
ਉੱਤਰ ਪ੍ਰਦੇਸ਼ ਦੇ ਫ਼ਰੂਖਾਬਾਦ ਜਿਲ੍ਹੇ ਵਿਚ ਸ਼ਨੀਵਾਰ ਨੂੰ ਇਕ ਮਾਲ-ਗੱਡੀ.....
ਲਖਨਊ (ਭਾਸ਼ਾ): ਉੱਤਰ ਪ੍ਰਦੇਸ਼ ਦੇ ਫ਼ਰੂਖਾਬਾਦ ਜਿਲ੍ਹੇ ਵਿਚ ਸ਼ਨੀਵਾਰ ਨੂੰ ਇਕ ਮਾਲ-ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਇਹ ਘਟਨਾ ਕਮਲੰਗਜ ਸਟੈਸ਼ਨ ਤੋਂ ਕਰੀਬ ਇਕ ਕਿਲੋਮੀਟਰ ਦੂਰ ਰਾਜੇਪੁਰ ਪਿੰਡ ਦੇ ਕੋਲ ਸ਼ਨੀਵਾਰ ਸਵੇਰੇ ਲਗ-ਭਗ 6.15 ਵਜੇ ਹੋਈ। ਇਸ ਵਜ੍ਹਾ ਨਾਲ ਫ਼ਰੂਖਾਬਾਦ-ਕਾਨਪੁਰ ਰਸਤੇ ਉਤੇ ਰੇਲ ਆਵਾਜਾਈ ਬੰਦ ਹੋ ਗਈ ਹੈ।
Train
ਅਧਿਕਾਰੀ ਦੇ ਮੁਤਾਬਕ, ਰੇਲ ਦਾ ਗਾਰਡ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਕੋਲ ਦੇ ਹਸਪਤਾਲ ਲੈ ਜਾਇਆ ਗਿਆ ਹੈ। ਹਾਦਸੇ ਦੇ ਕਾਰਨ 500 ਮੀਟਰ ਤੋਂ ਜਿਆਦਾ ਰੇਲਵੇ ਟ੍ਰੈਕ ਉਖੜ ਗਿਆ ਹੈ, ਜਿਸ ਦੇ ਚਲਦੇ ਇਸ ਰੂਟ ਉਤੇ ਸਾਰੀਆਂ ਟ੍ਰੇਨਾਂ ਨੂੰ ਰੋਕ ਦਿਤਾ ਗਿਆ ਹੈ। ਸੂਚਨਾ ਮਿਲਦੇ ਹੀ ਰੇਲਵੇ ਦੇ ਅਧਿਕਾਰੀ ਘਟਨਾ ਸਥਾਨ ਉਤੇ ਪਹੁੰਚ ਗਏ ਹਨ।
Train
ਇਕ ਅਧਿਕਾਰੀ ਨੇ ਕਿਹਾ ਕਿ ਰੇਲ ਪਟੜੀ ਤੋਂ ਉਤਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਨੀਵਾਰ ਦੁਪਹਿਰ ਤੱਕ ਟ੍ਰੈਕ ਦੀ ਮੁਰੰਮਤ ਹੋਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ, ਮਾਲ-ਗੱਡੀ ਦੇ ਡੱਬਿਆਂ ਵਿਚ ਨਮਕ ਭਰਿਆ ਹੋਇਆ ਹੈ। ਹਾਦਸੇ ਵਿਚ ਪਿੱਛੇ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ ਹਨ ਜਦੋਂ ਕਿ ਅੱਗੇ ਦੇ ਡੱਬੇ ਸਹੀ-ਸਲਾਮਤ ਹਨ।