬੋਰਡ ਕਿਸ ਨੇ ਲਗਾਇਆ ਹੈ।
Babri Issue
ਕੁਰੈਸ਼ੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਦਿੱਲੀ ਵਿਚ ਭਾਜਪਾ ਦੇ ਮੁਸਲਮਾਨ ਨੇਤਾਵਾਂ ਦੇ ਨਾਲ ਇਕ ਬੈਠਕ ਵਿਚ ਉਹਨਾਂ ਦਾ ਹਿੱਸਾ ਲੈਣਾ ਚੰਗਾ ਨਹੀਂ ਲਗਾ। ਇਹ ਬੈਠਕ ਬਾਬਰੀ ਮਸਜਿਦ ਵਿਵਾਦ ਦਾ ਹੱਲ ਕੱਢਣ ਲਈ ਬੁਲਾਈ ਗਈ ਸੀ। ਘਟਨਾ ਤੋਂ ਬਾਅਦ ਮਸਜਿਦ ਦੇ ਟਰੱਸਟੀਆਂ ਨੇ ਇਹ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਕੁਰੈਸ਼ੀ ਤੇ ਪਾਬੰਦੀ ਲਗਾਉਣ ਨੂੰ ਲੈ ਕੇ ਉਹਨਾਂ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।