ਬੀਐਸਐਫ਼ ਜਵਾਨਾਂ ਨੇ ਘੇਰਿਆ ਦੋ ਘੂਸਪੈਠੀਆਂ ਨੂੰ, ਪਾਕਿ ਫ਼ੌਜ ਦੇ ਆਈਡੀ ਕਾਰਡ, ਕਰੰਸੀ ਬਰਾਮਦ
Published : Oct 29, 2018, 12:55 pm IST
Updated : Oct 29, 2018, 12:55 pm IST
SHARE ARTICLE
BSF apprehend two infiltrators, recovered the ID of the Pakistani Army card card
BSF apprehend two infiltrators, recovered the ID of the Pakistani Army card card

ਸੀਮਾ ਸੁਰੱਖਿਆ ਬਲ ਨੇ ਐਤਵਾਰ ਦੇਰ ਸ਼ਾਮ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਦੋ ਘੁਸਪੈਠੀਆਂ ਨੂੰ ਫੜਿਆ ਹੈ। ਜਾਣਕਾਰੀ ਦੇ ਮੁਤਾਬਕ ਇਹ ਦੋਵੇਂ ਪਾਕਿਸਤਾਨੀ...

ਫਿਰੋਜ਼ਪੁਰ  (ਪੀਟੀਆਈ) : ਸੀਮਾ ਸੁਰੱਖਿਆ ਬਲ ਨੇ ਐਤਵਾਰ ਦੇਰ ਸ਼ਾਮ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਦੋ ਘੁਸਪੈਠੀਆਂ ਨੂੰ ਫੜਿਆ ਹੈ। ਜਾਣਕਾਰੀ ਦੇ ਮੁਤਾਬਕ ਇਹ ਦੋਵੇਂ ਪਾਕਿਸਤਾਨੀ ਫੌਜ ਦੇ ਕਰਮਚਾਰੀ ਦੱਸੇ ਜਾ ਰਹੇ ਹਨ। ਦੋਵਾਂ ਕੋਲੋਂ ਪਾਕਿਸਤਾਨੀ ਫੌਜ ਦੇ ਆਈਡੀ ਕਾਰਡ, ਪਾਕਿ ਕਰੰਸੀ ਅਤੇ ਉਥੋਂ ਦੇ ਦੋ ਮੋਬਾਇਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ। ਦੋਵਾਂ ਨੂੰ ਫੜ ਕੇ ਸੁਰੱਖਿਆ ਬਲਾਂ ਦੇ ਮੁੱਖ ਦਫ਼ਤਰ ਵਿਚ ਲਿਜਾਇਆ ਗਿਆ ਹੈ।

BSFBSFਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਮਮਦੋਟ ਇਲਾਕੇ ਵਿਚ ਦੋਵਾਂ ਨੂੰ ਤੇਲੂ ਮਲ ਚੈੱਕ ਪੋਸਟ ‘ਤੇ ਤੈਨਾਤ 29ਵੀਂ ਬਟਾਲੀਅਨ ਦੇ ਜਵਾਨਾਂ ਨੇ ਬੀਪੀ 194 ਦੇ ਕੋਲ ਦੋ ਪਾਕਿ ਨਾਗਰਿਕਾਂ ਨੂੰ ਭਾਰਤੀ ਸਰਹੱਦ ਵਿਚ ਦਾਖ਼ਲ ਹੁੰਦੇ ਹੋਏ ਵੇਖਿਆ। ਇਨ੍ਹਾਂ ਨੂੰ ਰੁਕ ਜਾਣ ਲਈ ਅਲਰਟ ਕੀਤਾ ਅਤੇ ਤੁਰਤ ਆਈਬੀ ਵਲੋਂ 300 ਮੀਟਰ ਦੀ ਦੂਰੀ ‘ਤੇ ਇਨ੍ਹਾਂ ਨੂੰ ਫੜ ਲਿਆ ਗਿਆ।

ਪੁੱਛਗਿਛ ਕਰਨ ‘ਤੇ ਫੜੇ ਗਏ ਦੋਵਾਂ ਨੌਜਵਾਨਾਂ ਦੀ ਪਹਿਚਾਣ ਮੰਸੂਰ ਦੇ ਰਹਿਣ ਵਾਲੇ 31 ਸਾਲ ਦਾ ਸਿਰਾਜ ਅਹਿਮਦ (ਪਾਕਿਸਤਾਨੀ ਫੌਜ ਵਿਚ ਬਲੋਚ ਰੈਜੀਮੈਂਟ ਵਿਚ ਸਿਪਾਹੀ) ਅਤੇ ਅਤਕ ਮਤੀਹਾਲ ਦਾ ਰਹਿਣ ਵਾਲਾ 36 ਸਾਲ ਦਾ ਮੁਮਤਾਜ ਖਾਨ (ਬਲੋਚ ਰੈਜੀਮੈਂਟ ਵਿਚ ਹਵਲਦਾਰ) ਦੇ ਰੂਪ ਵਿਚ ਹੋਈ ਹੈ। ਮੁਮਤਾਜ ਖਾਨ ਕੋਲੋਂ 3660 ਰੁਪਏ ਦੀ ਪਾਕਿ ਕਰੰਸੀ, 1 ਨੋਕੀਆ ਮੋਬਾਇਲ ਫ਼ੋਨ ਅਤੇ 1 ਪਾਕਿ ਸਿਮ ਬਰਾਮਦ ਹੋਈ ਹੈ।

ਸਿਰਾਜ ਕੋਲੋਂ ਪਾਕਿ ਫੌਜ ਦੇ 2 ਪਰਸਨਲ ਆਈਡੀ ਕਾਰਡ, 4 ਫੋਟੋਆਂ, 2 ਮੋਬਾਇਲ ਫ਼ੋਨ ਅਤੇ 1040 ਰੁਪਏ ਦੀ ਪਾਕਿ ਕਰੰਸੀ ਬਰਾਮਦ ਹੋਈ ਹੈ। ਇਸ ਦੇ ਚਲਦੇ ਇਨ੍ਹਾਂ ਦੋਵਾਂ ਨੂੰ ਤੁਰਤ ਹਿਰਾਸਤ ਵਿਚ ਲੈਣ ਤੋਂ ਬਾਅਦ ਬੀਐਸਐਫ ਦੇ ਮੁੱਖ ਦਫ਼ਤਰ ਵਿਚ ਲਿਜਾਇਆ ਗਿਆ ਹੈ। ਇਥੇ ਵੱਖ-ਵੱਖ ਸੁਰੱਖਿਆ ਏਜੰਸੀਆਂ ਦੋਵਾਂ ਤੋਂ ਪੁੱਛਗਿਛ ਕਰ ਰਹੀ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement