
ਦਿੱਲੀ ਵਿਚ ਕਾਂਗਰਸ ਨੇਤਾ ਜਗਦੀਸ਼ ਸ਼ਰਮਾ ਦੇ ਘਰ ਉਤੇ ਸ਼ਨਿਚਰਵਾਰ ਸਵੇਰੇ ਈਡੀ ਨੇ ਛਾਪਾ ਮਾਰਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁੱਛਗਿਛ ਲਈ ਇਨਫੋਰਸਮੈਂਟ ...
ਨਵੀਂ ਦਿੱਲੀ : (ਪੀਟੀਆਈ) ਦਿੱਲੀ ਵਿਚ ਕਾਂਗਰਸ ਨੇਤਾ ਜਗਦੀਸ਼ ਸ਼ਰਮਾ ਦੇ ਘਰ ਉਤੇ ਸ਼ਨਿਚਰਵਾਰ ਸਵੇਰੇ ਈਡੀ ਨੇ ਛਾਪਾ ਮਾਰਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁੱਛਗਿਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ਵੀ ਲਿਜਾਇਆ ਗਿਆ। ਕਾਂਗਰਸ ਨੇਤਾ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੈਨੂੰ ਉਨ੍ਹਾਂ ਦੇ ਦਫਤਰ ਲਿਜਾਇਆ ਜਾ ਰਿਹਾ ਹੈ। ਉਥੇ ਹੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਰੌਬਰਟ ਵਾਡਰਾ ਨਾਲ ਜੁਡ਼ੇ ਕਈ ਟਿਕਾਣਿਆਂ ਉਤੇ ਦਿਲੀ ਅਤੇ ਬੈਂਗਲੁਰੂ ਵਿਚ ਛਾਪੇਮਾਰੀ ਕੀਤੀ ਸੀ।
Jagdish Sharma, Congress: I am being taken (by Enforcement Directorate) for questioning. #Delhi pic.twitter.com/nIZrSW5PqC
— ANI (@ANI) 8 December 2018
ਜਿਸ ਤੋਂ ਬਾਅਦ ਕਾਂਗਰਸ ਨੇ ਇਸ ਛਾਪੇਮਾਰੀ ਨੂੰ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਦੱਸਿਆ। ਖਬਰਾਂ ਦੇ ਮੁਤਾਬਕ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਰੱਖਿਆ ਸਪਲਾਈ ਕਰਨ ਵਾਲਿਆਂ ਵਲੋਂ ਰੁਪਏ ਜਮ੍ਹਾਂ ਹੋਏ ਹਨ। ਸੂਤਰਾਂ ਦੇ ਮੁਤਾਬਕ ਦਿੱਲੀ ਤੋਂ ਇਲਾਵਾ ਵਾਡਰਾ ਦੇ ਸਾਥੀਆਂ ਨਾਲ ਸਬੰਧਤ ਲੋਕਾਂ ਦੇ ਬੈਂਗਲੁਰੂ ਸਥਿਤ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਛਾਪੇ ਦੀ ਇਹ ਖਬਰ ਰਾਜਸਥਾਨ ਅਤੇ ਤੇਲੰਗਾਨਾ ਵਿਚ ਵੋਟਿੰਗ ਖਤਮ ਹੋਣ ਦੇ ਕੁੱਝ ਹੀ ਮਿੰਟ ਬਾਅਦ ਆਈ।
Delhi: Enforcement Directorate has conducted a raid at the residence of Congress' Jagdish Sharma. He has been taken to the ED office for questioning. pic.twitter.com/hBHkMaRNq1
— ANI (@ANI) 8 December 2018
ਇਸ ਮਾਮਲੇ ਵਿਚ ਰੌਬਰਟ ਵਾਡਰਾ ਦੇ ਵਕੀਲ ਸੁਮਨ ਜੋਤੀ ਖੇਤਾਨ ਨੇ ਕਿਹਾ ਕਿ ਉਨ੍ਹਾਂ ਨੇ ਸਕਾਈਲਾਈਟ ਹੌਸਪਿਟੈਲਿਟੀ ਦੇ ਸਾਡੇ ਲੋਕਾਂ ਨੂੰ ਅੰਦਰ ਬੰਦ ਕਰ ਰੱਖਿਆ ਹੈ। ਉਹ ਕਿਸੇ ਨੂੰ ਅੰਦਰ ਜਾਣ ਦੀ ਮਨਜ਼ੂਰੀ ਨਹੀਂ ਦੇ ਰਹੇ ਹਨ। ਉਨ੍ਹਾਂ ਨੇ ਸਵਾਲ ਚੁੱਕਿਆ, ਕੀ ਇਹ ਨਾਜੀਵਾਦ ਹੈ ? ਕੀ ਇਹ ਇਕ ਜੇਲ੍ਹ ਹੈ ?